ਕੇਂਦਰ ਸਰਕਾਰ ਗਰੀਬਾਂ ਨੂੰ ਬੇਰੁਜ਼ਗਾਰ ਕਰ ਨਸ਼ਿਆਂ ’ਚ ਡੋਬ ਰਹੀ ਹੈ : ਸਮਾਓਂ ਸੱਤਾ ਧਾਰੀ ਹਾਕਮ ਮੰਨੂ ਸਿਮ੍ਰਤੀ ਤਹਿਤ
Publish Date: Thu, 24 Sep 2026 06:15 PM (IST)
Updated Date: Fri, 25 Sep 2026 04:07 AM (IST)
ਫ਼ੋਟੋ : 15 ਐਮਏਐਨ ਕੈਪਸ਼ਨ : ਮਜ਼ਦੂਰ ਅਧਿਕਾਰ ਰੈਲੀ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਤੇ ਹੋਰ। ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਕੇਂਦਰ ਸਰਕਾਰ ਗਰੀਬਾਂ ਨੂੰ ਬੇਰੁਜ਼ਗਾਰ ਕਰ ਕੇ ਨਸ਼ਿਆਂ ’ਚ ਡੋਬ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇਥੇ ਜ਼ਿਲ੍ਹਾ ਪ੍ਰੀਸ਼ਦ ਦਫ਼ਤਰ ਵਿਖੇ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ ਵੱਲੋਂ ਕੀਤੀ ਮਜ਼ਦੂਰ ਅਧਿਕਾਰ ਰੈਲੀ ਨੂੰ ਸੰਬੋਧਨ ਕਰਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਤੇ ਸਾਬਕਾ ਐਮਐਲਏ ਤਰਸੇਮ ਜੋਧਾ ਨੇ ਕੀਤਾ। ਮਜ਼ਦੂਰ ਰੈਲੀ ’ਚ ਨਰੇਗਾ ਜੀ ਰਾਮ ਜੀ ਕਾਨੂੰਨ ਮਜ਼ਦੂਰ ਦੇ ਰੁਜ਼ਗਾਰ ਫੰਡ ਜਾਰੀ ਕਰਨ ਅਤੇ ਮਹਾਰਾਸ਼ਟਰ ਚ ਲਾਗੂ ਮਥਾੜੀ ਐਕਟ ਦੀ ਤਰਜ਼ ਤੇ ਪੰਜਾਬ ਅੰਦਰ ਵੀ ਹਰ ਵਰਗ ਦੇ ਮਜ਼ਦੂਰਾਂ ਦੀ ਸਮਾਜਿਕ ਸੁਰੱਖਿਆ ਦਾ ਕਾਨੂੰਨ ਲਾਗੂ ਕਰਨ ਦੀ ਮੰਗ ਕੀਤੀ ਗਈ। ਅਤੇ ਪੰਜ ਮਜ਼ਦੂਰ ਜਥੇਬੰਦੀਆਂ ਦੀ ਸਾਂਝੀ 29 ਨਵੰਬਰ ਨੂੰ ਸੰਗਰੂਰ ਵਿਖੇ ਸੂਬਾ ਪੱਧਰੀ ਮਜ਼ਦੂਰ ਕਿਰਤੀ ਮਹਾਂ ਪੰਚਾਇਤ ਕਰਨ ਦਾ ਐਲਾਨ ਕੀਤਾ। ਮਜ਼ਦੂਰ ਅਧਿਕਾਰ ਰੈਲੀ ਨੂੰ ਸੰਬੋਧਨ ਕਰਦੇ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ, ਭਾਈ ਲਾਲੋ ਮੰਚ ਦੇ ਸੂਬਾ ਪ੍ਰਧਾਨ ਤਰਸੇਮ ਜੋਧਾ ਨੇ ਕਿਹਾ ਕਿ 2027 ਵਿੱਚ ਸੱਤਾ ਚ ਆਉਣ ਦੀ ਤਿਆਰੀ ਕਰ ਰਹੀਆਂ ਰਵਾਇਤੀ ਪਾਰਟੀਆਂ ਕੋਲ਼ ਮਜ਼ਦੂਰਾਂ ਤੇ ਨੌਜਵਾਨਾਂ ਦੇ ਪੱਕੇ ਰੁਜ਼ਗਾਰ ਲਈ ਕੋਈ ਨੀਤੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਆਮ ਹੋ ਰਹੇ ਨਸ਼ਿਆਂ ਲਈ ਮੌਜੂਦਾ ਤੇ ਪਿਛਲੀਆਂ ਸਰਕਾਰਾਂ ਹੀ ਮੁੱਖ ਜ਼ਿੰਮੇਵਾਰ ਹਨ। ਅੱਜ ਨਸ਼ਿਆਂ ਦੇ ਮੁੱਦੇ ਤੇ ਸਿਆਸਤ ਕਰ ਰਹੇ ਭ੍ਰਿਸ਼ਟ ਲੀਡਰ ਹੀ ਚਿੱਟੇ ਨਾਲ਼ ਮਰ ਰਹੇ ਗਰੀਬ ਨੌਜਵਾਨਾਂ ਦੀ ਮੌਤਾਂ ਲਈ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਇੱਕ ਪਾਸੇ ਕਰੋੜਾਂ ਰੁਪਏ ਖਰਚ ਕੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ, ਜਦੋਂਕਿ ਦੂਜੇ ਪਾਸੇ ਆਏ ਦਿਨ ਨੌਜਵਾਨ ਚਿੱਟੇ ਦੀ ਭੇਟ ਚੜ੍ਹ ਰਹੇ ਹਨ। ਉਨ੍ਹਾਂ ਕਿਹਾ ਕਿ ਮਨਰੇਗਾ ਦੀ ਥਾਂ ਲਿਆਂਦੇ ਜੀ ਰਾਮ ਜੀ ਕਾਨੂੰਨ ਦੇ ਤਹਿਤ ਮਜ਼ਦੂਰਾਂ ਨੂੰ ਰੁਜ਼ਗਾਰ ਗਰੰਟੀ ਹੱਕ ਚੋ ਬਾਹਰ ਕਰਨ ਲਈ ਕੇਂਦਰ ਸਰਕਾਰ ਨਵੀ ਤੋਂ ਨਵੀਂ ਐਪ ਸ਼ਰਤਾਂ ਲਾਗਾ ਰਹੀ ਹੈ ਨਵੀਂ ਐਪ ਸਰਤ ਨਾਲ ਗਰੁੱਪ ਹਾਜ਼ਰੀ ਫੋਟੋ ਦੀ ਥਾਂ ਹੁਣ ਅੱਖਾਂ ਦੀ ਫੋਟੋ ਦੀ ਸ਼ਰਤ ਨਾਲ ਮਜ਼ਦੂਰਾਂ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ 2027 ਦੀਆਂ ਵੋਟਾਂ ਨੇੜੇ ਦੇਖ ਹੀ ਰਿਵਾਇਤੀ ਪਾਰਟੀਆਂ ਮਜ਼ਦੂਰਾਂ ਨੂੰ ਯਾਦ ਕਰਦੀਆਂ ਹਨ। ਸੱਤਾ ਪ੍ਰਾਪਤੀ ਤੋਂ ਬਾਅਦ ਸੱਭ ਧਨਾਢ ਲੀਡਰ ਆਮ ਬੰਦੇ ਦੀ ਥਾਂ ਸਿਰਫ਼ ਅਮੀਰਾਂ ਦੀ ਭਲਾਈ ਲਈ ਹੀ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਮਜ਼ਦੂਰ ਭਲਾਈ ਬੋਰਡ ਦਾਂ ਪੈਸਾਂ ਔਰਤਾਂ ਦੇ ਖਾਤਿਆਂ ਵਿਚ ਪਾਕੇ ਭਗਵੰਤ ਮਾਨ ਨੇ ਮਜ਼ਦੂਰਾਂ ਨਾਲ ਸੱਭ ਤੋਂ ਵੱਡਾ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਨਾਂ ਮੋਦੀ ਦੇ ਚੰਗੇ ਦਿਨ ਆਏ ਤੇ ਨਾ ਮਾਨ ਦਾ ਰੰਗਲਾ ਪੰਜਾਬ ਬਣਿਆ। ਉਨ੍ਹਾਂ ਕਿਹਾ ਕਿ ਚੰਗੇ ਭਵਿੱਖ ਦੀ ਆਸ ਨਾਲ ਆਪ ਨੂੰ ਸੱਤਾ ਤੇ ਲਿਉਣ ਵਾਲੇ ਪੰਜਾਬੀ ਅੱਜ ਲੁੱਟੇ ਮਹਿਸੂਸ ਕਰ ਰਹੇ ਹਨ। ਇਸ ਲਈ ਪੰਜ ਮਜ਼ਦੂਰ ਜਥੇਬੰਦੀਆ ਵੱਲੋ ਲਾਮਬੰਦੀ ਮੁਹਿੰਮ ਰਾਹੀਂ ਮਜ਼ਦੂਰ ਲਹਿਰ ਖੜ੍ਹੀ ਕਰਕੇ 29 ਨਵੰਬਰ ਨੂੰ ਮਜ਼ਦੂਰ ਕਿਰਤੀ ਮਹਾਂ ਪੰਚਾਇਤ ਵਿਚ ਮਜ਼ਦੂਰਾਂ ਦਾਂ ਮੈਨੀਫੈਸਟੋ ਜਾਰੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਤੇ ਨੌਜਵਾਨਾਂ ਦੇ ਪੱਕੇ ਰੁਜ਼ਗਾਰ ਦੀ ਗਰੰਟੀ ਲਈ ਲੋਕ ਪਾਰਟੀਬਾਜੀ ਤੋਂ ਉੱਪਰ ਉੱਠ ਸੰਘਰਸ਼ ਕਰਨ। ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਜ਼ਿਲ੍ਹਾ ਪ੍ਰਧਾਨ ਨਿੱਕਾ ਸਿੰਘ ਬਹਾਦਰਪੁਰ, ਸੁਖਵਿੰਦਰ ਸਿੰਘ ਬੋਹਾ, ਮਨਜੀਤ ਕੌਰ ਜੋਗਾ, ਤਰਸੇਮ ਸਿੰਘ ਖਾਲਸਾ ਬਹਾਦਰਪੁਰ, ਬਾਜ਼ ਸਿੰਘ ਰੰਘੜਿਆਲ, ਗੁਲਾਬ ਸਿੰਘ ਖੀਵਾ, ਭੋਲ਼ਾ ਸਿੰਘ ਝੱਬਰ, ਬਾਨੀ ਸਿੰਘ ਧਲੇਵਾਂ, ਵਿੱਕੀ ਸਿੰਘ ਖੜਕ ਸਿੰਘ ਵਾਲਾ, ਜਰਨੈਲ ਸਿੰਘ ਮਾਨਸਾ, ਸੁਖਵੀਰ ਸਿੰਘ ਖ਼ਾਰਾਂ, ਜਗਦੇਵ ਸਿੰਘ ਜੱਗੂ ਖਡਾਲ ਨੇ ਵੀ ਸੰਬੋਧਨ ਕੀਤਾ।