- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੈ ਮਾਤਾ ਚਿੰਤਪੂਰਨੀ ਧਾਮ ਦੇ ਦਰਸ਼ਨਾਂ

ਸਵਰਨ ਗੁਲਾਟੀ, ਪੰਜਾਬੀ ਜਾਗਰਣ ਮੋਗਾ: ਜੈ ਮਾਤਾ ਚਿੰਤਪੂਰਨੀ ਧਾਮ ਦੇ ਦਰਸ਼ਨਾਂ ਲਈ 21ਵੀਂ ਮਹੀਨਾਵਾਰ ਮੁਫ਼ਤ ਬੱਸ ਯਾਤਰਾ ਦਾ ਆਯੋਜਨ ਜੈ ਮਾਤਾ ਚਿੰਤਪੂਰਨੀ ਧਾਮ ਨੇ ਕੀਤਾ। ਸ਼ਰਧਾਲੂਆਂ ਨਾਲ ਭਰੀ ਇਹ ਬੱਸ ਸ੍ਰੀ ਸਾਲਾਸਰ ਧਾਮ ਮੰਦਰ ਕੋਟਕਪੂਰਾ ਬਾਈਪਾਸ ਮੋਗਾ ਤੋਂ ਧਾਰਮਿਕ ਜੈਕਾਰਿਆਂ ਵਿਚਕਾਰ ਰਵਾਨਾ ਹੋਈ। ਇਸ ਮੌਕੇ ਸਮਾਜ ਸੇਵਕ ਸੁਸ਼ੀਲ ਮਿੱਡਾ, ਆਮ ਆਦਮੀ ਪਾਰਟੀ ਮੋਗਾ ਸੰਗਠਨ ਇੰਚਾਰਜ ਰਾਕੇਸ਼ ਮਿੱਡਾ, ਸਮਾਜ ਸੇਵਕ ਮਾਤਾ ਸੰਕੁਤਲਾ ਦੇਵੀ ਅਤੇ ਸਮਾਜ ਸੇਵਕ ਸੌਰਵ ਗੋਇਲ ਮੌਜੂਦ ਸਨ। ਉਨ੍ਹਾਂ ਨੇ ਸ਼ਰਧਾਲੂਆਂ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਧਾਰਮਿਕ ਯਾਤਰਾਵਾਂ ਉਨ੍ਹਾਂ ਨੂੰ ਵਿਸ਼ਵਾਸ ਦੇ ਨਾਲ ਨਾਲ ਆਪਸੀ ਭਾਈਚਾਰੇ ਅਤੇ ਸਮਾਜਿਕ ਏਕਤਾ ਨਾਲ ਜੋੜਦੀਆਂ ਹਨ। ਮੰਡਲ ਨੇ ਦੱਸਿਆ ਕਿ ਮਾਤਾ ਚਿੰਤਪੂਰਨੀ ਧਾਮ ਲਈ ਇਹ ਮੁਫ਼ਤ ਮਹੀਨਾਵਾਰ ਬੱਸ ਯਾਤਰਾ ਸ਼ਰਧਾਲੂਆਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਦਾ ਮੌਕਾ ਪ੍ਰਦਾਨ ਕਰਨ ਲਈ ਨਿਯਮਿਤ ਤੌਰ ’ਤੇ ਆਯੋਜਿਤ ਕੀਤੀ ਜਾ ਰਹੀ ਹੈ। ਇਸ ਸੇਵਾ ਦਾ ਸਮਰਥਨ ਕਰਨ ਵਾਲੇ ਸਾਰੇ ਸਮਾਜ ਸੇਵਕਾਂ ਅਤੇ ਸੰਗਠਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸ਼੍ਰੀ ਗੁਰੂ ਕਿਰਪਾ ਸੇਵਾ ਮੰਡਲ, ਮੋਗਾ ਅਤੇ ਸੰਕਲਪ ਸੁਸਾਇਟੀ ਮੋਗਾ ਵੱਲੋਂ ਵੀ ਸਹਿਯੋਗ ਦਿੱਤਾ ਗਿਆ।