- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਹਿਰ ਦੀ ਜਲੰਧਰ ਕਾਲੋਨੀ ਸਥਿਤ

ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਮੋਗਾ: ਸ਼ਹਿਰ ਦੀ ਜਲੰਧਰ ਕਾਲੋਨੀ ਸਥਿਤ ਸ਼ਿਆਮ ਮੰਦਰ ਵਿਖੇ ਸੰਸਥਾਪਕ ਕਮਲ ਸ਼ਰਮਾ ਅਤੇ ਚੇਅਰਮੈਨ ਅਜੈ ਗਰਗ ਦੇ ਦਿਸ਼ਾ-ਨਿਰਦੇਸ਼ਾਂ ਹੇਠ ਨਵਰਾਤਰਿਆਂ ਦੇ ਪਵਿੱਤਰ ਮੌਕੇ ’ਤੇ ਸ਼ਿਆਮ ਸੇਵਾ ਸੋਸਾਇਟੀ ਵੱਲੋਂ ਪਹਿਲੀ ਵਿਸ਼ਾਲ ਚੌਕੀ ਇਕ ਸ਼ਾਮ ਮਾਂ ਭਗਵਤੀ ਜੀ ਦੇ ਨਾਮ’ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਈ ਗਈ। ਇਸ ਦੌਰਾਨ ਭਜਨ ਗਾਇਕਾ ਕਮਲ ਸਿਸਟਰ ਅਤੇ ਹੋਰ ਸੱਦੇ ਗਏ ਭਜਨ ਗਾਇਕਾਂ ਨੇ ਭਗਤੀਮਈ ਭਜਨਾਂ ਰਾਹੀਂ ਅਜਿਹਾ ਰੰਗ ਬੰਨ੍ਹਿਆ ਕਿ ਸਮੁੱਚਾ ਮਾਹੌਲ ਜੈ ਸ਼੍ਰੀ ਸ਼ਿਆਮ, ਜੈ ਸ਼੍ਰੀ ਸ਼ਿਆਮ’ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਸੰਕੀਰਤਨ ਦੀ ਸ਼ੁਰੂਆਤ ਪੁਜਾਰੀ ਦੀ ਅਗਵਾਈ ਹੇਠ ਸ਼ਿਆਮ ਸੇਵਾ ਸੋਸਾਇਟੀ ਦੇ ਮੈਂਬਰਾਂ ਵੱਲੋਂ ਸ਼ਿਆਮ ਬਾਬਾ ਜੀ ਦੇ ਦਰਬਾਰ ਵਿਚ ਪਵਿੱਤਰ ਜੋਤ ਜਗਾ ਕੇ ਕੀਤੀ ਗਈ। ਇਸ ਤੋਂ ਪਹਿਲਾਂ ਮੁੱਖ ਯਜਮਾਨ ਵਿਜੇ ਕੁਮਾਰ ਨੇ ਆਪਣੇ ਪਰਿਵਾਰ ਸਮੇਤ ਵਿਧੀਵਤ ਪੂਜਾ-ਅਰਚਨਾ ਕੀਤੀ। ਇਸ ਉਪਰੰਤ ਸੋਸਾਇਟੀ ਦੇ ਸੰਸਥਾਪਕ ਕਮਲ ਸ਼ਰਮਾ, ਪ੍ਰਧਾਨ ਵਿਨੋਦ ਪੋਪਲੀ, ਮੀਤ ਪ੍ਰਧਾਨ ਅਤੇ ਕੌਂਸਲਰ ਭਾਰਤ ਭੂਸ਼ਣ ਗਰਗ, ਪ੍ਰਿੰਕਲ ਸ਼ਰਮਾ, ਕੈਸ਼ੀਅਰ ਰਾਮ ਪ੍ਰਕਾਸ਼ ਮੰਗਲਾ, ਵਿੱਤ ਸਕੱਤਰ ਚੰਦਰਮੋਹਨ ਸਹਿਗਲ, ਭੂਪੇਸ਼ ਸ਼ਰਮਾ, ਸੰਜੀਵ ਗਰਗ ਟੀਟੂ, ਰਾਜੇਸ਼ ਸਿੰਗਲਾ, ਸੁਦਾਮਾ ਪੁਰੀ, ਜਗਜੀਵ ਧੀਰ, ਯੋਗੇਸ਼ ਸ਼ਰਮਾ, ਵਿੱਕੀ ਮਿੱਤਲ, ਕਪਿਲ ਕਪੂਰ, ਸੁਮਿਤ ਗਰਗ, ਪਾਰੁਸ਼ ਗਰਗ, ਗਗਨ ਅਰੋੜਾ, ਅਮਨ ਅਰੋੜਾ, ਜਗਦੀਸ਼ ਬੱਤਰਾ, ਡਾ. ਰਾਮ ਗੋਪਾਲ, ਮਿਲਨ ਗਰਗ, ਰੋਸ਼ਨ ਕੁਮਾਰ, ਰਾਜੀਵ ਉਪਲ, ਨਰੇਸ਼ ਬਾਂਸਲ, ਕਪਿਲ ਖੰਨਾ ਸਮੇਤ ਹੋਰ ਸ਼ਿਆਮ ਪ੍ਰੇਮੀਆਂ ਨੇ ਆਪਣੇ ਪਰਿਵਾਰਾਂ ਸਮੇਤ ਸਾਂਝੇ ਤੌਰ ’ਤੇ ਨਵਗ੍ਰਹਿ ਪੂਜਨ ਕੀਤਾ। ਭਜਨ ਸੰਧਿਆ ਦੌਰਾਨ ਗਾਇਕਾ ਕਮਲ ਸਿਸਟਰ ਅਤੇ ਉਨ੍ਹਾਂ ਦੇ ਸਾਥੀ ਕਲਾਕਾਰਾਂ ਵੱਲੋਂ ਪੇਸ਼ ਕੀਤੇ ਗਏ ਭਜਨਾਂ ’ਤੇ ਸ਼ਰਧਾਲੂ ਭਗਤੀ ਦੇ ਰੰਗ ਵਿੱਚ ਝੂਮਦੇ ਨਜ਼ਰ ਆਏ। ਸੰਕੀਰਤਨ ਦੀ ਸਮਾਪਤੀ ਮੌਕੇ ਮਾਂ ਭਗਵਤੀ ਅਤੇ ਸ਼ਿਆਮ ਬਾਬਾ ਜੀ ਦੀ ਆਰਤੀ ਕੀਤੀ ਗਈ ਅਤੇ ਸਾਰੇ ਸ਼ਰਧਾਲੂਆਂ ਨੂੰ ਲੰਗਰ ਦਾ ਪ੍ਰਸਾਦ ਵਰਤਾਇਆ ਗਿਆ।