ਪੱਤਰਕਾਰ ਜਗਤ ਨੂੰ ਵੱਡਾ ਘਾਟਾ: ਉੱਘੇ ਪੱਤਰਕਾਰ ਤੇ ਸਾਬਕਾ ਅਧਿਆਪਕ ਅਮਰਜੀਤ ਸਿੰਘ ਸੰਧੂ ਦਾ ਦੇਹਾਂਤ, ਅੱਜ ਹੋਵੇਗਾ ਅੰਤਿਮ ਸਸਕਾਰ
ਪੱਤਰਕਾਰ ਜਗਤ ਵਿਚ ਇਹ ਖ਼ਬਰ ਬੜੇ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਉੱਘੇ ਪੱਤਰਕਾਰ ਅਤੇ ਸਾਬਕਾ ਅਧਿਆਪਕ ਅਮਰਜੀਤ ਸਿੰਘ ਸੰਧੂ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਗਏ। ਸਵਰਗੀ ਅਮਰਜੀਤ ਸਿੰਘ ਸੰਧੂ ਦੇ ਸਪੁੱਤਰ ਸਤਨਾਮ ਸਿੰਘ ਨੇ ਦੱਸਿਆ ਕਿ ਦਿਲ ਦੇ ਦੌਰੇ ਕਾਰਨ ਅਮਰਜੀਤ ਸਿੰਘ ਸੰਧੂ ਲੁਧਿਆਣਾ ਵਿਖੇ ਜ਼ੇਰੇ ਇਲਾਜ਼ ਸਨ ਪਰ 13 ਜੁਲਾਈ ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ। ਸਤਨਾਮ ਸਿੰਘ ਨੇ ਇਹ ਵੀ ਦੱਸਿਆ ਕਿ ਅਮਰਜੀਤ ਸਿੰਘ ਸੰਧੂ ਦਾ ਅੰਤਿਮ ਸਸਕਾਰ 14 ਜੁਲਾਈ ਦਿਨ ਮੰਗਲਵਾਰ ਸਵੇਰ 11 ਵਜੇ, ਗਾਂਧੀ ਰੋਡ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।
Publish Date: Tue, 14 Jul 2026 08:26 AM (IST)
Updated Date: Tue, 14 Jul 2026 08:27 AM (IST)
ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ - ਪੱਤਰਕਾਰ ਜਗਤ ਵਿਚ ਇਹ ਖ਼ਬਰ ਬੜੇ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਉੱਘੇ ਪੱਤਰਕਾਰ ਅਤੇ ਸਾਬਕਾ ਅਧਿਆਪਕ ਅਮਰਜੀਤ ਸਿੰਘ ਸੰਧੂ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਗਏ।
ਸਵਰਗੀ ਅਮਰਜੀਤ ਸਿੰਘ ਸੰਧੂ ਦੇ ਸਪੁੱਤਰ ਸਤਨਾਮ ਸਿੰਘ ਨੇ ਦੱਸਿਆ ਕਿ ਦਿਲ ਦੇ ਦੌਰੇ ਕਾਰਨ ਅਮਰਜੀਤ ਸਿੰਘ ਸੰਧੂ ਲੁਧਿਆਣਾ ਵਿਖੇ ਜ਼ੇਰੇ ਇਲਾਜ਼ ਸਨ ਪਰ 13 ਜੁਲਾਈ ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ। ਸਤਨਾਮ ਸਿੰਘ ਨੇ ਇਹ ਵੀ ਦੱਸਿਆ ਕਿ ਅਮਰਜੀਤ ਸਿੰਘ ਸੰਧੂ ਦਾ ਅੰਤਿਮ ਸਸਕਾਰ 14 ਜੁਲਾਈ ਦਿਨ ਮੰਗਲਵਾਰ ਸਵੇਰ 11 ਵਜੇ, ਗਾਂਧੀ ਰੋਡ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।