ਅੱਖਾਂ ਦਾ ਮੁਫ਼ਤ ਚੈੱਕ ਤੇ ਆਪਰੇਸ਼ਨ ਕੈਂਪ ਲਗਾਇਆ ਅੱਜ ਮੋਗਾ ਦੇ ਕੋਟਕਪੂਰਾ ਬਾਈਪਾਸ
Publish Date: Tue, 29 Sep 2026 03:30 PM (IST)
Updated Date: Wed, 30 Sep 2026 04:01 AM (IST)
300 ਤੋਂ ਉੱਪਰ ਮਰੀਜ਼ਾਂ ਨੇ ਕਰਾਈ ਆਪਣੀਆਂ ਅੱਖਾਂ ਦੀ ਜਾਂਚ, ਹਰ ਇਕ ਮਨੁੱਖ ਨੂੰ ਸਮੇਂ ਸਮੇਂ ’ਤੇ ਕਰਵਾਉਣੀ ਚਾਹੀਦੀ ਹੈ ਅੱਖਾਂ ਦੀ ਜਾਂਚ : ਜਥੇਦਾਰ ਰੌਲੀ ਸਵਰਨ ਗੁਲਾਟੀ, ਪੰਜਾਬੀ ਜਾਗਰਣ, ਮੋਗਾ : ਅੱਜ ਮੋਗਾ ਦੇ ਕੋਟਕਪੂਰਾ ਬਾਈਪਾਸ ਸਥਿਤ ਬਾਬਾ ਬੰਦਾ ਸਿੰਘ ਬਹਾਦਰ ਯੂਨੀਅਨ ਵੱਲੋਂ ਅੱਖਾਂ ਦਾ ਮੁਫ਼ਤ ਚੈੱਕਅਪ ਅਤੇ ਅਪਰੇਸ਼ਨ ਕੈਂਪ ਸਮੂਹ ਡਰਾਈਵਰ ਭਾਈਚਾਰੇ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਕੈਂਪ ਦਾ ਰਸਮੀ ਉਦਘਾਟਨ ਬਾਬਾ ਬੰਦਾ ਸਿੰਘ ਬਹਾਦਰ ਯੂਨੀਅਨ ਦੇ ਪ੍ਰਧਾਨ ਜੱਥੇਦਾਰ ਸੁਖਜਿੰਦਰ ਸਿੰਘ ਸੁੱਖਾ ਰੌਲੀ ਨੇ ਰਸਮੀ ਤੌਰ ’ਤੇ ਰੀਬਨ ਕੱਟ ਕੇ ਕੀਤਾ। ਇਸ ਕੈਂਪ ਵਿਚ ਅੱਖਾਂ ਦੇ ਮਾਹਿਰ ਡਾਕਟਰਾਂ 200 ਤੋਂ ਉੱਪਰ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ, ਜ਼ਰੂਰਤਮੰਦ ਮਰੀਜਾ਼ਂ ਨੂੰ ਐਨਕਾਂ ਤੇ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ। ਇਸ ਮੌਕੇ ਜਥੇਦਾਰ ਸੁਖਜਿੰਦਰ ਸਿੰਘ ਸੁੱਖਾਂ ਨੇ ਪਹੁੰਚੇ ਡਾਕਟਰ ਸਾਹਿਬਾਨਾਂ ਦਾ ਧੰਨਵਾਦ ਕੀਤਾ। ਕਿਹਾ ਕਿ ਅਜਿਹੇ ਸਮਾਜ ਸੇਵੀ ਕਾਰਜ ਸਾਰੇ ਦੋਸਤਾਂ ਮਿੱਤਰਾਂ ਦੇ ਸਹਿਯੋਗ ਨਾਲ ਹੀ ਨੇਪਰੇ ਚੜ੍ਹਦੇ ਹਾਂ ਸਾਨੂੰ ਅਜੇ ਕਾਰਜਾਂ ’ਚ ਵੱਧ ਤੋਂ ਵੱਧ ਸਹਿਯੋਗ ਕਰਨਾ ਚਾਹੀਦਾ ਹੈ। ਇਸ ਮੌਕੇ ਸੁਖਜਿੰਦਰ ਸਿੰਘ ਪ੍ਰਧਾਨ, ਜਸਵਿੰਦਰ ਸਿੰਘ ਜੱਸਾ ਸੈਕਟਰੀ, ਮਨਪ੍ਰੀਤ ਸਿੰਘ ਮਣੀ ਕੋਕਰੀ, ਰਵਿੰਦਰ ਸਿੰਘ ਰਵੀ, ਹਰਨੇਕ ਸਿੰਘ, ਜੋਗਾ ਸਿੰਘ, ਮੱਖਣ ਸਿੰਘ, ਹਰਪ੍ਰੀਤ ਸਿੰਘ ਬੂਟਾ, ਬੱਗਾ ਸਿੰਘ, ਗੋਰਾ ਸਿੰਘ, ਬਲਦੇਵ ਸਿੰਘ, ਹਰਵਿੰਦਰ ਸਿੰਘ ਬਿੱਟੂ ਤੋਂ ਇਲਾਵਾ ਵੱਡੀ ਗਿਣਤੀ ਵਿਚ ਹੋਰ ਸ਼ਖ਼ਸ਼ੀਅਤਾਂ ਹਾਜ਼ਰ ਸਨ।