- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ

ਮਨਦੀਪ ਸਿੰਘ ਝਾਂਜੀ ਪੰਜਾਬੀ ਜਾਗਰਣ ਬੱਧਨੀ ਕਲਾਂ : ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਨਰਾਤਿਆਂ ਦੀ ਖੁਸ਼ੀ ’ਚ ਨੀਲ ਕੰਠ ਮਹਾਂਦੇਵ ਕਾਵੜ ਸੰਘ ਬੱਧਨੀ ਕਲਾਂ ਵੱਲੋਂ ਮਹਾਂਮਾਈ ਦੀਆਂ 9 ਪਵਿੱਤਰ ਜੋਤਾਂ ਲੈ ਕੇ ਪਹੁੰਚੇ ਜਥੇ ਦਾ ਨਗਰ ਨਿਵਾਸੀਆਂ ਨੇ ਭਰਵਾਂ ਸੁਆਗਤ ਕਰਦਿਆਂ ਜਿੱਥੇ ਨਹਿਰ ਦੇ ਪੁਲ ਤੋਂ ਬੈਂਡ ਬਾਜਿਆਂ ਅਤੇ ਧਾਰਮਿਕ ਭਜਨ ਕੀਰਤਨ ਕਰਦਿਆਂ ਸ਼ਹਿਰ ’ਚ ਸ਼ੋਭਾ ਯਾਤਰਾ ਕੱਢੀ ਉੱਥੇ ਹੀ ਮਹਾਂਮਾਈ ਦੀਆਂ ਇੰਨ੍ਹਾਂ 9 ਜੋਤਾਂ ਨੂੰ ਭਾਲਿਆਂ ਵਾਲੇ ਪ੍ਰਾਚੀਨ ਮੰਦਿਰ ਪੁਰਾਣਾ ਬਾਜ਼ਾਰ ਬੱਧਨੀ ਕਲਾਂ ਵਿਖੇ ਵਿਰਾਜਮਾਨ ਕੀਤਾ। ਵੱਡੀ ਗਿਣਤੀ ’ਚ ਇਕੱਤਰ ਹੋਏ ਨਗਰ ਨਿਵਾਸੀਆਂ ਅਤੇ ਪ੍ਰਬੰਧਕਾਂ ਨੇ ਪੂਰੀ ਮਰਿਯਾਦਾ ਅਨੁਸਾਰ ਪੂਜਾ ਅਰਚਨਾ ਕਰ ਕੇ ਜੋਤਾਂ ਨੂੰ ਵਿਰਾਜਮਾਨ ਕੀਤਾ। ਇਸ ਸ਼ੋਭਾ ਯਾਤਰਾ ਸਬੰਧੀ ਸੰਗਤਾਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਸ਼ਰਧਾਲੂਆਂ ਨੇ ਨਹਿਰ ਤੋਂ ਸ਼ੁਰੂ ਹੋਈ ਇਸ ਯਾਤਰਾ ਦੌਰਾਨ ਪਾਲਕੀ ’ਚ ਸਵਾਰ ਸ੍ਰੀ ਦੇਵੀ ਭਗਵਤ ਗੀਤਾ ਤੇ ਜਿੱਥੇ ਫੁੱਲਾਂ ਦੀ ਵਰਖਾ ਕੀਤੀ ਉਥੇ ਹੀ ਨਗਰ ਨਿਵਾਸੀਆਂ ਨੇ ਜਗ੍ਹਾ-ਜਗ੍ਹਾ ਵੱਖ ਵੱਖ ਪਦਾਰਥਾ ਦੇ ਲੰਗਰ ਲਗਾਏ। ਇਸ ਸਮੇਂ ਕਾਵੜ ਸੰਘ ਦੇ ਆਹੁਦੇਦਾਰਾਂ ਨੇ ਦੱਸਿਆ ਕਿ ਨੀਲਕੰਠ ਮਹਾਂਦੇਵ ਕਾਵੜਸੰਘ ਵੱਲੋਂ ਸਮੂਹ ਨਗਰ ਨਿਵਾਸੀਆਂ, ਸ਼ਿਵ ਸ਼ਕਤੀ ਸੇਵਾ ਸੰਮਤੀ, ਸ੍ਰੀ ਰਾਧਾ ਰਾਣੀ ਪ੍ਰਭਾਤ ਫੇਰੀ ਕਮੇਟੀ ਅਤੇ ਹੋਰਨਾਂ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਨਾਲ 11 ਅਤੇ 12 ਅਕਤੂਬਰ ਨੂੰ ਮਹਾਂਮਾਈ ਦਾ ਗੁਣਗਾਨ ਹੋਵੇਗਾ ਅਤੇ 13 ਤੋਂ 17 ਅਕਤੂਬਰ ਤੱਕ ਦੇਵੀ ਭਾਗਵਤ ਕਥਾ ਹੋਵੇਗੀ, 18 ਅਕਤੂਬਰ ਨੂੰ ਸਵੇਰੇ 7 ਤੋਂ 9 ਵਜੇ ਤੱਕ ਹਵਨ ਯੱਗ ਉਪਰੰਤ 18 ਨੂੰ ਹੀ ਝੰਡਾਂ ਪੂਜਨ, ਜੋਤੀ ਪੂਜਨ, ਲੰਗਰ ਤੋਂ ਇਲਾਵਾ ਰਾਤ ਨੂੰ ਵਿਸ਼ਾਲ ਭਗਵਤੀ ਜਾਗਰਣ ਵੀ ਕਰਵਾਇਆ ਜਾਵੇਗਾ ਜਿਸ ਦੌਰਾਨ ਜਿੱਥੇ ਹੈਪੀ ਸੋਹਲ ਮਹਾਂਮਾਈ ਦੀਆਂ ਭੇਟਾਂ ਦਾ ਗੁਣਗਾਨ ਕਰਨਗੇ ਉੱਥੇ ਹੀ ਕਥਾ ਵਿਆਸ ਭਾਗਵਤ ਭਾਸਕਰ ਸਾਧਵੀ ਸੁਸ਼ੀ ਭਦਰਾ ਭਾਰਤੀ ਜੀ ਸ੍ਰੀ ਦੇਵੀ ਭਗਵਤ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਮੌਕੇ ਗਿਆਨ ਭੂਸ਼ਨ ਤਾਇਲ, ਪਰਦੀਪ ਤਾਇਲ, ਅਜੇ ਸ਼ਰਮਾਂ, ਸੁਖਵੰਤ ਸ਼ਰਮਾਂ, ਗੋਲਡੀ ਤਾਇਲ, ਟੇਕ ਰਿਸ਼ੀ ਕੋਛੜ, ਪੁਨੀਤ ਮੰਗਲਾ, ਸੰਦੀਪ ਤਾਇਲ, ਦੀਪਕ ਗੋਇਲ, ਗੋਲਡੀ ਪਾਂਡੇ, ਜਤਿੰਦਰ ਗੋਇਲ, ਰਣਜੀਤ ਕੁਮਾਰ ਟੋਮੀ, ਬਲਵਿੰਦਰ ਕੁਮਾਰ, ਵਿਪਨ ਗੋਇਲ, ਜਗਚਕਸ਼ੂ ਗੋਇਲ, ਰੋਹਿਤ ਮੰਗਲਾ, ਮਨੋਜ ਭੱਲਾ, ਜੀਵਨ ਗਰਗ ਕੌਸਲਰ, ਹਰਦੀਪ ਤਾਇਲ, ਮੁਨੀਸ਼ ਮਿੱਤਲ, ਰੋਬਿੰਨ ਸਿੰਗਲਾ, ਵਰਿੰਦਰ ਤਾਇਲ, ਅਭੀ ਕਪੂਰ, ਵਿਨੋਦ ਤਾਇਲ, ਚਮਨ ਲਾਲ ਬਾਂਸਲ, ਪਰਦੀਪ ਜਿੰਦਲ, ਭਾਰਤ ਭੂਸ਼ਨ ਗੋਲਡੀ, ਹਰੀਸ਼ ਮੰਗਲਾ, ਰਾਜਨ ਸਿੰਗਲਾ, ਦਵਿੰਦਰ ਕੁਮਾਰ ਭੋਲਾ ਗੋਇਲ, ਜੈਕਸ਼ਨ ਸਿੰਗਲਾ, ਗਿਆਨਦੀਪ ਗੋਇਲ, ਮੰਗਤ ਰਾਏ ਗਰਗ, ਰਵਿੰਦਰ ਕੁਮਾਰ ਨੀਟਾ, ਵਿਕਾਸ ਜਿੰਦਲ, ਤਨਿਸ਼ ਜਿੰਦਲ, ਰਣਜੀਤ ਮਿਆਣਾ, ਸਮਿਨਊ ਤਾਇਲ, ਰਿੰਕੂ ਤਾਇਲ, ਵਿਨੋਦ ਕੁਮਾਰ ਤਾਇਲ, ਕੇਸ਼ਵਕਰਨ ਤਾਇਲ, ਲਵ ਝਾਂਜੀ, ਸ਼ਿੰਦਾ ਕੋਛੜ, ਸਤੀਸ਼ ਸ਼ਰਮਾਂ, ਨਿਤਿਸ਼ ਤਾਇਲ, ਚੰਨੀ ਤਾਇਲ, ਰਾਮਸੱਤ ਭੂਸ਼ਨ, ਬਿੰਦਰ ਪੰਡਤ, ਅਭੀ ਤਾਇਲ, ਵਰੁਣ ਤਾਇਲ, ਪਾਲੀ, ਮੋਹਨ ਕੁਮਾਰ, ਸੁਰਿੰਦਰ ਕੁਮਾਰ ਤੋਂ ਇਲਾਵਾ ਹੋਰ ਵੀ ਮੈਂਬਰ ਤੇ ਵੱਡੀ ਗਿਣਤੀ ’ਚ ਕਸਬੇ ਦੀਆਂ ਔਰਤਾਂ ਹਾਜ਼ਰ ਸਨ।