ਇਫ਼ਕੋ ਵੱਲੋਂ ਬੁਢਲਾਡਾ ਵਿਖੇ ਲਗਾਇਆ ਗਿਆ ਟ੍ਰੇਨਿੰਗ ਕੈਂਪ ਬੁਢਲਾਡਾ ਦੇ ਚਾਵਲਾ ਹੋਟਲ ਵਿਖੇ ਇਫਕੋ
Publish Date: Sat, 19 Sep 2026 05:23 PM (IST)
Updated Date: Sat, 19 Sep 2026 05:23 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਬੁਢਲਾਡਾ ਦੇ ਹੋਟਲ ਵਿਖੇ ਇਫ਼ਕੋ ਵੱਲੋਂ ਸਕੱਤਰਾਂ ਲਈ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਵਿੱਚ ਸਕੱਤਰਾਂ ਅਤੇ ਸਹਿਕਾਰੀ ਇੰਸਪੈਕਟਰਾਂ ਸਮੇਤ ਕੁੱਲ੍ਹ 50 ਮੈਂਬਰਾਂ ਨੇ ਭਾਗ ਲਿਆ। ਪ੍ਰੋਗਰਾਮ ਦੇ ਮੁੱਖ ਮਹਿਮਾਨਾਂ ਵਿਚ ਏਆਰ ਸਹਿਕਾਰੀ ਸਭਾਵਾਂ ਬੁਢਲਾਡਾ ਗੁਰਜਸਪ੍ਰੀਤ ਸਿੰਘ ਸਰਾਂ, ਜੀਤ ਰਾਮ (ਇਫ਼ਕੋ ਐਸਐਮਐਮ ਪੰਜਾਬ) ਅਤੇ ਓਪੀ ਪੂਨੀਆ (ਇਫ਼ਕੋ ਰੀਜਨਲ ਮੈਨੇਜਰ, ਬਠਿੰਡਾ) ਸ਼ਾਮਲ ਸਨ। ਸਟੇਟ ਹੈਡ ਨੇ ਇਫ਼ਕੋ ਨੈਨੋ ਖਾਦਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਚੱਲ ਰਹੇ ਨੈਨੋ ਯੂਰੀਆ ਪਲੱਸ ਦੇ ਟਰਾਇਲਾਂ ਅਤੇ ਸਟੇਟ ਹੈੱਡ ਵਜੋਂ ਆਪਣੇ ਕੰਮਕਾਜ ਬਾਰੇ ਵੀ ਚਰਚਾ ਕੀਤੀ। ਆਰਐਮ ਨੇ ਭਾਗੀਦਾਰਾਂ ਨੂੰ ਦੱਸਿਆ ਕਿ ਯੂਰੀਆ ਦੀ ਖਪਤ ਵਧ ਰਹੀ ਹੈ ਅਤੇ ਐਨਪੀਕੇ - ਕਨਸੋਰਟੀਆ (ਐਨਪੀਕੇ-ਕਨਸੋਰਟੀਆ) ਵਰਗੇ ਬਦਲਾਵਾਂ ਤੇ ਧਿਆਨ ਦੇਣ ਦੀ ਲੋੜ ਹੈ। ਬਲਕਰਨ ਸਿੰਘ ਟਰਿਟ੍ਰੀ ਮੈਨੇਜ਼ਰ ਇਫ਼ਕੋ - ਐਮਸੀ ਨੇ ਖੇਤੀ ਰਸਾਇਣਾਂ ਬਾਰੇ ਜਾਣਕਾਰੀ ਦਿੱਤੀ। ਕੁਲਜੀਤ ਸਿੰਘ (ਇਫ਼ਕੋ-ਟੋਕੀਓ) ਨੇ ਸੋਸਾਇਟੀਆਂ ਲਈ ਬੀਮਾ ਯੋਜਨਾਵਾਂ ਬਾਰੇ ਗੱਲ ਕੀਤੀ। ਗੁਰਪ੍ਰੀਤ ਸਿੰਘ (ਆਈਐਫ਼ਐੱਫ਼ਡੀਸੀ) ਨੇ ਬੀਜਾਂ ਦੀਆਂ ਕਿਸਮਾਂ ਅਤੇ ਗੁਣਵੱਤਾ ਬਾਰੇ ਦੱਸਿਆ। ਗੁਰਮੀਤ ਗਾਗੋਵਾਲ ਮੈਨੇਜਰ ਡੀਸੀਯੂ ਮਾਨਸਾ ਨੇ ਸਹਿਕਾਰਤਾ ਦੀ ਮਹੱਤਵ ਬਾਰੇ ਦਸਦਿਆਂ ਇਕ ਗੀਤ ਪੇਸ਼ ਕੀਤਾ। ਹਿਤੇਸ਼ ਗੁਪਤਾ ਜ਼ਿਲ੍ਹਾ ਪ੍ਰਤੀਨਿਧੀ ਇਫਕੋ ਨੇ ਭਾਗੀਦਾਰਾਂ ਨੂੰ ਬੇਨਤੀ ਕੀਤੀ ਕਿ ਉਹ ਕਿਸਾਨਾਂ ਨੂੰ ਯੂਰੀਆ ਦੀ ਵਰਤੋਂ ਅਤੇ ਮਿੱਟੀ ਦੀ ਜਾਂਚ ਦੇ ਮਹੱਤਵ ਬਾਰੇ ਜਾਣਕਾਰੀ ਦੇਣ ਤਾਂ ਜੋ ਕਿਸਾਨ ਖੇਤੀ ਲਾਗਤ ਨੂੰ ਘਟਾ ਸਕਣ। ਅੰਤ ਵਿੱਚ ਏਜੀਟੀ ਅਜੈ ਨੇ ਸਾਰੇ ਭਾਗੀਦਾਰਾਂ ਤੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ।