- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਗਰ ਕੌਂਸਲ ਬੁਢਲਾਡਾ ਦੀਆਂ ਹੋਈਆਂ ਚੋਣਾਂ ਵਿੱਚ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੁਢਲਾਡਾ : ਨਗਰ ਕੌਂਸਲ ਬੁਢਲਾਡਾ ਦੀਆਂ ਹੋਈਆਂ ਚੋਣਾਂ ਵਿੱਚ ਬਹੁਜਨ ਸਮਾਜ ਪਾਰਟੀ ਚੋਣ ਨਿਸ਼ਾਨ ਹਾਥੀ ਦੀ ਉਮੀਦਵਾਰ ਸੰਦੀਪ ਕੌਰ ਕਟਾਰੀਆ ਪਤਨੀ ਅਵਤਾਰ ਸਿੰਘ ਕਟਾਰੀਆ ਹਲਕਾ ਪ੍ਰਧਾਨ ਬਹੁਜਨ ਸਮਾਜ ਪਾਰਟੀ ਦੇ ਜਿੱਤਣ ਦੀ ਖੁਸ਼ੀ ਵਿੱਚ ਪੂਰ੍ਹੇ ਸ਼ਹਿਰ ਵਿਖੇ ਜੋਸ਼ ਤੇ ਉਤਸ਼ਾਹ ਨਾਲ ਮਾਰਚ ਕੀਤਾ ਗਿਆ ਤੇ ਸ਼ਹਿਰ ਵਿਚ ਜੈ ਭੀਮ, ਜੈ ਭਾਰਤ ਦੇ ਨਾਅਰੇ ਲਗਾਏ। ਇਸ ਮੌਕੇ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਕਿ ਇਹ ਸਾਰੇ ਵਾਰਡ ਵਾਸੀਆਂ ਦੀ ਮਿਹਨਤ ਅਤੇ ਲਗਨ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਲੋਕ ਚਾਹੁੰਦੇ ਸਨ ਕਿ ਬਾਬਾ ਸਾਹਿਬ ਦਾ ਜੋ ਮਿਸ਼ਨ ਹੈ, ਉਸਨੂੰ ਪੂਰ੍ਹਾ ਕਰਨਾ ਹੈ ਅਤੇ ਅਸੀਂ ਮਿਲ ਕੇ ਕਰਾਂਗੇ। ਵਾਰਡ ਅਤੇ ਸਾਰੇ ਹੀ ਸ਼ਹਿਰ ਦਾ ਬਹੁਤ ਬੁਰ੍ਹਾ ਹਾਲ ਹੈ। ਅੱਜ ਵਾਰਡ ਨੰਬਰ. 9 ਦੀ ਪਹਿਲੀ ਪੌੜੀ ਦੀ ਸ਼ੁਰੂਆਤ ਹੋ ਚੁੱਕੀ ਹੈ। ਪੰਜਾਬ ਸੰਭਾਲੋ ਮੁਹਿੰਮ ਤਹਿਤ ਬਸਪਾ ਦੀ ਸਰਕਾਰ ਬਣੇਗੀ। ਲੋਕਾਂ ਦੀ ਲਹਿਰ ਸਾਡੀ ਬਹੁਜਨ ਸਮਾਜ ਪਾਰਟੀ ਨਾਲ ਜੁੜਨ ਲਈ ਤਰਲੋ ਮੱਛੀ ਹੋ ਰਹੀ ਹੈ। ਸਾਡੇ ਮਸਲਿਆਂ ਦਾ ਹੱਲ ਹੈ ਚੰਡੀਗੜ੍ਹ ਦੇ ਬੂਹੇ ‘ਤੇ ਹੀ ਜਾ ਕੇ ਹੀ ਹੱਲ ਹੋਣਾ ਹੈ। ਅਸੀਂ ਪਿਛਲੇ ਦਿਨਾਂ ਵਿੱਚ ਦੇਖਿਆ ਹੈ ਕਿ ਲੀਡਰਸ਼ਿਪ ਦੇ ਜਿਹੜੇ ਉਮੀਦਵਾਰ ਸਾਨੂੰ ਦਿੱਤੇ ਸੀ। ਉਹਨਾਂ ਵਿੱਚ ਕੁਝ ਲੋਕ ਅਜਿਹੇ ਸਨ,ਜੋ ਸਾਡੇ ਨੁਮਾਇੰਦੇ ਹੋਣ ਦੇ ਬਾਵਜੂਦ ਵੀ, ਉਨ੍ਹਾਂ ਨੇ ਉਸ ਢੰਗ ਨਾਲ ਕੰਮ ਨਹੀਂ ਕੀਤਾ। ਜਿਨ੍ਹਾਂ ਨੂੰ ਇਹ ਕਹਿੰਦੇ ਸਨ ਕਿ ਇਹ ਬਹੁਜਨ ਸਮਾਜ ਪਾਰਟੀ ਦੇ ਵਿੱਚੋਂ ਕੱਢੇ ਹੋਏ ਲੋਕ ਹਨ। ਅੱਜ ਉਹੀ ਸਾਰੇ ਜਿਹੜੇ ਵਰਕਰ, ਲੀਡਰ ਹਨ, ਦਿਨ-ਰਾਤ ਇੱਕ ਕਰਕੇ ਸੰਦੀਪ ਕੌਰ ਨੂੰ ਜਤਾਇਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਲੀਡਰਸ਼ਿਪ ਅਤੇ ਮਿਹਨਤ ਸਦਕਾ ਹੀ ਵੱਡੇ ਪੱਧਰ 'ਤੇ ਸਫ਼ਲਤਾ ਮਿਲੀ ਹੈ ਅਤੇ ਸੰਦੀਪ ਕੌਰ ਕਟਾਰੀਆ ਨੂੰ ਨਗਰ ਕੌਂਸਲ ਭੇਜਿਆ ਹੈ। ਇਸ ਲਈ ਉਹ ਸਮੂਹ ਬਸਪਾ ਦੇ ਵਰਕਰਾਂ ਅਤੇ ਸਮਰਥਕਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ। ਇਸ ਮੌਕੇ ਅਵਤਾਰ ਸਿੰਘ ਕਟਾਰੀਆ ਹਲਕਾ ਪ੍ਰਧਾਨ ਬੁਢਲਾਡਾ, ਡਾ. ਅਮਰਜੀਤ ਚੰਦਨ, ਗੁਰਧਿਆਨ ਕਟਾਰੀਆ, ਤੇਜਾ ਸਿੰਘ ਬਰੇਟਾ, ਗੁਰਮੇਲ ਸਿੰਘ ਬੋੜਾਵਾਲ, ਅਜੈਬ ਸਿੰਘ, ਜ਼ਿਲ੍ਹਾ ਸਕੱਤਰ ਰਾਮਫਲ ਸਿੰਘ, ਉਮੀਦਵਾਰ ਜੱਗਾ ਸਿੰਘ, ਮੇਜਰ ਸਿੰਘ, ਜਸਵੀਰ ਸਿੰਘ ਰੰਘੜਿਆਲ, ਰਕੇਸ਼ ਕੁਮਾਰ, ਕੁੱਕੂ ਸਿੰਘ, ਰਜਿੰਦਰ ਮਿਸਤਰੀ, ਰਜਿੰਦਰ ਭੀਖੀ, ਬਾਦਲ ਸਿੰਘ, ਜਰਨੈਲ ਮਾਸਟਰ, ਪਰਮਜੀਤ ਕੌਰ, ਗਗਨਦੀਪ ਕੌਰ, ਸੋਨੂੰ ਕਟਾਰੀਆ, ਜਗਮੋਹਨ ਸਿੰਘ ਆਲੀਕੇ, ਰਿੰਕੂ ਸਿੰਘ ਕੁਲਾਣਾ, ਪਿਆਰਾ ਸਿੰਘ, ਗੋਰਾ ਸਿੰਘ, ਧੰਨਾ ਸਿੰਘ, ਗੁਰਮਨ ਕਟਾਰੀਆ, ਜੀਤਾ ਸਿੰਘ, ਜਸਵਿੰਦਰ ਜੱਸਾ ਬੁਢਲਾਡਾ, ਮੱਖਣ ਸਿੰਘ ਹੀਰੋ ਖੁਰਦ, ਬਾਵਾ ਸਿੰਘ ਕੁਲਰੀਆ, ਭੁੱਲਾ ਸਿੰਘ ਫੋਜੀ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਵਰਕਰਜ਼ ਹਾਜ਼ਰ ਸਨ।