ਮਾਤਾ ਸ਼ੇਰਾਂਵਾਲੀ ਮੰਦਰ ਵਿਖੇ ਵਿਸ਼ਾਲ ਜਾਗਰਣ ਮਾਤਾ ਸ਼ੇਰਾਂਵਾਲੀ ਮੰਦਰ ਵਿਖੇ ਮੁੱਖ ਸੇਵਾਦਾਰ
Publish Date: Tue, 13 Oct 2026 03:48 PM (IST)
Updated Date: Wed, 14 Oct 2026 04:03 AM (IST)
ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਮਾਤਾ ਰਾਣੀ ਦਾ ਲਿਆ ਆਸ਼ੀਰਵਾਦ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਗਾ : ਮਾਤਾ ਸ਼ੇਰਾਂਵਾਲੀ ਮੰਦਰ ਵਿਖੇ ਮੁੱਖ ਸੇਵਾਦਾਰ ਬੋਬੀ ਮਹੰਤ ਦੀ ਅਗਵਾਈ ਹੇਠ ਵਿਸ਼ਾਲ ਜਾਗਰਣ ਬੜੀ ਸ਼ਰਧਾ ਅਤੇ ਭਗਤੀ ਭਾਵਨਾ ਨਾਲ ਕਰਵਾਇਆ ਗਿਆ। ਇਸ ਮੌਕੇ ਮਾਤਾ ਰਾਣੀ ਦੇ ਭਗਤਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਕੇ ਮਾਤਾ ਦੇ ਦਰਬਾਰ ਵਿਚ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਪੂਰਾ ਮਾਹੌਲ ਮਾਤਾ ਰਾਣੀ ਦੀ ਮਹਿਮਾ ਅਤੇ ਜੈਕਾਰਿਆਂ ਨਾਲ ਭਗਤੀਮਈ ਬਣਿਆ ਰਿਹਾ। ਜਾਗਰਣ ਦੌਰਾਨ ਮੋਗਾ ਦੀ ਵਿਧਾਇਕਾ ਡਾ. ਅਮਨਦੀਪ ਕੌਰ, ਵਿਨੇਪਾਲ ਕੌਰ ਮਹਿਰ, ਨਗਰ ਨਿਗਮ ਮੋਗਾ ਨਾਲ ਸਬੰਧਤ ਸ਼ਖ਼ਸੀਅਤਾਂ, ਮਾਲਵਿਕਾ ਸੂਦ, ਵਿਨੋਦ ਬਾਂਸਲ ਸਾਬਕਾ ਚੇਅਰਮੈਨ, ਪ੍ਰਵੀਨ ਕੁਮਾਰ ਪੀਨਾ, ਡਾ. ਸੀਮਾਂਤ ਗਰਗ, ਭਾਜਪਾ ਆਗੂ ਨਵਦੀਪ ਸੰਘਾ, ਅਕਾਲੀ ਦਲ ਦੇ ਆਗੂ ਸਨੀ ਗਿੱਲ, ਪ੍ਰੇਮ ਕੁਮਾਰ ਚੱਕੀਵਾਲੇ, ਮਨਜੀਤ ਸਿੰਘ ਮਾਨ ਅਤੇ ਡਾ. ਹਰਜੋਤ ਕਮਲ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਮਾਤਾ ਰਾਣੀ ਦੇ ਦਰਬਾਰ ਵਿਚ ਹਾਜ਼ਰੀ ਲਗਵਾਈ। ਇਸ ਮੌਕੇ ਸਮੂਹ ਸ਼ਹਿਰ ਵਾਸੀਆਂ ਨੇ ਵੀ ਜਾਗਰਣ ਵਿਚ ਸ਼ਿਰਕਤ ਕਰਕੇ ਮਾਤਾ ਰਾਣੀ ਦੇ ਦਰਸ਼ਨ ਕੀਤੇ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ। ਸ਼ਰਧਾਲੂਆਂ ਨੇ ਮਾਤਾ ਰਾਣੀ ਅੱਗੇ ਆਪਣੇ ਪਰਿਵਾਰਾਂ ਦੀ ਸੁੱਖ-ਸ਼ਾਂਤੀ, ਖੁਸ਼ਹਾਲੀ ਅਤੇ ਤੰਦਰੁਸਤੀ ਲਈ ਅਰਦਾਸ ਕੀਤੀ। ਜਾਗਰਣ ਨੇ ਸ਼ਹਿਰ ਵਿਚ ਧਾਰਮਿਕ ਸ਼ਰਧਾ ਅਤੇ ਆਪਸੀ ਸਾਂਝ ਦਾ ਸੁਨੇਹਾ ਦਿੱਤਾ। ਇਸ ਮੌਕੇ ਮੁੱਖ ਸੇਵਾਦਾਰ ਬੋਬੀ ਮਹੰਤ ਦੇ ਨਾਲ ਰਾਜ ਰਾਣੀ ਮਹੰਤ, ਕੋਮਲ ਮਹੰਤ, ਪਾਲਕ ਮਹੰਤ, ਮਨੂ ਮਹੰਤ ਅਤੇ ਪਰਵੀਨ ਮਹੰਤ ਨੇ ਜਾਗਰਣ ਵਿਚ ਪਹੁੰਚੇ ਮਹਿਮਾਨਾਂ ਅਤੇ ਸ਼ਰਧਾਲੂਆਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਆਏ ਹੋਏ ਭਗਤਾਂ ਨੂੰ ਮਾਤਾ ਰਾਣੀ ਦਾ ਆਸ਼ੀਰਵਾਦ ਦਿੱਤਾ ਅਤੇ ਸਨਮਾਨਿਤ ਕੀਤਾ। ਇਸ ਸਮੇਂ ਮੁੱਖ ਸੇਵਾਦਾਰ ਬੋਬੀ ਮਹੰਤ ਨੇ ਮਾਤਾ ਰਾਣੀ ਦੇ ਚਰਨਾਂ ਵਿਚ ਨਤਮਸਤਕ ਹੋਣ ਲਈ ਪਹੁੰਚੀਆਂ ਸਮੂਹ ਸ਼ਖ਼ਸੀਅਤਾਂ ਅਤੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਮਨੁੱਖ ਨੂੰ ਪਰਮਾਤਮਾ ਨਾਲ ਜੋੜਨ ਦੇ ਨਾਲ-ਨਾਲ ਸਮਾਜ ’ਚ ਪਿਆਰ, ਸਦਭਾਵਨਾ ਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦੇ ਹਨ। ਜਾਗਰਣ ਦੌਰਾਨ ਸ਼ਰਧਾਲੂਆਂ ਨੇ ਮਾਤਾ ਰਾਣੀ ਦੇ ਜੈਕਾਰਿਆਂ ਨਾਲ ਦਰਬਾਰ ਨੂੰ ਗੂੰਜਣ ਲਗਾ ਦਿੱਤਾ। ਸਮਾਗਮ ਸ਼ਰਧਾ, ਉਤਸ਼ਾਹ ਅਤੇ ਭਗਤੀਮਈ ਮਾਹੌਲ ਵਿਚ ਸੰਪੰਨ ਹੋਇਆ।