ਨਵਜੰਮੇ ਬੱਚੇ ਲਈ ਸਵੈਇੱਛਕ ਖੂਨਦਾਨੀ ਬਲਜੀਤ ਸ਼ਰਮਾ ਨੇ ਕੀਤਾ ਖੂਨਦਾਨ ਨਵਜੰਮੇ ਬੱਚੇ ਲਈ ਨਵਜੰਮੇ ਬੱਚੇ ਲਈ
Publish Date: Fri, 23 Oct 2026 06:25 PM (IST)
Updated Date: Fri, 23 Oct 2026 06:28 PM (IST)
ਅਵਤਾਰ ਸਿੰਘ ਗੇਹਲੇ, ਪੰਜਾਬੀ ਜਾਗਰਣ ਮਾਨਸਾ : ਕਿਸੇ ਵੀ ਲੋੜਵੰਦ ਮਰੀਜ਼ ਦੀ ਮੌਤ ਖ਼ੂਨ ਦੀ ਕਿੱਲਤ ਕਰਕੇ ਨਾ ਹੋਵੇ ਇਹ ਸੋਚ ਲੈ ਕੇ ਖੂਨਦਾਨ ਕਰਨ ਵਾਲੇ ਖੂਨਦਾਨੀਆਂ ਦੀ ਮਾਨਸਾ ਜ਼ਿਲ੍ਹੇ ਵਿੱਚ ਕੋਈ ਕਮੀਂ ਨਹੀਂ ਹੈ। ਇਹ ਵਿਚਾਰ ਸਾਂਝੇ ਕਰਦਿਆਂ ਅਪੈਕਸ ਕਲੱਬ ਮਾਨਸਾ ਦੇ ਪ੍ਰਧਾਨ ਸੰਜੀਵ ਪਿੰਕਾ ਨੇ ਦੱਸਿਆ ਕਿ ਕੱਲ੍ਹ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਰਜਨੀਸ਼ ਨਰਸਿੰਗ ਹੋਮ ਵਿਖੇ ਨਵਜੰਮੇ ਬੱਚੇ ਲਈ ਓ ਪਾਜ਼ਿਟਿਵ ਬਲੱਡ ਗਰੁੱਪ ਦੇ ਫਰੈਸ਼ ਖੂਨ ਦੀ ਜ਼ਰੂਰਤ ਸੀ, ਜਿਸ ਲਈ ਸਵੈਇੱਛਕ ਖੂਨਦਾਨੀ ਬਲਜੀਤ ਸ਼ਰਮਾਂ ਨੇ ਤੁਰੰਤ ਬਲੱਡ ਬੈਂਕ ਸਿਵਲ ਹਸਪਤਾਲ ਮਾਨਸਾ ਪਹੁੰਚ ਕੇ 143ਵੀਂ ਵਾਰ ਖ਼ੂਨਦਾਨ ਕੀਤਾ। ਇਸੇ ਤਰ੍ਹਾਂ ਸਿਵਲ ਹਸਪਤਾਲ ਮਾਨਸਾ ਵਿਖੇ ਜੇਰੇ ਇਲਾਜ ਮਰੀਜ਼ ਲਈ ਬਹੁਤ ਘੱਟ ਵਿਅਕਤੀਆਂ ਵਿੱਚ ਮਿਲਣ ਵਾਲੇ ਬੀ ਨੇਗਟਿਵ ਖੂਨ ਦੀ ਜ਼ਰੂਰਤ ਸੀ, ਜਿਸ ਨੂੰ ਪੂਰਾ ਕਰਨ ਲਈ ਸਮਾਜ ਦੀ ਸੇਵਾ ਲਈ ਸਮਰਪਿਤ ਨੇਕੀ ਫਾਉਂਡੇਸ਼ਨ ਬੁਢਲਾਡਾ ਦੇ ਚੇਅਰਮੈਨ ਮਨਦੀਪ ਸ਼ਰਮਾਂ ਨੇ ਆਪਣੇ ਸਾਥੀ ਮੈਂਬਰ ਦਾ ਬੁਢਲਾਡਾ ਤੋਂ ਆ ਕੇ ਖੂਨਦਾਨ ਕਰਵਾਇਆ ਅਤੇ ਇਹਨਾਂ ਖ਼ੂਨਦਾਨੀਆਂ ਸਦਕਾ ਦੋ ਮਰੀਜ਼ਾਂ ਦੀ ਜਾਨ ਬਚਾਉਣ ਚ ਸਹਿਯੋਗ ਦਿੱਤਾ ਗਿਆ। ਇਸ ਮੌਕੇ ਮਨਦੀਪ ਸ਼ਰਮਾਂ ਨੇ ਦੱਸਿਆ ਕਿ ਕਿਸੇ ਵੀ 18 ਸਾਲ ਤੋਂ ਵੱਧ ਉਮਰ ਦੇ ਵਿਅਕਤੀ ਨੂੰ ਸਾਲ ਵਿੱਚ ਚਾਰ ਵਾਰ ਖ਼ੂਨਦਾਨ ਕਰਨਾ ਚਾਹੀਦਾ ਹੈ ਤਾਂ ਕਿ ਕਿਸੇ ਲੋੜਵੰਦ ਮਰੀਜ਼ ਦੀ ਜਾਨ ਬਚਾਈ ਜਾ ਸਕੇ ਇਸ ਨਾਲ ਕਿਸੇ ਕਿਸਮ ਦੀ ਕੋਈ ਕਮਜ਼ੋਰੀ ਵਗੈਰਾ ਨਹੀਂ ਆਉਂਦੀ। ਇਸ ਮੌਕੇ ਅਸ਼ਵਨੀ ਜਿੰਦਲ, ਪ੍ਰਵੀਨ ਟੋਨੀ ਸ਼ਰਮਾਂ, ਕਮਲ ਗਰਗ, ਮਨਦੀਪ ਸ਼ਰਮਾਂ, ਸੰਜੀਵ ਪਿੰਕਾ ਸਮੇਤ ਮੈਂਬਰਾਂ ਨੇ ਖੂਨਦਾਨੀਆਂ ਦਾ ਧੰਨਵਾਦ ਕੀਤਾ।