- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਪਰਿੰਗ ਫੀਲਡ ਕਾਨਵੈਂਟ ਸਕੂਲ

ਪਵਨ ਗਰਗ, ਪੰਜਾਬੀ ਜਾਗਰਣ ਬਾਘਾਪੁਰਾਣਾ: ਸਪਰਿੰਗ ਫੀਲਡ ਕਾਨਵੈਂਟ ਸਕੂਲ ਵੱਲੋਂ ਸਕੂਲ ਮੈਨੇਜਮੈਂਟ ਅਤੇ ਸੇਵਕ ਸੇਵਾ ਸੰਸਥਾ ਦੇ ਸਹਿਯੋਗ ਨਾਲ ਸਕੂਲ ਵਿਚ ਬਜ਼ੁਰਗ ਅਤੇ ਅਪਾਹਜ ਵਿਅਕਤੀਆਂ ਜਿੰਨ੍ਹਾਂ ਦੀ ਉਮਰ 60 ਸਾਲ ਤੋਂ ਉੱਪਰ ਹੈ ਉਨ੍ਹਾਂ ਵਿਅਕਤੀਆਂ ਨੂੰ ਮੁਫ਼ਤ ਵੀਲ੍ਹ ਚੇਅਰ, ਕਮੋਡ ਕੁਰਸੀ, ਕੰਨਾਂ ਵਾਲੀ ਮਸ਼ੀਨ, ਛੜੀ, ਸਰਵਾਈਕਲ ਕਾਲਰ ਬੈਕ ਬੈਲਟ, ਟਰਾਈ ਸਾਈਕਲ ਤੇ ਮੋਟਰ ਟਰਾਈ ਸਾਈਕਲ ਦੇਣ ਲਈ ਜਾਂਚ ਕੈਂਪ ਲਾਇਆ ਗਿਆ ਜੋ ਵਿਅਕਤੀ ਇਸ ਕੈਂਪ ਦਾ ਲਾਭ ਲੈਣ ਲਈ ਵੱਖ ਵੱਖ ਲੋੜ ਅਨੁਸਾਰ ਵਸਤਾਂ ਲੈਣ ਲਈ ਫਾਰਮ ਭਰੇ ਗਏ ਅਤੇ ਜਿੰਨ੍ਹਾਂ ਫਾਰਮਾਂ ਅਤੇ ਵਿਅਕਤੀਆਂ ਦਾ ਮੁਲਾਂਕਣ ਡਾਕਟਰਾਂ ਦੀ ਟੀਮ ਨੇ ਕੀਤਾ ਅਤੇ ਲੋੜਵੰਦ ਵਿਅਕਤੀਆਂ ਨੂੰ ਇਹ ਜ਼ਰੂਰਤ ਅਨੁਸਾਰ ਵਸਤਾ ਮਨਜ਼ੂਰ ਕੀਤੀਆਂ ਜੋ ਕਿ ਬਾਅਦ ਵਿਚ ਹਰ ਵਿਅਕਤੀ ਨੂੰ ਦਿੱਤੀਆਂ ਜਾਣਗੀਆਂ। ਕੈਂਪ ਵਿਚ ਸਕੂਲ ਦੇ ਸਟਾਫ਼ ਅਤੇ ਵਿਦਿਆਰਥੀਆਂ ਨੇ ਬਹੁਤ ਉਤਸਾਹ ਨਾਲ ਹਿੱਸਾ ਲਿਆ ਤੇ ਵੱਖ ਵੱਖ ਡਿਊਟੀਆਂ ਜ਼ਿੰਮੇਵਾਰੀ ਨਾਲ ਨਿਭਾਈਆਂ। ਇਸ ਕੈਂਪ ਵਿਚ 300 ਤੋਂ ਵੱਧ ਵਿਅਕਤੀਆਂ ਦੇ ਫਾਰਮ ਯੋਗ ਪਾਏ ਗਏ ਅਤੇ ਉਨ੍ਹਾਂ ਦਾ ਐਡਰੈੱਸ, ਨਾਮ ਅਤੇ ਫੋਨ ਨੰਬਰ ਨੋਟ ਕੀਤੇ ਗਏ ਤਾਂ ਜੋ ਸਮਾਨ ਆਉਣ ’ਤੇ ਉਨ੍ਹਾਂ ਨੂੰ ਇਤਲਾਹ ਦਿੱਤੀ ਜਾ ਸਕੇ। ਇਹ ਕੈਂਪ ਸੇਵਾ ਸੇਵਕ ਸੇਵਾ ਸੰਸਥਾ ਦੇ ਮੁਖੀ ਅਮਨਦੀਪ ਸਿੰਘ ਕੋਠੇ ਚੋਟੀਆਂ ਦੀ ਰਹਿਨੁਮਾਈ ਹੇਠ ਕੀਤਾ ਗਿਆ। ਇਸ ਮੌਕੇ ਕੈਂਪ ਵਿਚ ਦੀ ਲੋੜਵੰਦਾਂ ਦੀ ਮਦਦ ਲਈ ਸ਼ਹਿਰ ਦੇ ਮੋਹਤਵਾਰ ਵਿਅਕਤੀ ਪਹੁੰਚੇ। ਜਿੰਨ੍ਹਾਂ ਵਿਚ ਸਾਬਕਾ ਐੱਮਸੀ ਸਤੀਸ਼ ਅਰੋੜਾ, ਐੱਮਸੀ ਪਿਰਥੀ ਸਿੰਘ, ਮੈਡਮ ਸੋਨੀਆ ਐੱਮਸੀ, ਗੁਰਪ੍ਰੀਤ ਸਿੰਘ ਮਨਚੰਦਾ ਐੱਮਸੀ, ਧਰਮਿੰਦਰ ਸਿੰਘ ਰਖੜਾ ਐੱਮਸੀ, ਗੁਰਮੁਖ ਸਿੰਘ ਸਾਬਕਾ ਐੱਮਸੀ, ਹਰਪ੍ਰੀਤ ਸਿੰਘ ਮਲਹੋਤਰਾ, ਪ੍ਰਧਾਨ ਗਗਨ ਚੱਡਾ ਹਾਜ਼ਰ ਸਨ। ਸਕੂਲ ਚੇਅਰਮੈਨ ਨਰ ਸਿੰਘ ਬਰਾੜ ਅਤੇ ਪ੍ਰਿੰਸੀਪਲ ਬਾਇਜੂ ਵਿਜੇ ਨੇ ਆਏ ਹੋਏ ਸਾਰੇ ਮਦਦਗਾਰ ਵਿਅਕਤੀਆਂ ਦਾ ਧੰਨਵਾਦ ਕੀਤਾ।