- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਗ ਰਵਾਲ ਸ ਮਾਜ

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ : ਮਹਾਰਾਜਾ ਅਗਰਸੇਨ ਜੀ ਦੇ 5150ਵੇਂ ਪਵਿੱਤਰ ਜਨਮ ਉਤਸਵ ਨੂੰ ਸਮਰਪਿਤ 18 ਅਕਤੂਬਰ ਨੂੰ ਮੋਗਾ ਵਿਖੇ ਕਰਵਾਏ ਜਾ ਰਹੇ ਰਾਜ ਪੱਧਰੀ ਸਮਾਗਮ ਦੀਆਂ ਤਿਆਰੀਆਂ ਨੂੰ ਲੈ ਕੇ ਅਗਰਵਾਲ ਸਮਾਜ ਦੇ ਉੱਚ ਪੱਧਰੀ ਵਫ਼ਦ ਵੱਲੋਂ ਰਾਜ ਸਭਾ ਮੈਂਬਰ ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਚਾਂਸਲਰ ਅਸ਼ੋਕ ਮਿੱਤਲ ਨਾਲ ਜਲੰਧਰ ਸਥਿਤ ਉਨ੍ਹਾਂ ਦੀ ਰਿਹਾਇਸ਼ ਵਿਖੇ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਇਸ ਮੌਕੇ ਵਫ਼ਦ ਵੱਲੋਂ ਉਨ੍ਹਾਂ ਨੂੰ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਲਈ ਰਸਮੀ ਸੱਦਾ ਪੱਤਰ ਭੇਟ ਕੀਤਾ ਗਿਆ। ਇਸ ਮੌਕੇ ਅਗਰੋਹਾ ਵਿਕਾਸ ਟਰੱਸਟ ਪੰਜਾਬ ਦੇ ਚੇਅਰਮੈਨ ਨਵੀਨ ਸਿੰਗਲਾ, ਅਗਰਵਾਲ ਵੈੱਲਫੇਅਰ ਬੋਰਡ ਦੇ ਸਾਬਕਾ ਵਾਈਸ ਚੇਅਰਮੈਨ ਮਨੋਜ ਕੁਮਾਰ ਅਗਰਵਾਲ, ਅਗਰਵਾਲ ਵੈੱਲਫੇਅਰ ਬੋਰਡ ਦੇ ਸਟੇਟ ਕਮੇਟੀ ਮੈਂਬਰ ਰਜਨੀਸ਼ ਮਿੱਤਲ, ਵਿਕਾਸ ਕੁਮਾਰ ਅਗਰਵਾਲ, ਅਗਰਵਾਲ ਸਭਾ ਮੋਗਾ ਦੇ ਜਨਰਲ ਸਕੱਤਰ ਰਾਮਪਾਲ ਗੁਪਤਾ ਅਤੇ ਜ਼ਿਲ੍ਹਾ ਕੋਆਰਡੀਨੇਟਰ ਹਰਸ਼ ਕੁਮਾਰ ਗੋਇਲ ਹਾਜ਼ਰ ਸਨ। ਵਫ਼ਦ ਵੱਲੋਂ ਅਸ਼ੋਕ ਮਿੱਤਲ ਨੂੰ ਦੱਸਿਆ ਗਿਆ ਕਿ ਮਹਾਰਾਜਾ ਅਗਰਸੇਨ ਜੀ ਦਾ ਪਵਿੱਤਰ ਜਨਮ ਉਤਸਵ 18 ਅਕਤੂਬਰ 2026 ਦਿਨ ਐਤਵਾਰ ਨੂੰ ਪ੍ਰਾਈਮ ਫਾਰਮਜ਼, ਬੁਘੀਪੁਰਾ ਚੌਕ, ਮੋਗਾ ਵਿਖੇ ਸ਼ਰਧਾ, ਉਤਸ਼ਾਹ ਅਤੇ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਨੂੰ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ। ਅਸ਼ੋਕ ਮਿੱਤਲ ਨੇ ਵਫ਼ਦ ਵੱਲੋਂ ਦਿੱਤਾ ਸੱਦਾ ਖਿੜੇ ਮੱਥੇ ਪ੍ਰਵਾਨ ਕਰਦਿਆਂ ਸਮਾਗਮ ਵਿਚ ਸ਼ਾਮਲ ਹੋਣ ’ਤੇ ਖੁਸ਼ੀ ਅਤੇ ਸਨਮਾਨ ਦੀ ਭਾਵਨਾ ਪ੍ਰਗਟ ਕੀਤੀ। ਵਫ਼ਦ ਨੇ ਸਮੂਹ ਅਗਰਵਾਲ ਸਮਾਜ ਅਤੇ ਭਾਈਚਾਰੇ ਨੂੰ ਇਸ ਰਾਜ ਪੱਧਰੀ ਸਮਾਗਮ ਵਿਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ 18 ਅਕਤੂਬਰ ਨੂੰ ਮੋਗਾ ਦੀ ਧਰਤੀ ’ਤੇ ਹੋਣ ਵਾਲਾ ਇਹ ਵਿਸ਼ਾਲ ਇਕੱਠ ਮਹਾਰਾਜਾ ਅਗਰਸੇਨ ਜੀ ਦੇ ਆਦਰਸ਼ਾਂ ਪ੍ਰਤੀ ਸ਼ਰਧਾ, ਸੇਵਾ ਭਾਵਨਾ ਅਤੇ ਸਮਾਜ ਦੀ ਇਕਜੁੱਟਤਾ ਦਾ ਪ੍ਰਗਟਾਵਾ ਹੋਵੇਗਾ।