- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਸਰਕਾਰ ਪੈਨਸ਼ਨਰਜ਼ ਐਸੋਸੀਏਸ਼ਨ

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ: ਪੰਜਾਬ ਸਰਕਾਰ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਦਾ ਇਕ ਵਫ਼ਦ ਸੂਬਾ ਪ੍ਰਧਾਨ ਭਜਨ ਸਿੰਘ ਗਿੱਲ, ਸੂਬਾ ਜਨਰਲ ਸਕੱਤਰ ਸੁਰਿੰਦਰ ਰਾਮ ਕੁੱਸਾ, ਜ਼ਿਲ੍ਹਾ ਮੋਗਾ ਦੇ ਪ੍ਰਧਾਨ ਲੈਕ ਸੁਖਮੰਦਰ ਸਿੰਘ, ਸਬ ਡਵੀਜ਼ਨ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਬਿੱਕਰ ਸਿੰਘ ਮਾਛੀਕੇ ’ਤੇ ਆਧਾਰਤ ਜ਼ਿਲ੍ਹਾ ਮੋਗਾ ਦੀ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮੰਜੂ ਭਾਰਦਵਾਜ ਨੂੰ ਮਿਲਿਆ ਜਿਸ ਵਿਚ ਪੈਨਸ਼ਨਰਾਂ ਨਾਲ ਸਬੰਧਤ ਵੱਖ ਵੱਖ ਮਸਲੇ ਵਿਚਾਰੇ ਗਏ। ਛੇਵੇਂ ਪੇ ਕਮਿਸ਼ਨ ਦੀਆਂ ਕਿਸ਼ਤਾਂ ਵਿਚ ਮਿਲਣ ਵਾਲੇ ਬਕਾਏ ਜੋ 01-04-26 ਤੋਂ ਮਿਲਣੀਆਂ ਸਨ ਪਰ ਬਹੁਤੇ ਬੀਪੀਈਓ ਦਫ਼ਤਰਾਂ ਨੇ ਅਜੇ ਤੱਕ ਇਹ ਬਕਾਏ ਦੀ ਕੋਈ ਕਿਸ਼ਤ ਜਾਰੀ ਨਹੀਂ ਕੀਤੀ , ਲੀਵ ਇਨ ਕੈਸ਼ ਮੈਂਟ ਦੀਆਂ 4 ਕਿਸ਼ਤਾਂ ਵਿਚੋਂ ਅਜੇ ਤੱਕ ਦੋ ਕਿਸ਼ਤਾਂ ਦਾ ਭੁਗਤਾਨ ਹੀ ਕੀਤਾ ਹੈ ਜਦੋਂ ਤੱਕ ਹੁਣ ਤੱਕ ਸਾਰੀਆਂ 4ਕਿਸ਼ਤਾਂ ਦਾ ਭੁਗਤਾਨ ਹੋਣਾ ਚਾਹੀਦਾ ਸੀ। ਵਫ਼ਦ ਨੇ ਦੱਸਿਆ ਕਿ ਬੀਪੀਈਓ ਦਫ਼ਤਰ ਬਾਘਾ ਪੁਰਾਣਾ ਦੇ ਕਲਰਕ ਵੱਲੋਂ ਛੁੱਟੀ ਤੇ ਜਾਣ ਕਰਕੇ ਅਤੇ ਦੂਸਰੇ ਕੰਮ ਕਰਨ ਵਾਲੇ ਕੰਪਿਊਟਰ ਫੈਕਲਟੀ ਦੀ ਡਿਉਟੀ ਐੱਸਡੀਐੱਮ ਦਫ਼ਤਰ ਅਤੇ ਐੱਸਆਈਆਰ ਵਿਚ ਡਿਉਟੀ ਲੱਗਣ ਕਰਕੇ ਦਫ਼ਤਰ ਦਾ ਕੰਮ ਪ੍ਰਭਾਵਤ ਹੋ ਰਿਹਾ ਹੈ। ਵਫ਼ਦ ਨੇ ਮੰਗ ਕੀਤੀ ਕਿ ਮੈਡੀਕਲ ਬਿੱਲਾਂ ਦੀ ਪ੍ਰਤੀ ਪੂਰਤੀ ਲਈ ਬਣਦਾ ਬੱਜਟ ਲੈਣ ਲਈ ਸੁਹਿਰਦ ਯਤਨ ਕੀਤੇ ਜਾਣ ਅਤੇ ਡੀ.ਪੀ.ਆਈ ਤੋਂ ਬੱਜਟ ਦੀ ਰਕਮ ਮੰਗਵਾਉਣ ਲਈ ਪੱਤਰ ਲਿਖਿਆ ਜਾਵੇ। ਵਫ਼ਦ ਨੇ ਇਹ ਵੀ ਮੰਗ ਕੀਤੀ ਕਿ ਸਮੂਹ ਬੀਪੀਈਓ ਨੂੰ ਵੀ ਪੈਨਸ਼ਨਰਾਂ ਦੇ ਬਕਾਏ ਕਢਵਾਉਣ ਲਈ ਮਿਤੀ ਬੱਧ ਕਰਕੇ ਜ਼ਿਲ੍ਹਾ ਸਿੱਖਿਆ ਦਫ਼ਤਰ ਵੱਲੋਂ ਪੱਤਰ ਜਾਰੀ ਕੀਤਾ ਜਾਵੇ ਤਾਂ ਕਿ ਜ਼ਿੰਦਗੀ ਦੇ ਆਖ਼ਰੀ ਵਰ੍ਹੇ ਪੈਨਸ਼ਨਰ ਸਕੂਨ ਨਾਲ ਜੀਵਨ ਬਸ਼ਰ ਕਰ ਸਕਣ।