- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਧਿਆਪਕ ਮੰਗਾਂ ਮਸਲਿਆਂ ਅਧਿਆਪਕ ਮੰਗਾਂ ਮਸਲਿਆਂ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਮੋਗਾ : ਅਧਿਆਪਕ ਮੰਗਾਂ ਮਸਲਿਆਂ ਸਬੰਧੀ ਅਧਿਆਪਕ ਦਲ ਪੰਜਾਬ ਜ਼ਿਲ੍ਹਾ ਮੋਗਾ ਦਾ ਵਫ਼ਦ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਦਿਆਲ ਸਿੰਘ ਮਠਾੜੂ ਨੂੰ ਮਿਲਿਆ। ਵਫ਼ਦ ਨੇ ਜ਼ਿਲ੍ਹਾ ਮੋਗਾ ਦੇ ਕਈ ਸਕੂਲਾਂ ਵੱਲੋਂ ਪੇ ਕਮਿਸ਼ਨ ਦਾ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ 1 ਜਨਵਰੀ 2016 ਤੋਂ 31 ਦਸੰਬਰ 2016 ਤੱਕ ਦਾ ਬਣਦਾ ਬਕਾਇਆ ਅਜੇ ਤੱਕ ਨਾ ਕਢਵਾਉਣ, ਸਕੂਲ਼ਾਂ ਨੂੰ ਮਿਲਦੀਆਂ ਗ੍ਰਾਂਟਾਂ ਵਿਚ ਆ ਰਹੀਆਂ ਮੁਸ਼ਕਲਾਂ, ਮੈਡੀਕਲ ਰੀਇਮਬਰਸਮੈਂਟ ਦੇ ਬਜਟ ਅਲਾਟਮੈਂਟਾਂ, ਮਿਡ ਡੇ ਮੀਲ ਦੀ ਰਾਸ਼ੀ ਜਾਰੀ ਕਰਨ ਅਤੇ ਮਿਡ ਡੇ ਮੀਲ ਦੇ ਜੀਐੱਸਟੀ ਵਾਲੇ ਬਿੱਲਾਂ ਦੀ ਸਮੱਸਿਆ, ਅਧਿਆਪਕਾਂ ਤੋਂ ਲਏ ਜਾਂਦੇ ਗੈਰ ਵਿੱਦਿਅਕ ਕੰਮਾਂ ਸਬੰਧੀ ਮੰਗਾਂ ਨੂੰ ਵਫ਼ਦ ਵੱਲੋਂ ਰੱਖਿਆ ਗਿਆ।