ਹੱਕਾਂ ਦੀ ਆਵਾਜ਼ ਬੁਲੰਦ ਕਰਨ ਲਈ ਪ੍ਰੈੱਸ ਮਿਲਣੀ ਅੱਜ
ਪ੍ਰੈੱਸ ਕਲੱਬ ਧਰਮਕੋਟ ਵੱਲੋਂ ਪੱਤਰਕਾਰ
Publish Date: Sun, 29 Mar 2026 04:31 PM (IST)
Updated Date: Mon, 30 Mar 2026 04:03 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਧਰਮਕੋਟ: ਪ੍ਰੈੱਸ ਕਲੱਬ ਧਰਮਕੋਟ ਵੱਲੋਂ ਪੱਤਰਕਾਰ ਭਾਈਚਾਰੇ ਨਾਲ ਸੰਬੰਧਤ ਮਸਲਿਆਂ ਅਤੇ ਗਤੀਵਿਧੀਆਂ ਸਬੰਧੀ ਇਕ ਮਹੱਤਵਪੂਰਨ ਪ੍ਰੈੱਸ ਮਿਲਣੀ ਕਰਵਾਈ ਜਾ ਰਹੀ ਹੈ। ਇਹ ਮਿਲਣੀ ਅੱਜ ਸੋਮਵਾਰ 30 ਮਾਰਚ ਨੂੰ ਸਵੇਰੇ 10:00 ਵਜੇ ਸਥਾਨਕ ਗੋਪੀ ਮੱਲ ਰੱਬੀ ਮੱਲ ਸਰਾਂ ਪਡੋਰੀ ਗੇਟ ਧਰਮਕੋਟ ਵਿਖੇ ਕਰਵਾਈ ਜਾ ਰਹੀ ਹੈ। ਜਾਣਕਾਰੀ ਅਨੁਸਾਰ ਇਸ ਮਿਲਣੀ ਦੌਰਾਨ ਪੱਤਰਕਾਰਾਂ ਨਾਲ ਜੁੜੀਆਂ ਸਮੱਸਿਆਵਾਂ, ਧਰਮਕੋਟ ਹਲਕੇ ਦੀਆਂ ਵਿਕਾਸ ਯੋਜਨਾਵਾਂ ਅਤੇ ਭਵਿੱਖੀ ਰਣਨੀਤੀਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਕਲੱਬ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਮੀਟਿੰਗ ਪੱਤਰਕਾਰ ਭਾਈਚਾਰੇ ਲਈ ਇਕ ਮੰਚ ਸਾਬਤ ਹੋਵੇਗੀ, ਜਿੱਥੇ ਉਹ ਆਪਣੇ ਵਿਚਾਰ ਸਾਂਝੇ ਕਰ ਸਕਣਗੇ। ਇਸ ਮੌਕੇ ’ਤੇ ਮੁੱਖ ਮਹਿਮਾਨ ਵਜੋਂ ਗੁਰਵਿੰਦਰ ਸਿੰਘ ਜੋਹਲ ਐੱਸਡੀਐੱਮ ਧਰਮਕੋਟ ਅਤੇ ਜਸਵਿੰਦਰ ਸਿੰਘ ਸਿੱਧੂ ਡੀਐੱਸਪੀ ਧਰਮਕੋਟ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਣਗੇ। ਪ੍ਰੈੱਸ ਕਲੱਬ ਦੇ ਪ੍ਰਧਾਨ ਅਤੇ ਸਮੂਹ ਮੈਂਬਰਾਂ ਵੱਲੋਂ ਪੱਤਰਕਾਰ ਭਾਈਚਾਰੇ ਨੂੰ ਇਸ ਪ੍ਰੈੱਸ ਮਿਲਣੀ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਦੀ ਅਪੀਲ ਕੀਤੀ ਗਈ ਹੈ।