ਮਹਾਮਾਈ ਜਵਾਲਾ ਜੀ ਤੋਂ ਪਾਵਨ ਜੋਤ ਲਿਆਉਣ ਲਈ ਪੰਜ ਸ਼ਰਧਾਲੂਆਂ ਦਾ ਜਥਾ ਰਵਾਨਾ ਰਾਈਸ ਬ੍ਰਾਨ ਡੀਲਰਜ਼ ਐਸੋਸੀਏਸ਼ਨ
Publish Date: Tue, 10 Nov 2026 03:56 PM (IST)
Updated Date: Wed, 11 Nov 2026 04:00 AM (IST)
ਮੋਗਾ ਪਹੁੰਚਣ ’ਤੇ ਪਾਵਨ ਜੋਤ ਦਾ ਕੀਤਾ ਜਾਵੇਗਾ ਸ਼ਾਨਦਾਰ ਸਵਾਗਤ, 14 ਨਵੰਬਰ ਨੂੰ ਸਜੇਗਾ 30ਵਾਂ ਵਿਸ਼ਾਲ ਭਗਵਤੀ ਜਾਗਰਣ ਨਿੱਜੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਗਾ : ਰਾਈਸ ਬ੍ਰਾਨ ਡੀਲਰਜ਼ ਐਸੋਸੀਏਸ਼ਨ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਾਤਾ ਰਾਣੀ ਦੀ ਅਪਾਰ ਕਿਰਪਾ ਅਤੇ ਆਸ਼ੀਰਵਾਦ ਨਾਲ 14 ਨਵੰਬਰ ਸ਼ਨੀਵਾਰ ਨੂੰ ਪੁਰਾਣੀ ਦਾਣਾ ਮੰਡੀ ਵਿਖੇ ਭਾਰਤ ਮਾਤਾ ਮੰਦਰ ਦੇ ਨਜ਼ਦੀਕ 30ਵਾਂ ਵਿਸ਼ਾਲ ਭਗਵਤੀ ਜਾਗਰਣ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਮਹਾਮਾਈ ਜਵਾਲਾ ਜੀ ਦੇ ਦਰਬਾਰ ਤੋਂ ਪਾਵਨ ਜੋਤ ਲਿਆਉਣ ਲਈ ਪੰਜ ਸ਼ਰਧਾਲੂਆਂ ਦਾ ਜਥਾ ਅੱਜ ਮੋਗਾ ਤੋਂ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਰਵਾਨਾ ਹੋਇਆ। ਇਸ ਜਥੇ ਵਿਚ ਲਵਿਸ਼ ਸਿੰਗਲਾ, ਅਰਜੁਨ ਮਿਗਲਾਨੀ, ਸੰਦੀਪ ਜਿੰਦਲ, ਈਸ਼ਾਨ ਸਿੰਗਲਾ ਅਤੇ ਬਲਦੇਵ ਬਿੱਲਾ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ 10 ਨਵੰਬਰ ਨੂੰ ਜਦੋਂ ਮਹਾਮਾਈ ਦੀ ਪਾਵਨ ਜੋਤ ਮੋਗਾ ਵਿਖੇ ਪਹੁੰਚੇਗੀ ਤਾਂ ਜੈਨ ਗਲੀ ਮੇਨ ਬਾਜ਼ਾਰ ਸਥਿਤ ਉਨ੍ਹਾਂ ਦੇ ਨਿਵਾਸ ਸਥਾਨ ’ਤੇ ਜੋਤ ਦਾ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ। ਪ੍ਰਧਾਨ ਨਵੀਨ ਸਿੰਗਲਾ ਨੇ ਦੱਸਿਆ ਕਿ 14 ਨਵੰਬਰ ਨੂੰ ਹੋਣ ਵਾਲੇ ਵਿਸ਼ਾਲ ਭਗਵਤੀ ਜਾਗਰਣ ਵਿਚ ਪ੍ਰਸਿੱਧ ਭਜਨ ਗਾਇਕ ਸ਼ੇਖਰ ਜਾਇਸਵਾਲ, ਰੇਖਾ ਸ਼ਰਮਾ ਅਤੇ ਸੰਦੀਪ ਸੂਦ ਮਹਾਮਾਈ ਦੀਆਂ ਭੇਟਾਂ ਅਤੇ ਭਜਨਾਂ ਰਾਹੀਂ ਸੰਗਤ ਨੂੰ ਨਿਹਾਲ ਕਰਨਗੇ। ਉਨ੍ਹਾਂ ਦੱਸਿਆ ਕਿ ਜਾਗਰਣ ਦੌਰਾਨ ਵੱਖ-ਵੱਖ ਸੇਵਾਵਾਂ ਵੀ ਸ਼ਰਧਾਲੂਆਂ ਵੱਲੋਂ ਨਿਭਾਈਆਂ ਜਾਣਗੀਆਂ। ਦਰਬਾਰ ਪੂਜਨ ਦੀ ਸੇਵਾ ਨਰੇਸ਼ ਗੋਇਲ ਕਿੱਟੂ, ਦਰਬਾਰ ਉਦਘਾਟਨ ਦੀ ਸੇਵਾ ਅਸ਼ੋਕ ਮਿੱਤਲ ਅਤੇ ਗੋਪਾਲ ਮਿੱਤਲ, ਸਟੇਜ ਉਦਘਾਟਨ ਦੀ ਸੇਵਾ ਅਮਨ ਸ਼ਰਮਾ ਅਤੇ ਕੰਨਿਆ ਪੂਜਨ ਦੀ ਸੇਵਾ ਡਾ. ਸੀਮਾਂਤ ਗਰਗ ਵੱਲੋਂ ਨਿਭਾਈ ਜਾਵੇਗੀ। ਪਾਵਨ ਜੋਤ ਲਿਆਉਣ ਲਈ ਜਥੇ ਨੂੰ ਰਵਾਨਾ ਕਰਨ ਸਮੇਂ ਪ੍ਰਧਾਨ ਨਵੀਨ ਸਿੰਗਲਾ ਤੋਂ ਇਲਾਵਾ ਵਿਕਾਸ ਬਾਂਸਲ, ਵਿਕਾਸ ਸਿੰਗਲਾ, ਸੰਜੀਵ ਸਿੰਗਲਾ, ਅਸ਼ੋਕ ਅਰੋੜਾ, ਸੁਰਿੰਦਰ ਕੁਮਾਰ ਡੱਬੂ, ਸੁਬੋਧ ਜਿੰਦਲ, ਦੀਪਕ ਜਿੰਦਲ, ਨਵਨੀਤ ਗਰਗ, ਹਰਸ਼ ਗੋਇਲ, ਸ਼ਮਨ ਗੋਇਲ, ਬੌਬੀ ਕੰਬੋ, ਵਿਮਲ ਮਕੜ, ਅਮਿਤ ਸਿੰਗਲਾ, ਸੰਦੀਪ ਜਿੰਦਲ, ਈਸ਼ਾਨ ਸਿੰਗਲਾ, ਲਵਿਸ ਸਿੰਗਲਾ, ਅਰਜੁਨ ਮਿਗਲਾਨੀ, ਬਲਦੇਵ ਬਿੱਲਾ, ਹੁਕਮ ਚੰਦ ਅਗਰਵਾਲ, ਅੰਜੂ ਸਿੰਗਲਾ, ਰਾਕੇਸ਼ ਗਰਗ, ਨਾਨਕ ਚੋਪੜਾ, ਲਾਲ ਦਾਸ, ਜਗਦੇਵ ਜੱਗਾ ਸਮੇਤ ਐਸੋਸੀਏਸ਼ਨ ਦੇ ਹੋਰ ਮੈਂਬਰ ਅਤੇ ਸ਼ਰਧਾਲੂ ਹਾਜ਼ਰ ਸਨ।