ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਕੀਰਤਨ ਸਮਾਗਮ ਸੰਪੰਨ ਸ੍ਰੀ ਗੁਰੂ ਰਾਮ ਦਾਸ ਕੀਰਤਨ ਦਰਬਾਰ
Publish Date: Mon, 16 Nov 2026 05:12 PM (IST)
Updated Date: Mon, 16 Nov 2026 05:12 PM (IST)
ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਸ੍ਰੀ ਗੁਰੂ ਰਾਮ ਦਾਸ ਕੀਰਤਨ ਦਰਬਾਰ ਕਮੇਟੀ ਮੋਗਾ ਵੱਲੋਂ ਗੁਰਸ਼ਬਦ ਪ੍ਰਚਾਰ ਮਿਸ਼ਨ ਤਹਿਤ ਸ੍ਰੀ ਗੁਰੂ ਰਾਮ ਦਾਸ ਜੀ ਦੇ ਪਾਵਨ ਆਗਮਨ ਪੁਰਬ ਨੂੰ ਸਮਰਪਿਤ ਗੁਰਦੁਆਰਾ ਬੀਬੀ ਕਾਹਨ ਕੌਰ ਮੋਗਾ ਵਿਖੇ ਕਰਵਾਇਆ ਗਿਆ ਵਿਸ਼ਾਲ ਗੁਰਮਤਿ ਕੀਰਤਨ ਸਮਾਗਮ ਯਾਦਗਾਰੀ ਹੋ ਨਿਬੜਿਆ। ਕਰੀਬ ਛੇ ਘੰਟੇ ਤੱਕ ਦੇਰ ਰਾਤ ਚੱਲੇ ਇਸ ਸਮਾਗਮ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਪੁੱਜੀ ਸੰਗਤ ਨੇ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ ਅਤੇ ਗੁਰੂ ਚਰਨਾਂ ਵਿਚ ਆਪਣੀ ਹਾਜ਼ਰੀ ਲਗਵਾਈ। ਸਮਾਗਮ ਦੀ ਆਰੰਭਤਾ ਰਹਿਰਾਸ ਸਾਹਿਬ ਦੇ ਪਾਠ ਨਾਲ ਹੋਈ। ਇਸ ਉਪਰੰਤ ਇਸਤਰੀ ਸਤਿਸੰਗ ਸਭਾ ਦੇ ਜਥੇ ਵੱਲੋਂ ਸ਼ਬਦ ਕੀਰਤਨ ਰਾਹੀਂ ਹਾਜ਼ਰੀ ਲਗਵਾਈ ਗਈ। ਛੋਟੇ-ਛੋਟੇ ਬੱਚਿਆਂ ਵੱਲੋਂ ਗੁਰਬਾਣੀ ਦਾ ਰਸਭਿੰਨਾ ਗਾਇਨ ਸੰਗਤਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ, ਜਿਸ ਨੂੰ ਸੰਗਤ ਵੱਲੋਂ ਭਰਪੂਰ ਹੁੰਗਾਰਾ ਦਿੱਤਾ ਗਿਆ। ਭਾਈ ਰਣਜੀਤ ਸਿੰਘ ਮਾਲਵਾ ਦੇ ਜਥੇ ਤੋਂ ਬਾਅਦ ਭਾਈ ਪਰਮਜੀਤ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਬੀਬੀ ਕਾਹਨ ਕੌਰ ਅਤੇ ਭਾਈ ਹਰਦੀਪ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਕਲਗੀਧਰ ਸਾਹਿਬ ਨੇ ਆਪਣੇ ਜਥਿਆਂ ਸਮੇਤ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਸਿੱਖ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਅੰਮ੍ਰਿਤਪਾਲ ਸਿੰਘ ਢਪਈ, ਭਾਈ ਨਿਰਮਲ ਸਿੰਘ ਨਾਗਪੁਰੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਪ੍ਰਿੰਸੀਪਲ ਉਸਤਾਦ ਸੁਖਵੰਤ ਸਿੰਘ ਜਵੱਦੀ ਟਕਸਾਲ ਅਤੇ ਪਦਮ ਸ੍ਰੀ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲਿਆਂ ਨੇ ਆਪਣੀ ਰਸਭਿੰਨੀ ਆਵਾਜ਼ ਵਿਚ ਗੁਰਬਾਣੀ ਕੀਰਤਨ ਕਰਕੇ ਸੰਗਤਾਂ ਨੂੰ ਮੰਤਰ-ਮੁਗਧ ਕਰ ਦਿੱਤਾ। ਸਮਾਗਮ ਦੇ ਅਖੀਰ ਵਿਚ ਭਾਈ ਅਨੰਤਵੀਰ ਸਿੰਘ ਯੂਐੱਸਏ ਵਾਲਿਆਂ ਨੇ ਆਪਣੀ ਬੁਲੰਦ ਆਵਾਜ਼ ਵਿਚ ਗੁਰਬਾਣੀ ਦਾ ਗਾਇਨ ਕੀਤਾ। ਸਮਾਗਮ ਦੀ ਸੰਪੂਰਨਤਾ ਭਾਈ ਸਾਹਿਬ ਚਰਨ ਸਿੰਘ ਹੈੱਡ ਗ੍ਰੰਥੀ ਵੱਲੋਂ ਕੀਤੀ ਗਈ ਅਰਦਾਸ ਨਾਲ ਹੋਈ। ਸਟੇਜ ਦਾ ਸੰਚਾਲਨ ਬਲਜਿੰਦਰ ਸਿੰਘ ਸਹਿਗਲ ਨੇ ਬਾਖੂਬੀ ਨਿਭਾਇਆ। ਇਸ ਮੌਕੇ ਬਲਜੀਤ ਸਿੰਘ ਵਿੱਕੀ ਮੁੱਖ ਸੇਵਾਦਾਰ, ਰਛਪਾਲ ਸਿੰਘ ਅਰੋੜਾ, ਸਤਨਾਮ ਸਿੰਘ ਬੀ.ਏ., ਸਰਬਜੀਤ ਸਿੰਘ ਐਡਵੋਕੇਟ, ਜਸਬੀਰ ਸਿੰਘ ਯੂਕੇ, ਕੁਲਦੀਪ ਸਿੰਘ ਗਿਆਨੀ ਬ੍ਰਦਰਜ਼, ਸਮੁੱਚੇ ਸਮਾਗਮ ਦੇ ਸੂਤਰਧਾਰ ਅਤੇ ਉੱਘੇ ਸਮਾਜ ਸੇਵੀ ਭੂਪਿੰਦਰ ਸਿੰਘ ਬਬਲੂ ਕੰਡਾ, ਅਜੀਤ ਸਿੰਘ ਰੋਹਣੀ, ਸੁਖਜੀਵਨ ਸਿੰਘ ਰੌਲੀ, ਬਲਜਿੰਦਰ ਸਿੰਘ ਨੰਨਰਾ, ਹਰਪ੍ਰੀਤ ਸਿੰਘ ਸਹਿਗਲ, ਬਲਜੀਤ ਸਿੰਘ ਚਾਨੀ ਸਾਬਕਾ ਮੇਅਰ, ਰਣਜੀਤ ਸਿੰਘ ਮਾਲਵਾ, ਗੁਰਜਿੰਦਰ ਸਿੰਘ ਧੰਮੂ, ਮਨਜੀਤ ਸਿੰਘ ਮਿੰਦੀ, ਜਸਪਾਲ ਸਿੰਘ ਬੱਬੀ, ਪੁਨੀਤਪਾਲ ਸਿੰਘ ਸੱਗੂ, ਅਮਨਦੀਪ ਕੌਰ ਅਰੋੜਾ ਵਿਧਾਇਕ ਮੋਗਾ, ਵਿਨੇਪਾਲ ਕੌਰ ਮੇਅਰ ਨਗਰ ਨਿਗਮ, ਨਵਦੀਪ ਸੰਘਾ, ਪਰਮਪਾਲ ਸਿੰਘ ਤਖਤੂਪੁਰਾ, ਮਾਲਵਿਕਾ ਸੂਦ, ਵਿਜੇ ਸਾਥੀ ਸਾਬਕਾ ਵਿਧਾਇਕ, ਨਿਧੜਕ ਸਿੰਘ ਬਰਾੜ ਸਾਬਕਾ ਰਾਜ ਸੂਚਨਾ ਕਮਿਸ਼ਨਰ, ਰਵਿੰਦਰ ਸੀਏ, ਰਮੇਸ਼ ਗਰੋਵਰ, ਵਿਜੇ ਧੀਰ ਐਡਵੋਕੇਟ, ਕ੍ਰਿਸ਼ਨ ਸੂਦ ਸਾਬਕਾ ਕੌਂਸਲਰ, ਡਾ. ਐੱਮ.ਐੱਲ. ਜੈਦਕਾ, ਕੰਵਲਜੀਤ ਸਿੰਘ ਬਰਾੜ ਬਾਘਾਪੁਰਾਣਾ, ਸੰਨੀ ਗਿੱਲ, ਬਰਜਿੰਦਰ ਸਿੰਘ ਮੱਖਣ ਬਰਾੜ, ਗੋਵਰਧਨ ਪੋਪਲੀ ਕੌਂਸਲਰ, ਦਵਿੰਦਰ ਤਿਵਾੜੀ ਕੌਂਸਲਰ, ਪ੍ਰੇਮ ਚੱਕੀ ਵਾਲੇ ਸਾਬਕਾ ਕੌਂਸਲਰ, ਲਾਭ ਸਿੰਘ ਆਹਲੂਵਾਲੀਆ, ਡਾ. ਮਾਲਤੀ ਥਾਪਰ ਸਾਬਕਾ ਮੰਤਰੀ, ਰਵੀ ਗਰੇਵਾਲ, ਜਗਦੀਸ਼ ਛਾਬੜਾ ਕੌਂਸਲਰ, ਸਮਾਜ ਸੇਵੀ ਨਵੀਨ ਸਿੰਗਲਾ, ਆਚਾਰੀਆ ਨੰਦ ਲਾਲ ਸ਼ਰਮਾ, ਸਤੀਸ਼ ਬਾਂਸਲ ਅਤੇ ਅਨਿਲ ਬਾਂਸਲ ਸਾਬਕਾ ਡਿਪਟੀ ਮੇਅਰ ਸਮੇਤ ਵੱਡੀ ਗਿਣਤੀ ਵਿੱਚ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ। ਸਮੁੱਚਾ ਸਮਾਗਮ ਗੁਰਬਾਣੀ ਦੀਆਂ ਮਿੱਠੀਆਂ ਧੁਨਾਂ, ਸੰਗਤਾਂ ਦੀ ਭਰਵੀਂ ਸ਼ਮੂਲੀਅਤ ਅਤੇ ਸੇਵਾ-ਭਾਵਨਾ ਸਦਕਾ ਯਾਦਗਾਰੀ ਹੋ ਨਿਬੜਿਆ।