ਰਾਈਸ ਇੰਡਸਟਰੀ ਐਸੋਸੀਏਸ਼ਨ ਵੱਲੋਂ 17 ਮੈਂਬਰੀ ਜ਼ਿਲ੍ਹਾ ਕਮੇਟੀ ਦਾ ਗਠਨ ਰਾਈਸ ਇੰਡਸਟਰੀ ਐਸੋਸੀਏਸ਼ਨ ਰਾਈਸ ਇੰਡਸਟਰੀ ਐਸੋਸੀਏਸ਼ਨ
Publish Date: Tue, 22 Sep 2026 04:05 PM (IST)
Updated Date: Wed, 23 Sep 2026 04:00 AM (IST)
ਇੰਦਰਜੀਤ ਗਰਗ ਜੌਲੀ ਨੂੰ ਜ਼ਿਲ੍ਹਾ ਚੇਅਰਮੈਨ ਅਤੇ ਕੇਵਲ ਕ੍ਰਿਸ਼ਨ ਗਰਗ ਨੂੰ ਪ੍ਰਧਾਨ ਥਾਪਿਆ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਬਾਘਾ ਪੁਰਾਣਾ : ਰਾਈਸ ਇੰਡਸਟਰੀ ਐਸੋਸੀਏਸ਼ਨ ਵੱਲੋਂ ਬਾਘਾਪੁਰਾਣਾ ਦੇ ਹੈਰੀਟੇਜ ਪੈਲੇਸ ਵਿਖੇ ਸ਼ੈਲਰ ਮਾਲਕਾਂ ਐਸੋਸੀਏਸ਼ਨ ਦੇ ਚੇਅਰਮੈਨ ਬਾਲ ਕ੍ਰਿਸ਼ਨ ਬਾਲੀ, ਪ੍ਰਧਾਨ ਭਾਰਤ ਭੂਸ਼ਣ ਬਿੱਟਾ, ਇੰਦਰਜੀਤ ਗਰਗ ਜੋਲੀ, ਰਣਜੀਤ ਜੋਸਨ ਅਤੇ ਹਰੀ ਓਮ ਦੀ ਅਗਵਾਈ ਹੇਠ ਮੀਟਿੰਗ ਹੋਈ, ਜਿਸ ਦੌਰਾਨ ਰਾਈਸ ਇੰਡਸਟਰੀ ਐਸੋਸੀਏਸ਼ਨ ਵੱਲੋਂ ਮੋਗਾ ਜ਼ਿਲ੍ਹੇ ਵਿਚ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ 17 ਮੈਂਬਰੀ ਜ਼ਿਲ੍ਹਾ ਕਮੇਟੀ ਦਾ ਗਠਨ ਕੀਤਾ ਗਿਆ। ਨਵੀਂ ਕਮੇਟੀ ਵਿਚ ਮੋਗਾ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਨਾਲ ਸਬੰਧਤ ਉਦਯੋਗਪਤੀਆਂ ਅਤੇ ਸ਼ੈਲਰ ਮਾਲਕਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਨਵੀਂ ਗਠਿਤ ਕਮੇਟੀ ਵਿਚ ਇੰਦਰਜੀਤ ਗਰਗ ਜੌਲੀ ਨੂੰ ਜ਼ਿਲ੍ਹਾ ਚੇਅਰਮੈਨ ਅਤੇ ਕੇਵਲ ਕ੍ਰਿਸ਼ਨ ਗਰਗ ਨੂੰ ਪ੍ਰਧਾਨ ਚੁਣਿਆ ਗਿਆ। ਇਸ ਤੋਂ ਇਲਾਵਾ ਅਵਿਨਾਸ਼ ਗੁਪਤਾ, ਮੋਗਾ ਨੂੰ ਸੀਨੀਅਰ ਵਾਈਸ ਪ੍ਰਧਾਨ, ਜਦਕਿ ਪੰਕਜ ਗਰਗ ਅਜੀਤਵਾਲ, ਮਨੀਸ਼ ਕੁਮਾਰ ਗੋਇਲ, ਜਸਵੀਰ ਸਿੰਘ ਬੱਧਨੀ ਕਲਾਂ, ਨਿਸ਼ਾਂਤ ਗਰਗ ਧਰਮਕੋਟ, ਰਤਨ ਗੋਇਲ ਮੋਗਾ, ਕਾਕਾ ਬਰਾੜ ਨਿਹਾਲ ਸਿੰਘ ਵਾਲਾ ਤੇ ਵਿਜੇ ਸ਼ਰਮਾ ਬਾਘਾਪੁਰਾਣਾ ਨੂੰ ਵਾਈਸ ਪ੍ਰਧਾਨ ਦੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ। ਇਸੇ ਤਰ੍ਹਾਂ ਮਨੀਸ਼ ਗਰਗ ਨੂੰ ਸੈਕਟਰੀ, ਰਜੇਸ਼ ਗਰਗ ਅਤੇ ਰੇਸ਼ਮ ਗਰਗ ਮਿੰਟੂ ਨੂੰ ਕੈਸ਼ੀਅਰ ਦੀ ਜ਼ਿੰਮੇਵਾਰੀ ਸੌਂਪੀ ਗਈ ਅਤੇ ਰਜੀਵ ਮਿੱਤਲ ਬਾਘਾ ਪੁਰਾਣਾ, ਪਵਨ ਗਰਗ, ਰਜਿੰਦਰ ਗਰਗ, ਗੋਬਿੰਦਪ੍ਰੀਤ ਸਿੰਘ ਅਤੇ ਨਵੀਨ ਅਜੀਤਵਾਲ ਨੂੰ ਐਗਜ਼ੈਕਟਿਵ ਮੈਂਬਰ ਚੁਣਿਆ ਗਿਆ। ਨਵੀਂ ਕਮੇਟੀ ਦੇ ਗਠਨ ਉਪਰੰਤ ਐਸੋਸੀਏਸ਼ਨ ਦੇ ਆਗੂਆਂ ਵੱਲੋਂ ਸਮੂਹ ਨਵੇਂ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਗਈ। ਆਗੂਆਂ ਨੇ ਉਮੀਦ ਜਤਾਈ ਕਿ ਨਵੀਂ ਟੀਮ ਮੋਗਾ ਜ਼ਿਲੇ ਵਿਚ ਸੈਲਰ ਮਾਲਕਾਂ ਅਤੇ ਰਾਈਸ ਮਿਲਰਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਇਕਜੁੱਟ ਹੋ ਕੇ ਉਠਾਏਗੀ ਅਤੇ ਉਦਯੋਗ ਨਾਲ ਜੁੜੇ ਲੋਕਾਂ ਦੇ ਹਿੱਤਾਂ ਲਈ ਸਰਗਰਮੀ ਨਾਲ ਕੰਮ ਕਰੇਗੀ।