ਉੱਘੇ ਮੂਲਾਜ਼ਮ ਆਗੂ ਜਸਮੇਲ ਸਿੰਘ ਅਤਲਾ ਦੀ ਬੇਵਕਤ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਫੀਲਡ ਐਡ ਵਰਕਸ਼ਾਪ ਵਰਕਰ ਯੂਨੀਅਨ
Publish Date: Sat, 19 Sep 2026 05:24 PM (IST)
Updated Date: Sat, 19 Sep 2026 05:26 PM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ ਮਾਨਸਾ ਫ਼ੀਲਡ ਐਡ ਵਰਕਸ਼ਾਪ ਵਰਕਰ ਯੂਨੀਅਨ ਪੰਜਾਬ (ਵਿਗਿਆਨਕ) ਦੇ ਸੂਬਾਈ ਸਹਾਇਕ ਵਿੱਤ ਸਕੱਤਰ ਤੇ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫ਼ੈਡਰੇਸ਼ਨ (ਵਿਗਿਆਨਕ) ਦੇ ਜ਼ਿਲ੍ਹਾ ਜਰਨਲ ਸਕੱਤਰ ਸਾਥੀ ਜਸਮੇਲ ਸਿੰਘ ਅਤਲਾ ਦੀ ਬੇਵਕਤ ਹੋਈ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨਜ਼ ( ਸੀਟੂ) ਦੇ ਜ਼ਿਲ੍ਹਾ ਕੋ ਕਨਵੀਨਰ ਸਾਥੀ ਸਾਧੂ ਸਿੰਘ ਰਾਮਾਨੰਦੀ, ਸੀਨੀਅਰ ਆਗੂ ਬਲਦੇਵ ਸਿੰਘ ਬਾਜੇਵਾਲਾ, ਸੀਪੀਆਈ ( ਐਮ) ਦੇ ਤਹਿਸੀਲ ਸਕੱਤਰ ਤੇ ਪੈਨਸ਼ਨਰ ਐਸੋਸੀਏਸ਼ਨ ਪੰਜਾਬ ਸੂਬਾਈ ਮੀਤ ਪ੍ਰਧਾਨ ਕਾਮਰੇਡ ਅਮਰਜੀਤ ਸਿੰਘ ਸਿੱਧੂ, ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਦੇ ਸੂਬਾਈ ਮੀਤ ਪ੍ਰਧਾਨ ਰਣਜੀਤ ਕੌਰ ਬਰੇਟਾ, ਮਨਰੇਗਾ ਮਜ਼ਦੂਰ ਯੂਨੀਅਨ ( ਸੀਟੂ) ਜ਼ਿਲ੍ਹਾ ਕਨਵੀਨਰ ਗੁਰਪਿਆਰ ਸਿੰਘ ਫੱਤਾ, ਰਾਮ ਸਿੰਘ ਖੋਖਰ, ਗੁਰਪਿਆਰ ਸਿੰਘ ਕੋਟ ਧਰਮੂ, ਭਾਰਤ ਨਿਰਮਾਣ ਮਿਸਤਰੀ ਮਜਦੂਰ ਯੂਨੀਅਨ (ਸੀਟੂ) ਦੇ ਰਾਜਿੰਦਰ ਸਿੰਘ ਹੀਰੇਵਾਲਾ, ਬਲਵਿੰਦਰ ਸਿੰਘ ਕੋਟ ਧਰਮੂ, ਜੱਗਾ ਸਿੰਘ ਰਾਏਪੁਰ, ਗੁਰਤੇਜ ਸਿੰਘ ਭੂਪਾਲ, ਮਿਡ ਡੇ ਮੀਲ ਮਜ਼ਦੂਰ ਯੂਨੀਅਨ (ਸੀਟੂ) ਦੇ ਬਲਜਿੰਦਰ ਕੌਰ ਬੀਰੋਕੇ, ਰਾਜ ਕੌਰ ਝੰਡੂਕੇ, ਲਾਲ ਝੰਡਾ ਪੇਡੂ ਚੌਕੀਦਾਰ ਯੂਨੀਅਨ (ਸੀਟੂ) ਦੇ ਮੱਘਰ ਸਿੰਘ ਸਮਾਉ, ਅਜਮੇਰ ਸਿੰਘ ਖੋਖਰ, ਏਫੀ ਦੇ ਸੀਨੀਅਰ ਆਗੂ ਪ੍ਰਦੀਪ ਸਿੰਘ ਖੋਖਰ, ਪ੍ਰਵਾਸੀ ਮਜ਼ਦੂਰ ਯੂਨੀਅਨ (ਸੀਟੂ) ਦੇ ਰਾਜੂ ਗੋਸਵਾਮੀ, ਜੰਗਲਾਤ ਵਿਭਾਗ ਫੀਲਡ ਵਰਕਰ ਯੂਨੀਅਨ ਸੀਟੂ) ਦੇ ਜਸਪਾਲ ਸਿੰਘ ਧਿੰਗੜ, ਫੀਲਡ ਐਡ ਵਰਕਸਾਪ ਵਰਕਰ ਯੂਨੀਅਨ (ਵਿਗਿਆਨਕ) ਦੇ ਸੁਖਵਿੰਦਰ ਸਿੰਘ ਸਰਦੂਲਗੜ੍ਹ ਤੇ ਲਛਮਣ ਸਿੰਘ ਨੇ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਉਨ੍ਹਾਂ ਕਿਹਾ ਕਿ ਸਾਥੀ ਜਸਮੇਲ ਅਤਲਾ ਦਾ ਬੇਵਕਤ ਤੁਰ ਜਾਣ ਨਾਲ ਟਰੇਡ ਯੂਨੀਅਨ ਤੇ ਮੁਲਾਜ਼ਮ ਲਹਿਰ ਨੂੰ ਵੱਡਾ ਘਾਟਾ ਪਿਆ। ਸਾਥੀ ਜਸਮੇਲ ਸਿੰਘ ਅਤਲਾ ਦੀ ਅੰਤਿਮ ਅਰਦਾਸ 25 ਸਤੰਬਰ ਦਿਨ ਸ਼ੁੱਕਰਵਾਰ ਨੂੰ ਗੁਰੂਘਰ ਅਤਲਾ ਖੁਰਦ ਵਿੱਖੇ ਹੋਵੇਗੀ।