ਜਸਮੇਲ ਸਿੰਘ ਅਤਲਾ ਦੀ ਮੌਤ ਨਾਲ ਆਮ ਲੋਕਾਂ ’ਚ ਸੋਗ ਦੀ ਲਹਿਰ ਮੁਲਾਜ਼ਮ ਲਹਿਰ ਦੇ ਉੱਘੇ ਆਗੂ, ਫੀਲਡ
Publish Date: Thu, 17 Sep 2026 06:11 PM (IST)
Updated Date: Fri, 18 Sep 2026 04:09 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਮਾਨਸਾ : ਮੁਲਾਜ਼ਮ ਲਹਿਰ ਦੇ ਉੱਘੇ ਆਗੂ, ਫ਼ੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਪੰਜਾਬ (ਵਿਗਿਆਨਕ) ਦੇ ਸੂਬਾਈ ਸਹਾਇਕ ਵਿੱਤ ਸਕੱਤਰ ਤੇ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸਨ (ਵਿਗਿਆਨਕ) ਦੇ ਜ਼ਿਲ੍ਹਾ ਜਰਨਲ ਸਕੱਤਰ ਸਾਥੀ ਜਸਮੇਲ ਸਿੰਘ ਅਤਲਾ (ਉਮਰ 56) ਇਸ ਫਾਨੀ ਸੰਸਾਰ ਨੂੰ ਬੇਵਕਤ ਅਲਵਿਦਾ ਕਹਿ ਗਏ। ਉਨ੍ਹਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਅਤਲਾ ਖੁਰਦ ਵਿਖੇ ਹੋਇਆ, ਜਿੱਥੇ ਉਨ੍ਹਾਂ ਨੂੰ ਵੱਡੀ ਤਦਾਦ ਵਿੱਚ ਮੁਲਾਜ਼ਮਾਂ, ਆਮ ਲੋਕਾਂ, ਵੱਖ-ਵੱਖ ਰਾਜਸੀ, ਸਮਾਜਿਕ, ਧਾਰਮਿਕ ਤੇ ਜਨਤਕ ਜੱਥੇਬੰਦੀਆਂ, ਉਨ੍ਹਾਂ ਦੇ ਰਿਸ਼ਤੇਦਾਰਾਂ, ਸਾਕ-ਸਬੰਧੀਆਂ ਤੇ ਪਿੰਡ ਵਾਸੀਆਂ ਨੇ ਨਮ ਅੱਖਾਂ ਨਾਲ ਵਿਦਾ ਕੀਤਾ। ਇਸ ਮੌਕੇ ਫ਼ੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਪੰਜਾਬ (ਵਿਗਿਆਨਕ) ਦੇ ਸੂਬਾਈ ਪ੍ਰਧਾਨ ਬਿੱਕਰ ਸਿੰਘ ਮਾਖਾ, ਜੱਥੇਬੰਦੀ ਦੇ ਸਰਪ੍ਰਸਤ ਮਨਜੀਤ ਸਿੰਘ ਸੰਗਤਪੁਰਾ, ਸੂਬਾਈ ਵਿੱਤ ਸਕੱਤਰ ਹਿੰਮਤ ਸਿੰਘ ਦੂਲੋਵਾਲ, ਸੀਟੂ ਦੇ ਸੂਬਾਈ ਮੀਤ ਪ੍ਰਧਾਨ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ, ਪੀਡਬਲਯੂਡੀ ਵਰਕਸ਼ਾਪ ਵਰਕਰ ਯੂਨੀਅਨ ਦੇ ਜ਼ਿਲ੍ਹਾ ਆਗੂ ਗੁਰਨੈਬ ਸਿੰਘ ਅਤਲਾ , ਜੂਨੀਅਰ ਇੰਜੀਨੀਅਰ ਰੁਪਿੰਦਰ ਕੁਮਾਰ, ਸਤਵੀਰ ਸਿੰਘ, ਸੀਨੀਅਰ ਸਹਾਇਕ ਗੁਰਜੀਤ ਸਿੰਘ, ਪੈਨਸ਼ਨਰ ਐਸੋਸੀਏਸ਼ਨ ਦੇ ਆਗੂ ਕਰਨੈਲ ਸਿੰਘ ਭੀਖੀ, ਰੂਪ ਸਿੰਘ ਢਿੱਲੋਂ, ਮੇਜਰ ਸਿੰਘ ਬਾਜੇਵਾਲਾ, ਮੁਲਾਜ਼ਮ ਆਗੂ ਗੁਰਸੇਵਕ ਸਿੰਘ ਭੀਖੀ, ਬਾਰੂ ਖਾ ਭੀਖੀ, ਸੁਰਜੀਤ ਸਿੰਘ ਯਾਦਵ, ਰਾਜਪਾਲ ਸਿੰਘ ਬੱਪੀਆਣਾ, ਰਾਜ ਕੁਮਾਰ ਬਿੰਟੂ ਬੱਪੀਆਣਾ, ਹਰਦੇਵ ਸਿੰਘ ਖਿਆਲਾ, ਰਾਮ ਗੋਪਾਲ ਖਿਆਲਾ, ਟੇਕ ਸਿੰਘ ਡਸਕਾ, ਸੁਖਦੇਵ ਸਿੰਘ ਖੀਵਾ, ਜਗਜੀਵਨ ਸਿੰਘ ਹਸਨਪੁਰ, ਬੂਟਾ ਸਿੰਘ ਖੀਵਾ ਆਦਿ ਹਾਜ਼ਰ ਸਨ।