- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਰਬਾਰ ਸੰਪ੍ਰਦਾਇ ਦਰਬਾਰ ਸੰਪਰਦਾਇ ਲੋਪੋ ਵੱਲੋਂ 40 ਮੁਕਤਿਆਂ ਦੀ ਸ਼ਹੀਦੀ ਨੂੰ ਸਮਰਪਿਤ ਚਾਰ ਰੋਜ਼ਾ ਦੀਵਾਨ ਹੋਏ ਸੰਪੂਰਨਸੰਤ ਆਸ਼ਰਮ ਤਖਤੂਪੁਰਾ ਵਿਖੇ ਚੌਥੇ ਦਿਨ ਦੇ ਦੀਵਾਨਾਂ ਮੌਕੇ ਕਥਾ ਕਰਦੇ ਹੋਏ ਸੁਆਮੀ ਸੰਤ ਜਗਜੀਤ ਸਿੰਘ ਲੋਪੋਂ ਅਤੇ ਹਾਜ਼ਰੀ ਭਰਦੀਆਂ ਹੋਈਆਂ ਸੰਗਤਾਂ।

ਮਨਦੀਪ ਝਾਂਜੀ ਪੰਜਾਬੀ ਜਾਗਰਣ, ਬੱਧਨੀ ਕਲਾਂ: ਦਰਬਾਰ ਸੰਪ੍ਰਦਾਇ ਲੋਪੋਂ ਦੇ ਮੌਜੂਦਾ ਮੁਖੀ ਸੁਆਮੀ ਸੰਤ ਜਗਜੀਤ ਸਿੰਘ ਲੋਪੋਂ ਵਾਲਿਆਂ ਵੱਲੋਂ 40 ਮੁਕਤਿਆਂ ਦੀ ਸ਼ਹੀਦੀ ਯਾਦ ’ਚ ਸੰਤ ਆਸ਼ਰਮ ਤਖ਼ਤੂਪੁਰਾ ਸਾਹਿਬ ਵਿਖੇ ਚੌਥੇ ਅਤੇ ਅਖੀਰਲੇ ਦਿਨ ਦੇ ਦੀਵਾਨ ਸੰਗਤਾਂ ਦੇ ਸਹਿਯੋਗ ਨਾਲ ਸਜਾਏ। ਇਸ ਮੌਕੇ ਸੰਪਰਦਾਇ ਦੇ ਕਵੀਸ਼ਰੀ ਜਥਿਆਂ ਨੇ ਸੁਆਮੀ ਸੰਤ ਦਰਬਾਰਾ ਸਿੰਘ ਲੋਪੋਂ ਵਾਲਿਆਂਂ ਵਲੋਂ ਰਚਿਤ ਕਾਵਿ-ਸੰਗ੍ਰਹਿ ’ਚੋਂ ਇਤਿਹਾਸਕ ਵਾਰਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਉਪਰੰਤ ਸੁਆਮੀ ਸੰਤ ਜਗਜੀਤ ਸਿੰਘ ਲੋਪੋਂ ਵਾਲਿਆਂ ਨੇ ਗੁਰਬਾਣੀ ਸ਼ਬਦ ਦੀ ਕਥਾ ਕਰਦਿਆਂ ਕਿਹਾ ਕਿ ਪੰਜਵੇਂ ਪਾਤਸ਼ਾਹ ਫੁਰਮਾਉਂਦੇ ਹਨ ਕਿ ਸਾਡੇ ਦੁੱਖ ਤਾਂ ਆਪਣੇ ਮੂਲ ਪ੍ਰਮਾਤਮਾ ਨਾਲੋਂ ਵਿਛੋੜੇ ਕਾਰਨ ਹੀ ਸਨ। ਜਦੋਂ ਆਪਣੇ ਮੂਲ ਪ੍ਰਮਾਤਮਾ ਨਾਲ ਜੀਵ ਆਤਮਾ ਦਾ ਮਿਲਾਪ ਹੋ ਗਿਆ ਫਿਰ ਸਤ ਚਿੱਤ ਅਨੰਦ ਪ੍ਰਮਾਤਮਾ ਹਿਰਦੇ ਅੰਦਰ ਪ੍ਰਗਟ ਹੋ ਗਿਆ। ਇਸ ਮੌਕੇ ਭਗੀਰਥ ਸਿੰਘ ਗਿੱਲ ਲੋਪੋ, ਸਿਧਾਰਥ ਸਿੰਘ ਚੁੱਘਾ ਆਸਟ੍ਰੇਲੀਆ, ਜਗਜੀਤ ਸਿੰਘ ਜੇ.ਈ., ਅਮਰ ਸਿੰਘ ਨੰਗਲ, ਜਸਵਿੰਦਰ ਸਿੰਘ ਬਿੱਲੂ, ਲਖਬੀਰ ਸਿੰਘ ਅਮਰੀਕਾ, ਪਰਮਜੀਤ ਸਿੰਘ ਇੰਗਲੈਂਡ, ਰਵਿੰਦਰ ਸਿੰਘ ਇੰਗਲੈਂਡ, ਭੋਲਾ ਸਿੰਘ ਧੂੜਕੋਟ, ਬਬਲਾ ਧੂੜਕੋਟ, ਲਛਮਣ ਸਿੰਘ ਨੰਗਲ,ਗਿਆਨੀ ਰਜਿੰਦਰ ਸਿੰਘ, ਕੁਲੰਵਤ ਸਿੰਘ ਘੋਲੀਆ, ਸਰਪੰਚ ਦਰਸ਼ਨ ਸਿੰਘ ਮਾਛੀਕੇ, ਰਾਮ ਸਿੰਘ ਬੁੱਟਰ, ਚਮਕੌਰ ਸਿੰਘ ਲੱਖਾ, ਠੇਕੇਦਾਰ ਜਗਰਾਜ ਸਿੰਘ ਮੀਨੀਆਂ, ਸੇਵਕ ਸਿੰਘ ਘੋਲੀਆ, ਹਰਬੰਸ ਸਿੰਘ ਮਾਣੂੰਕੇ, ਪ੍ਰੀਤਮ ਸਿੰਘ ਢੁੱਡੀਕੇ, ਹਰਦੇਵ ਸਿੰਘ ਕੈਰੇ, ਜੋਰਾ ਸਿੰਘ ਸਲਾਬਤਪੁਰਾ, ਬਲਦੇਵ ਸਿੰਘ ਹੰਬੜਾਂ, ਚਰਨ ਸਿੰਘ ਭਾਗੀਕੇ, ਕੁਲਵੰਤ ਸਿੰਘ ਧੂੜਕੋਟ, ਮੰਦਰ ਸਿੰਘ ਭਦੌੜ, ਪ੍ਰੀਤਕਮਲ ਸਿੰਘ ਪਾਇਲ, ਬਲਬੀਰ ਸਿੰਘ ਬਿਲਾਸਪੁਰ, ਨਾਇਬ ਸਿੰਘ ਮੀਨੀਆਂ, ਸੁਖਚੈਨ ਸਿੰਘ ਵਲਟੋਹਾ, ਪਰਮਜੀਤ ਸਿੰਘ ਬੁੱਟਰ, ਸਤਵੀਰ ਸਿੰਘ ਗਰੇਵਾਲ, ਜਗਰੂਪ ਸਿੰਘ ਭੀਮ, ਜਸਵੀਰ ਸਿੰਘ ਉਮੈਦਪੁਰੀ, ਗੁਰਜੀਤ ਸਿੰਘ ਮਨਸੂਰਾਂ, ਨਿਰਭੈ ਸਿੰਘ ਧਾਂਦਰਾ, ਰੂਪ ਸਿੰਘ ਸੈਦੋਕੇ, ਕਵੀਸ਼ਰ ਮਨਜੀਤ ਸਿੰਘ ਲਾਡੀ, ਰਮਨਜੀਤ ਸਿੰਘ ਲੋਪੋ, ਜਗਜੀਤ ਸਿੰਘ ਜੱਗਾ, ਹਰਨਾਮ ਸਿੰਘ ਨਾਮਾ, ਮਨਪ੍ਰੀਤ ਸਿੰਘ ਮੰਤਰੀ, ਹਰਵਿੰਦਰ ਸਿੰਘ ਲੋਪੋ, ਮਨੀ ਸੰਘਾ, ਚਰਨ ਸਿੰਘ ਰਾਮਗੜ੍ਹ ਭੁੱਲਰ, ਕਵੀਸ਼ਰ ਪੰਡਤ ਸੋਮਨਾਥ ਰੋਡੇ, ਕਵੀਸ਼ਰ ਕੁਲਵੰਤ ਸਿੰਘ ਮਾਣੂੰਕੇ, ਕੁਲਵੰਤ ਸਿੰਘ ਤਤਲਾ, ਕਾਕਾ ਰਾਏਕੋਟ, ਸੁਦਾਗਰ ਸਿੰਘ ਰਸੂਲਪੁਰ, ਥਾਣੇਦਾਰ ਲਾਭ ਸਿੰਘ ਕੁਲਾਰ, ਪਿ੍ਰਤਪਾਲ ਸਿੰਘ ਚੂਹੜਚੱਕ, ਮਨਿੰਦਰ ਸਿੰਘ ਢਿੱਲੋਂ, ਆਤਮਾ ਸਿੰਘ ਜੌਹਲ, ਦਰਸ਼ਨ ਸਿੰਘ ਲੱਖਾ, ਸੈਕਟਰੀ ਸੁਖਦੇਵ ਸਿੰਘ ਘੋਲੀਆ, ਕੁਲਵੰਤ ਸਿੰਘ ਬੁਰਜ ਨਕਲੀਆ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਇਲਾਕੇ ਦੀਆਂਂ ਸੰਗਤਾਂ ਨੇ ਹਾਜ਼ਰੀ ਭਰੀ।