ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਇਆ ਜਾਵੇਗਾ: ਬਲਵਿੰਦਰ ਸਿੰਘ ਪਟਵਾਰੀ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ
Publish Date: Mon, 16 Nov 2026 05:37 PM (IST)
Updated Date: Mon, 16 Nov 2026 05:39 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ 17 ਨਵੰਬਰ ਨੂੰ ਬੁਢਲਾਡਾ ਵਿਖੇ ਵਪਾਰੀਆਂ ਨਾਲ ਹੋਣ ਵਾਲੀ ਮੀਟਿੰਗ ਨੂੰ ਲੈ ਕੇ ਬੋਹਾ ਵਿਖੇ ਸੁਰਿੰਦਰ ਕੁਮਾਰ ਸੁਪਰ ਮਾਰਕੀਟ ਵਿਖੇ ਪਾਰਟੀ ਆਗੂਆਂ ਦੀ ਇਕ ਅਹਿਮ ਮੀਟਿੰਗ ਹੋਈ। ਮੀਟਿੰਗ ਵਿਚ ਵਿਸ਼ੇਸ਼ ਤੌਰ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਬਲਾਡਾ ਇੰਚਾਰਜ ਬਲਵਿੰਦਰ ਸਿੰਘ ਪਟਵਾਰੀ ਪਹੁੰਚੇ। ਇਸ ਮੌਕੇ ਉਨ੍ਹਾਂ ਕਿਹਾ ਕਿ ਬੋਹਾ ਖੇਤਰ ਦੇ ਵੱਖ-ਵੱਖ ਵਪਾਰਕ ਵਰਗਾਂ ਨਾਲ ਸਬੰਧਿਤ ਵਪਾਰੀ ਵੱਧ ਤੋਂ ਵੱਧ ਗਿਣਤੀ ਵਿੱਚ ਬਲਾਡਾ ਵਿਖੇ ਪਹੁੰਚ ਕੇ ਸੁਖਬੀਰ ਸਿੰਘ ਬਾਦਲ ਦੇ ਧਿਆਨ ਵਿਚ ਆਪਣੀਆਂ ਸਮੱਸਿਆਵਾਂ ਅਤੇ ਮੁਸ਼ਕਲਾਂ ਲਿਆਉਣ, ਤਾਂ ਜੋ ਅਕਾਲੀ ਸਰਕਾਰ ਬਣਨ ’ਤੇ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾ ਸਕੇ। ਇਸ ਮੌਕੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਜਤਿੰਦਰ ਸਿੰਘ ਸੋਢੀ, ਵਪਾਰੀ ਆਗੂ ਸੁਰਿੰਦਰ ਕੁਮਾਰ ਸੁਪਰ ਮਾਰਕੀਟ ਵਾਲੇ, ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਬਿਰਕ, ਵੀਹਲਾ ਸਿਘ ਹਾਕਮ ਵਾਲਾ, ਜਥੇਦਾਰ ਸੰਤੋਖ ਸਿੰਘ ਭੀਮੜਾ, ਦੇਵ ਰਾਜ ਸਿੰਘ, ਗੁਰਜੀਤ ਸਿੰਘ, ਬਲਵਿੰਦਰ ਸਿਘ ਮੱਲ ਸਿੰਘ ਵਾਲਾ, ਧਰਮਪਾਲ ਜੀ, ਸਿੰਗਾਰਾ, ਪੰਮੀ ਬਾਈ, ਗਗਨਦੀਪ ਸਿੰਘ, ਪ੍ਰਧਾਨ ਰਾਮ ਸਿਘ, ਸਤੀਸ਼ ਕੁਮਾਰ ਅਰੋੜਾਸਮੇਤ ਹੋਰ ਆਗੂ ਹਾਜ਼ਰ ਸਨ।