ਮਹਾਂਸ਼ਿਵਰਾਤਰੀ ਮੌਕੇ ਤਿੰਨ ਧੀਆਂ ਦੇ ਕਰਵਾਏ ਵਿਆਹ
ਸਮਾਜਸੇਵਾ ਨੂੰ ਸਮਰਪਿੱਤ ਸ਼ਹਿਰ ਨਾਲ
Publish Date: Sun, 15 Feb 2026 06:03 PM (IST)
Updated Date: Mon, 16 Feb 2026 04:06 AM (IST)

ਚਤਰ ਸਿੰਘ, ਪੰਜਾਬੀ ਜਾਗਰਣ, ਬੁਢਲਾਡਾ : ਸਮਾਜ-ਸੇਵਾ ਨੂੰ ਸਮੱਰਪਿਤ ਸ਼ਹਿਰ ਨਾਲ ਸੰਬੰਧਿਤ ਨੌਜਵਾਨਾਂ ਵੱਲੋਂ ਅੱਜ ਮਹਾਂਸ਼ਿਵਰਾਤਰੀ ਮੌਕੇ ਕੰਨਿਆਦਾਨ ਮਹਾਦਾਨ ਮਹੱਤਵਪੂਰਨ ਕਾਰਜ ਕਰਕੇ ਸਮਾਜ-ਸੇਵਾ ਵਿਚ ਮਿਸਾਲ ਪੈਦਾ ਕਰ ਦਿੱਤੀ ਹੈ। ਅੱਜ ਸ਼ਹਿਰ ਵਾਰਡ ਨੰ. 1 ’ਚ ਸਾਬਕਾ ਟਰੱਕ ਯੂਨੀਅਨ ਪ੍ਰਧਾਨ ਰਾਮਇੰਦਰ ਸਿੰਘ ਰਾਮ ਅਤੇ ਰਾਜੂ ਘੰਡ ਦੀ ਅਗਵਾਈ ਹੇਠ ਨੌਜਵਾਨਾਂ ਵੱਲੋਂ ਪਵਿੱਤਰ ਤਿਉਹਾਰ ਮਹਾਂਸ਼ਿਵਰਾਤਰੀ ਤੇ 3 ਲੋੜਵੰਦ ਧੀਆਂ ਦਾ ਵਿਆਹ ਸਮਾਗਮ ਕਰਵਾਇਆ। ਸਮਾਗਮ ਵਿੱਚ ਆਨੰਦ ਕਾਰਜਾਂ ਦੀ ਰਸਮ ਗੁਰਦੁਆਰਾ ਸ਼੍ਰੀ ਭਾਈ ਜਗਤਾ ਜੀ ਪ੍ਰਬੰਧਕਾਂ ਵੱਲੋਂ ਨਿਭਾਈ ਗਈ। ਨੌਜਵਾਨਾਂ ਵੱਲੋਂ ਲੋੜਵੰਦ ਲੜਕੀਆਂ ਨੂੰ ਘਰੇਲੂ ਸਮਾਨ, ਫ਼ਰਨੀਚਰ ਆਦਿ ਵੀ ਦਿੱਤਾ ਗਿਆ। ਇਸ ਮੌਕੇ ਕੌਂਸਲਰ ਹਰਦੀਪ ਸਿੰਘ ਦੀਪਾ, ਦੀਪੂ ਵਰਮਾ ਅਤੇ ਸ਼ੰਮੀ ਠੇਕੇਦਾਰ ਵੱਲੋਂ ਕੰਨਿਆ ਦਾਨ ਜਿਹੇ ਕਾਰਜ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਜਸੇਵੀ ਕੰਮ ਨਾਲ ਮਨੁੱਖਤਾ ਅੱਜ ਵੀ ਸਾਹ ਲੈ ਰਹੀ ਹੈ, ਦੀ ਮਿਸਾਲ ਪੈਦਾ ਹੁੰਦੀ ਹੈ। ਕਿਸੇ ਲੋੜਵੰਦ ਦੇ ਕੰਮ ਆਉਣਾ ਮਨੁੱਖਤਾ ਦੀ ਸੇਵਾ ‘ਚ ਮੁੱਖ ਕਾਰਜ ਹੈ। ਇਸ ਮੌਕੇ ਸਹਿਯੋਗੀ ਸੱਜਣਾਂ ਦਾ ਸ਼ਾਨਦਾਰ ਸਵਾਗਤ ਵੀ ਕੀਤਾ ਗਿਆ ਤੇ ਹਾਜ਼ਰ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਪਰਵਿੰਦਰ ਸਿੰਘ ਗੱਗੂ, ਗੋਲੂ ਵਰਮਾਂ, ਗੁਰਵਿੰਦਰ ਕਾਲੂ, ਵਿਸ਼ਾਲ ਬੋਬੀ, ਰੋਹੀ ਵਰਮਾ, ਕਾਰਤਿਕ, ਮਨੂ ਸੈਣੀ, ਜੱਗੀ ਬੁਲਟ, ਸੁਰਿੰਦਰਪਾਲ, ਗੁਰਸ਼ਰਨ ਤੋਂ ਇਲਾਵਾ ਵੱਡੀ ਗਿਣਤੀ ’ਚ ਸ਼ਹਿਰ ਵਾਸੀ ਮੌਜੂਦ ਸਨ।