ਇਹ ਬਦਲਾਅ ਨਹੀਂ, ਸਗੋਂ ਪੰਜਾਬ ਨਾਲ ਧੋਖਾ ਹੈ : ਚੌਹਾਨ
ਸੂਬੇ ਦੀ ਮਾਨ ਸਰਕਾਰ ਆਪਣੇ ਚਾਰ ਸਾਲਾ ਵਿਕਾਸ
Publish Date: Sat, 04 Apr 2026 07:18 PM (IST)
Updated Date: Sun, 05 Apr 2026 04:08 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸੂਬਾ ਸਰਕਾਰ ਆਪਣੇ ਚਾਰ ਸਾਲਾ ਵਿਕਾਸ ਸਬੰਧੀ ਗੁਮਰਾਹ ਤੇ ਝੂਠ ਨੂੰ ਦੂਸਰੀ ਵਾਰ ਸੱਤਾ ਹਥਿਆਉਣ ਲਈ ਗੁਮਰਾਹ ਕਰਨ ਲੱਗੀ ਹੋਈ ਹੈ, ਜਦਕਿ ਅਮਲ ਵਿੱਚ ਪੰਜਾਬ ਦੀ ਤਸਵੀਰ ਬੜੀ ਤਰਸਯੋਗ ਡਰਾਉਣੀ ਬਣੀ ਹੋਈ ਹੈ। ਬੇਰੁਜ਼ਗਾਰੀ, ਨਸ਼ੇ, ਕਰਜ਼, ਲੁੱਟਾਂ-ਖੋਹਾਂ, ਕਤਲੇਆਮ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਵਿੱਚ ਸੱਤਾ ’ਤੇ ਕਾਬਜ਼ ‘ਆਪ’ ਨੇ ਬਦਲਾਅ ਦੇ ਅਖੌਤੀ ਨਾਅਰਿਆਂ ਨੇ ਨੌਜਵਾਨ ਵਰਗ, ਔਰਤਾਂ, ਕਿਸਾਨ ਮਜ਼ਦੂਰ ਸਮੇਤ ਆਮ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਸੀ। ਜਦੋਂ ਇਹ ਬਦਲਾਅ ਨਹੀਂ, ਸਗੋਂ ਪੂਰੇ ਪੰਜਾਬ ਨਾਲ ਧੋਖਾ ਹੈ।
ਉਕਤ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਖੇਤ ਮਜ਼ਦੂਰ ਸਭਾ ਦੇ ਸੂਬਾਈ ਆਗੂ ਕਾ. ਕ੍ਰਿਸ਼ਨ ਸਿੰਘ ਚੌਹਾਨ ਨੇ ਨੇੜਲੇ ਪਿੰਡ ਉੱਭਾ ਵਿਖੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਗ਼ਰੀਬਾਂ ਨਾਲ ਹੋ ਰਹੇ ਵਿਤਕਰੇ ਖ਼ਿਲਾਫ਼ ਰੋਸ ਮੌਕੇ ਸ਼ਾਮਲ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਲੋੜਵੰਦ ਤੇ ਲਾਭਪਾਤਰੀਆਂ ਨੂੰ ਮਕਾਨਾਂ ਸਬੰਧੀ ਆਈਆਂ ਪਾਸ ਹੋਏ ਕੇਸਾਂ ਦੀਆਂ ਸੂਚੀਆਂ ਤੋਂ ਜਾਣੂ ਕਰਵਾਇਆ ਜਾਵੇ ਅਤੇ ਬਾਕੀ ਰਹਿੰਦੇ ਲੋੜਬੰਦ ਪਰਿਵਾਰਾਂ ਨੂੰ ਇਸ ਸਕੀਮ ਦਾ ਲਾਭ ਦਿਵਾਇਆ ਜਾਵੇ। ਇਸ ਵਿਤਕਰੇ ਖ਼ਿਲਾਫ਼ ਸਬੰਧਿਤ ਅਧਿਕਾਰੀਆਂ ਤੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਮਾਨਸਾ ਦੇ ਸਾਰਾ ਮਾਮਲਾ ਧਿਆਨ ਵਿੱਚ ਲਿਆਂਦਾ ਜਾਵੇਗਾ ਅਤੇ ਇਨਸਾਫ਼ ਦੀ ਮੰਗ ਕੀਤੀ ਜਾਵੇਗੀ। ਮਨੁੱਖ ਨਾ ਮਿਲਣ ਵਜੋਂ ਮਜਬੂਰੀ ਵਿੱਚ ਜਥੇਬੰਦੀ ਵੱਲੋਂ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹੈਪੀ ਸਿੰਘ, ਸੁਖਪਾਲ ਸਿੰਘ ਸਮੇਤ ਲੋੜਵੰਦ ਪਰਿਵਾਰਾਂ ਨੇ ਸ਼ਮੂਲੀਅਤ ਕੀਤੀ।