- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਸ਼ਵ ਦਿਲ ਦਿਵਸ ਦੇ ਮੌਕੇ ਦਿਲ

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ: ਵਿਸ਼ਵ ਦਿਲ ਦਿਵਸ ਦੇ ਮੌਕੇ ਦਿਲ ਦੀ ਸਿਹਤ ਪ੍ਰਤੀ ਜਾਗਰੂਕਤਾ ਵਧਾਉਣ ਅਤੇ ਲੋਕਾਂ ਨੂੰ ਦਿਲ ਦੀਆਂ ਬਿਮਾਰੀਆਂ ਤੋਂ ਬਚਾਅ ਲਈ ਸਮੇਂ ਸਿਰ ਜਾਂਚ ਅਤੇ ਸਹੀ ਡਾਕਟਰੀ ਸਲਾਹ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਉੱਤਰੀ ਭਾਰਤ ਦੀ ਪ੍ਰਮੁੱਖ ਸਿਹਤ ਸੰਸਥਾਵਾਂ ਕੈਪੀਟੌਲ ਗਰੁੱਪ ਆਫ ਹਾਸਪੀਟਲਜ਼ ਜੋ ਕਿ ਚੇਅਰਮੈਨ ਡਾਕਟਰ ਚਰਨਜੀਤ ਸਿੰਘ ਪਰੂਥੀ ਦੀ ਯੋਗ ਸਰਪ੍ਰਸਤੀ ਹੇਠ ਚੱਲ ਰਹੀਆਂ ਹਨ, ਦਾ ਹਿੱਸਾ ਕੈਪੀਟੌਲ ਹਸਪਤਾਲ ਨਜ਼ਦੀਕ ਬੁੱਘੀਪੁਰਾ ਚੌਂਕ ਅੰਮ੍ਰਿਤਸਰ-ਬਰਨਾਲਾ ਬਾਈਪਾਸ ਮੋਗਾ ਵੱਲੋਂ ਮੁਫ਼ਤ ਦਿਲ ਜਾਂਚ ਦਾ ਪੰਦਰਵਾੜਾ ਚਲਾਇਆ ਜਾ ਰਿਹਾ ਹੈ। ਇਸ ਤਹਿਤ 21 ਤੋਂ 26 ਸਤੰਬਰ ਤੱਕ ਸ਼ੁਰੂ ਕੀਤੇ ਗਏ ਮੁਫ਼ਤ ਦਿਲ ਜਾਂਚ ਕੈਂਪ ਨੂੰ ਲੋਕਾਂ ਵੱਲੋਂ ਮਿਲੇ ਭਰਵੇਂ ਹੁੰਗਾਰੇ ਅਤੇ ਲਗਾਤਾਰ ਮੰਗ ਦੇ ਮੱਦੇਨਜ਼ਰ ਹੁਣ 3 ਅਕਤੂਬਰ 2026 ਤੱਕ ਵਧਾ ਦਿੱਤਾ ਗਿਆ ਹੈ। ਕੈਂਪ ਦੌਰਾਨ ਲੋਕਾਂ ਨੂੰ ਮਾਹਿਰ ਕਾਰਡੀਓਲੋਜਿਸਟ ਤੋਂ ਮੁਫ਼ਤ ਡਾਕਟਰੀ ਸਲਾਹ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਚੁਣੇ ਹੋਏ ਟੈਸਟਾਂ ਅਤੇ ਜਾਂਚਾਂ ’ਤੇ 40 ਫ਼ੀਸਦੀ ਤੱਕ ਦੀ ਛੋਟ ਦਾ ਲਾਭ ਵੀ ਲਿਆ ਜਾ ਸਕਦਾ ਹੈ। ਯੋਗ ਮਰੀਜ਼ਾਂ ਲਈ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਤੇ ਆਯੁਸ਼ਮਾਨ ਭਾਰਤ ਤਹਿਤ ਨਿਯਮਾਂ, ਯੋਗਤਾ ਅਤੇ ਮਨਜ਼ੂਰਸ਼ੁਦਾ ਪੈਕੇਜਾਂ ਅਨੁਸਾਰ ਕੈਸ਼ਲੈੱਸ ਇਲਾਜ ਦੀ ਸਹੂਲਤ ਵੀ ਉਪਲਬਧ ਹੈ। ਡਾ. ਹਰਨੂਰ ਸਿੰਘ ਪਰੂਥੀ, ਮੈਡੀਕਲ ਡਾਇਰੈਕਟਰ ਅਤੇ ਕੰਸਲਟੈਂਟ ਕਾਰਡੀਓਲੋਜਿਸਟ ਨੇ ਕਿਹਾ ਕਿ ਲੋਕਾਂ ਵੱਲੋਂ ਕੈਂਪ ਨੂੰ ਮਿਲਿਆ ਹੁੰਗਾਰਾ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਲੋਕ ਹੁਣ ਦਿਲ ਦੀ ਸਿਹਤ ਨੂੰ ਲੈ ਕੇ ਵਧੇਰੇ ਜਾਗਰੂਕ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਦਿਲ ਦੀਆਂ ਬਿਮਾਰੀਆਂ ਦੇ ਮਾਮਲੇ ’ਚ ਸਮੇਂ ਸਿਰ ਜਾਂਚ ਬਹੁਤ ਮਹੱਤਵਪੂਰਨ ਹੈ, ਖਾਸ ਕਰਕੇ ਉਨ੍ਹਾਂ ਲੋਕਾਂ ਲਈ ਜਿੰਨ੍ਹਾਂ ਨੂੰ ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਵਧਿਆ ਹੋਇਆ ਕੋਲੇਸਟ੍ਰੋਲ, ਮੋਟਾਪਾ ਜਾਂ ਪਰਿਵਾਰਕ ਤੌਰ ’ਤੇ ਦਿਲ ਦੀ ਬਿਮਾਰੀ ਦਾ ਖਤਰਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਛਾਤੀ ਵਿਚ ਦਰਦ ਜਾਂ ਭਾਰ ਮਹਿਸੂਸ ਹੋਣਾ, ਸਾਹ ਚੜ੍ਹਨਾ, ਧੜਕਣ ਵਿਚ ਅਸਮਾਨਤਾ, ਚੱਕਰ ਆਉਣਾ ਜਾਂ ਬਿਨਾਂ ਕਿਸੇ ਸਪੱਸ਼ਟ ਕਾਰਨ ਜ਼ਿਆਦਾ ਥਕਾਵਟ ਵਰਗੇ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ ਅਤੇ ਸਮੇਂ ਸਿਰ ਡਾਕਟਰੀ ਸਲਾਹ ਲਈ ਜਾਵੇ। ਡਾ. ਸੀਐੱਸ ਪਰੂਥੀ ਚੇਅਰਮੈਨ, ਕੈਪੀਟੌਲ ਹਸਪਤਾਲ ਦੀ ਅਗਵਾਈ ਹੇਠ ਕੈਪੀਟੌਲ ਹਸਪਤਾਲ ਵੱਲੋਂ ਲੋਕਾਂ ਨੂੰ ਉੱਨਤ ਸਿਹਤ ਸੇਵਾਵਾਂ ਦੇ ਨਾਲ-ਨਾਲ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਅਜਿਹੀਆਂ ਮੁਹਿੰਮਾਂ ਨੂੰ ਲਗਾਤਾਰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਵਿਸ਼ਵ ਦਿਲ ਦਿਵਸ ਦੇ ਮੌਕੇ ਚਲਾਇਆ ਜਾ ਰਿਹਾ ਇਹ ਮੁਫ਼ਤ ਜਾਂਚ ਦਾ ਪੰਦਰਵਾੜਾ ਲੋਕਾਂ ਨੂੰ ਆਪਣੇ ਦਿਲ ਦੀ ਸਿਹਤ ਪ੍ਰਤੀ ਸਚੇਤ ਹੋਣ ਅਤੇ ਸਮੇਂ ਸਿਰ ਜਾਂਚ ਕਰਵਾਉਣ ਦਾ ਮੌਕਾ ਪ੍ਰਦਾਨ ਕਰ ਰਿਹਾ ਹੈ। ਹਸਪਤਾਲ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ 3 ਅਕਤੂਬਰ 2026 ਤੱਕ ਚੱਲ ਰਹੇ ਮੁਫ਼ਤ ਦਿਲ ਜਾਂਚ ਕੈਂਪ ਦਾ ਲਾਭ ਲੈਣ ਅਤੇ ਜੇਕਰ ਉਨ੍ਹਾਂ ਨੂੰ ਛਾਤੀ ਵਿਚ ਦਰਦ ਜਾਂ ਭਾਰ ਮਹਿਸੂਸ ਹੋਣਾ, ਸਾਹ ਚੜ੍ਹਨਾ, ਧੜਕਣ ਵਿਚ ਅਸਧਾਰਨਤਾ, ਅਸਧਾਰਨ ਥਕਾਵਟ ਜਾਂ ਦਿਲ ਨਾਲ ਸਬੰਧਤ ਕੋਈ ਹੋਰ ਲੱਛਣ ਮਹਿਸੂਸ ਹੁੰਦੇ ਹਨ ਤਾਂ ਇਨ੍ਹਾਂ ਨੂੰ ਨਜ਼ਰਅੰਦਾਜ਼ ਨਾ ਕਰਦੇ ਹੋਏ ਸਮੇਂ ਸਿਰ ਮਾਹਿਰ ਡਾਕਟਰ ਨਾਲ ਸਲਾਹ ਕਰਨ।