ਮਾਂ ਬਗਲਾਮੁਖੀ ਯੱਗਸ਼ਾਲਾ ’ਚ ਹਵਨ ਕਰਵਾਇਆ ਮੋਗਾ ਸਥਿਤ ਇਕ ਪ੍ਰਸਿੱਧ ਧਾਰਮਿਕ
Publish Date: Fri, 23 Oct 2026 04:42 PM (IST)
Updated Date: Fri, 23 Oct 2026 04:45 PM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ ਮੋਗਾ: ਮੋਗਾ ਸਥਿਤ ਇਕ ਪ੍ਰਸਿੱਧ ਧਾਰਮਿਕ ਸੰਸਥਾ ਅਤੇ ਮੰਦਰ ਮਾਂ ਬਗਲਾਮੁਖੀ ਯੱਗ ਸ਼ਾਲਾ ਵਿਖੇ ਦੁਸਹਿਰੇ ਦੇ ਸ਼ੁਭ ਮੌਕੇ ’ਤੇ ਇਕ ਵਿਸ਼ਾਲ ਹਵਨ ਯੱਗ ਕਰਵਾਇਆ ਗਿਆ। ਆਚਾਰੀਆ ਨੰਦਲਾਲ ਸ਼ਰਮਾ ਦੀ ਅਗਵਾਈ ਹੇਠ ਆਯੋਜਿਤ ਇਸ 24-ਘੰਟੇ ਦੇ ਹਵਨ ਮਹਾਯੱਗ ਵਿਚ ਸ਼ਹਿਰ ਦੀਆਂ ਕਈ ਪ੍ਰਮੁੱਖ ਸਿਆਸੀ, ਧਾਰਮਿਕ ਅਤੇ ਸਮਾਜਿਕ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ। ਇਨ੍ਹਾਂ ਸ਼ਖਸੀਅਤਾਂ ਨੇ ਪਵਿੱਤਰ ਅਗਨੀ ਵਿਚ ਆਹੂਤੀਆਂ ਪਾਈਆਂ ਅਤੇ ਸਭ ਦੀ ਭਲਾਈ ਲਈ ਅਰਦਾਸ ਕੀਤੀ। ਇਸ ਮੌਕੇ ਹਾਜ਼ਰ ਪ੍ਰਮੁੱਖ ਵਿਅਕਤੀਆਂ ਵਿਚ ਡਾ. ਰਾਕੇਸ਼ ਅਰੋੜਾ ਮੋਗਾ ਤੋਂ ਵਿਧਾਇਕ ਡਾ. ਅਮਨਦੀਪ ਅਰੋੜਾ ਦੇ ਪਤੀ, ਮੇਅਰ ਵਿਨੈ ਪਾਲ ਕੌਰ, ਸੀਨੀਅਰ ਡਿਪਟੀ ਮੇਅਰ ਰਾਕੇਸ਼ ਬਜਾਜ ਕਾਲਾ , ਡਿਪਟੀ ਮੇਅਰ ਗੌਰਵ ਗਰਗ, ਕਾਂਗਰਸ ਹਲਕਾ ਇੰਚਾਰਜ ਮਾਲਵਿਕਾ ਸੂਦ ਸੱਚਰ, ਸੀਨੀਅਰ ਕਾਂਗਰਸੀ ਆਗੂ ਲਾਭ ਸਿੰਘ ਆਹਲੂਵਾਲੀਆ ਅਤੇ ਹਰੀ ਸਿੰਘ ਖਾਈ, ਕੌਂਸਲਰ ਦਵਿੰਦਰ ਤਿਵਾਰੀ, ਮਨਜੀਤ ਧੰਮੂ, ਮਿਲਾਪ ਸਿੰਘ ਅਤੇ ਵਿਕਰਮਜੀਤ ਸਿੰਘ ਘਾਟੀ ਸ਼ਾਮਲ ਸਨ। ਇਸ ਤੋਂ ਇਲਾਵਾ ਰੋਸ਼ਨ ਲਾਲ ਚਾਵਲਾ, ਰੂਪ ਲਾਲ ਨਾਗਰ, ਰਾਜ ਬਾਂਸਲ, ਮਿੰਕਲ ਅਰੋੜਾ, ਇੰਦਰਜੀਤ ਰਾਹੀ, ਸੋਨੂੰ ਧਵਨ ਅਤੇ ਹੋਰ ਕਈ ਪਤਵੰਤੇ ਨਾਗਰਿਕ ਵੀ ਮੌਜੂਦ ਸਨ। ਆਚਾਰੀਆ ਨੰਦਲਾਲ ਸ਼ਰਮਾ ਨੇ ਦੱਸਿਆ ਕਿ ਮਾਂ ਬਗਲਾਮੁਖੀ ਯੱਗ ਸ਼ਾਲਾ ਵਿਖੇ ਸਮੇਂ-ਸਮੇਂ ਤੇ ਅਜਿਹੇ 24-ਘੰਟੇ ਦੇ ਹਵਨ ਮਹਾਯੱਗ ਕਰਵਾਏ ਜਾਂਦੇ ਹਨ, ਜਿਸ ਵਿੱਚ ਲੋੜੀਂਦੀ ਸਾਰੀ ਸਮੱਗਰੀ ਮੰਦਰ ਕਮੇਟੀ ਵੱਲੋਂ ਮੁਫ਼ਤ ਮੁਹੱਈਆ ਕਰਵਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮਾਂ ਪੀਤਾਂਬਰਾ ਮਾਂ ਬਗਲਾਮੁਖੀ ਦਾ ਹੀ ਇੱਕ ਹੋਰ ਨਾਮ ਇੰਨ੍ਹਾਂ ਰਸਮਾਂ ਵਿਚ ਸ਼ਾਮਲ ਹੋਣ ਵਾਲੇ ਸਾਰੇ ਸ਼ਰਧਾਲੂਆਂ ਦੀਆਂ ਦਿਲੋਂ ਕੀਤੀਆਂ ਕਾਮਨਾਵਾਂ ਪੂਰੀਆਂ ਕਰਦੀ ਹੈ। ਦੇਵੀ ਦੀ ਪੂਜਾ ਵਿਚ ਪੀਲੇ ਰੰਗ ਦਾ ਵਿਸ਼ੇਸ਼ ਮਹੱਤਵ ਹੈ; ਸ਼ਰਧਾਲੂ ਪੀਲੇ ਵਸਤਰ, ਪੀਲੇ ਫੁੱਲ ਅਤੇ ਪੀਲੇ ਗਹਿਣੇ ਭੇਟ ਕਰਕੇ ਆਪਣੀ ਸ਼ਰਧਾ ਪ੍ਰਗਟ ਕਰਦੇ ਹਨ। ਆਚਾਰੀਆ ਨੰਦਲਾਲ ਸ਼ਰਮਾ ਨੇ ਸਮੂਹ ਸਿਆਸੀ, ਧਾਰਮਿਕ ਅਤੇ ਸਮਾਜਿਕ ਸ਼ਖ਼ਸੀਅਤਾਂ ਦਾ ਉਨ੍ਹਾਂ ਦੀ ਸ਼ਮੂਲੀਅਤ ਲਈ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ।