ਪੰਜਾਬ ਦੀ ਧੀ ਦਾ ਕਮਾਲ! ਹਰਮਨਪ੍ਰੀਤ ਕੌਰ ਨੇ UPSC ਦੀ ਪ੍ਰੀਖਿਆ 'ਚ ਆਲ ਇੰਡੀਆ ਪੱਧਰ 'ਤੇ ਹਾਸਲ ਕੀਤਾ 28ਵਾਂ ਰੈਂਕ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਇੱਕ ਧੀ ਨੇ UPSC ਦੀ ਆਲ ਇੰਡੀਆ ਪੱਧਰ 'ਤੇ ਹੋਣ ਵਾਲੀ ਪ੍ਰੀਖਿਆ ਵਿੱਚ 78ਵਾਂ ਰੈਂਕ ਹਾਸਲ ਕਰਕੇ ਨਾ ਸਿਰਫ਼ ਆਪਣੇ ਪਰਿਵਾਰ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ, ਸਗੋਂ ਮਾਨਸਾ ਜ਼ਿਲ੍ਹੇ ਦਾ ਨਾਮ ਵੀ ਰੌਸ਼ਨ ਕੀਤਾ ਹੈ। ਧੀ ਦੀ ਇਸ ਸਫਲਤਾ ਤੋਂ ਬਾਅਦ ਉਸ ਦੇ ਪਰਿਵਾਰ ਨੂੰ ਵ ਗਰੁੱਪ-ਏ ਗਜ਼ਟਿਡ ਅਫਸਰ ਦਾ ਅਹੁਦਾ ਨੂੰ ਆਪਣੇ ਮਾਤਾ-ਪਿਤਾ ਦਾ ਪੂਰਾ ਸਹਿਯੋਗ ਮਿਲਿਆ। ਉਨ੍ਹਾਂ ਦੀ ਰਹਿਨੁਮਾਈ ਸਦਕਾ ਹੀ ਉਹ ਇਸ ਸਫਲਤਾ ਤੱਕ ਪਹੁੰਧਾਈਆਂ ਮਿਲ ਰਹੀਆਂ ਹਨ।
Publish Date: Mon, 05 Oct 2026 11:24 AM (IST)
Updated Date: Mon, 05 Oct 2026 11:25 AM (IST)
ਸੰਵਾਦ ਸਹਿਯੋਗੀ, ਜਾਗਰਣ, ਮਾਨਸਾ : ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਇੱਕ ਧੀ ਨੇ UPSC ਦੀ ਆਲ ਇੰਡੀਆ ਪੱਧਰ 'ਤੇ ਹੋਣ ਵਾਲੀ ਪ੍ਰੀਖਿਆ ਵਿੱਚ 78ਵਾਂ ਰੈਂਕ ਹਾਸਲ ਕਰਕੇ ਨਾ ਸਿਰਫ਼ ਆਪਣੇ ਪਰਿਵਾਰ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ, ਸਗੋਂ ਮਾਨਸਾ ਜ਼ਿਲ੍ਹੇ ਦਾ ਨਾਮ ਵੀ ਰੌਸ਼ਨ ਕੀਤਾ ਹੈ। ਧੀ ਦੀ ਇਸ ਸਫਲਤਾ ਤੋਂ ਬਾਅਦ ਉਸ ਦੇ ਪਰਿਵਾਰ ਨੂੰ ਵ ਗਰੁੱਪ-ਏ ਗਜ਼ਟਿਡ ਅਫਸਰ ਦਾ ਅਹੁਦਾ ਨੂੰ ਆਪਣੇ ਮਾਤਾ-ਪਿਤਾ ਦਾ ਪੂਰਾ ਸਹਿਯੋਗ ਮਿਲਿਆ। ਉਨ੍ਹਾਂ ਦੀ ਰਹਿਨੁਮਾਈ ਸਦਕਾ ਹੀ ਉਹ ਇਸ ਸਫਲਤਾ ਤੱਕ ਪਹੁੰਧਾਈਆਂ ਮਿਲ ਰਹੀਆਂ ਹਨ।
ਜ਼ਿਲ੍ਹੇ ਦੇ ਪਿੰਡ ਸਾਧੂਵਾਲਾ ਦੇ ਸਮਾਜ ਸੇਵੀ ਡਾ. ਬਿੱਕਰਜੀਤ ਸਿੰਘ ਸਾਧੂਵਾਲਾ ਦੀ ਧੀ ਹਰਮਨਪ੍ਰੀਤ ਕੌਰ ਨੇ UPSC ਦੀ CAPF ਅਫਸਰ (Central Armed Police Force) ਭਰਤੀ ਪ੍ਰੀਖਿਆ ਪਾਸ ਕਰਕੇ ਪੂਰੇ ਭਾਰਤ ਵਿੱਚ 78ਵਾਂ ਰੈਂਕ ਹਾਸਲ ਕੀਤਾ ਹੈ।
UPSC ਵੱਲੋਂ CAPF ਦੀ ਪ੍ਰੀਖਿਆ ਰਾਹੀਂ ਅਸਿਸਟੈਂਟ ਕਮਾਂਡੈਂਟ ਦੀ ਭਰਤੀ ਕੀਤੀ ਜਾਂਦੀ ਹੈ, ਜੋ ਕਿ ਗਰੁੱਪ-ਏ ਗਜ਼ਟਿਡ ਅਫਸਰ ਦਾ ਅਹੁਦਾ ਹੈ। ਚੁਣੇ ਗਏ ਅਧਿਕਾਰੀ CAPF ਦੀਆਂ ਵੱਖ-ਵੱਖ ਫੋਰਸਾਂ—BSF, CRPF, CISF, ITBP ਅਤੇ SSB—ਵਿੱਚ ਅਧਿਕਾਰੀ ਵਜੋਂ ਸੇਵਾ ਨਿਭਾ ਸਕਦੇ ਹਨ।
ਹਰਮਨਪ੍ਰੀਤ ਕੌਰ ਨੇ ਆਪਣੀ ਮੁੱਢਲੀ ਸਿੱਖਿਆ ਸਰਦੂਲਗੜ੍ਹ ਦੇ ਪਿੰਡ ਕੌੜੀਵਾਲਾ ਦੀ ਅਕਾਲ ਅਕੈਡਮੀ ਤੋਂ ਪ੍ਰਾਪਤ ਕੀਤੀ। ਇਸ ਤੋਂ ਬਾਅਦ ਉਸ ਨੇ ਬਠਿੰਡਾ ਅਤੇ ਚੰਡੀਗੜ੍ਹ ਤੋਂ ਆਪਣੀ ਬੀ.ਏ. ਤੱਕ ਦੀ ਪੜ੍ਹਾਈ ਪੂਰੀ ਕੀਤੀ ਅਤੇ ਨਾਲ ਹੀ ਚੰਡੀਗੜ੍ਹ ਅਤੇ ਦਿੱਲੀ ਤੋਂ ਕੋਚਿੰਗ ਵੀ ਲਈ।
ਹਰਮਨਪ੍ਰੀਤ ਕੌਰ ਨੇ ਦੱਸਿਆ ਕਿ ਇਸ ਮੁਕਾਮ ਤੱਕ ਪਹੁੰਚਣ ਵਿੱਚ ਉਸ ਨੂੰ ਆਪਣੇ ਮਾਤਾ-ਪਿਤਾ ਦਾ ਪੂਰਾ ਸਹਿਯੋਗ ਮਿਲਿਆ। ਉਨ੍ਹਾਂ ਦੀ ਰਹਿਨੁਮਾਈ ਸਦਕਾ ਹੀ ਉਹ ਇਸ ਸਫਲਤਾ ਤੱਕ ਪਹੁੰਚ ਸਕੀ ਹੈ। ਹਰਮਨਪ੍ਰੀਤ ਕੌਰ ਦੇ ਮੁਤਾਬਕ, ਉਸ ਨੇ ਸੋਸ਼ਲ ਮੀਡੀਆ ਦੀ ਵਰਤੋਂ ਨੂੰ ਆਪਣੀ ਪੜ੍ਹਾਈ ਤੱਕ ਹੀ ਸੀਮਿਤ ਰੱਖਿਆ।
ਹਰਮਨਪ੍ਰੀਤ ਕੌਰ ਦੀ ਇਸ ਉਪਲਬਧੀ ਤੋਂ ਬਾਅਦ ਇਲਾਕੇ ਦੇ ਲੋਕਾਂ ਅਤੇ ਰਿਸ਼ਤੇਦਾਰਾਂ ਵੱਲੋਂ ਉਸ ਦੇ ਪਿਤਾ ਡਾ. ਬਿੱਕਰਜੀਤ ਸਿੰਘ ਸਾਧੂਵਾਲਾ ਅਤੇ ਮਾਤਾ ਡਾ. ਵੀਰਪਾਲ ਕੌਰ ਸਾਧੂਵਾਲਾ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਹਰਮਨਪ੍ਰੀਤ ਕੌਰ ਦੇ ਪਿਤਾ ਅਤੇ ਮਾਤਾ ਦੋਵੇਂ ਹੀ ਸਰਕਾਰੀ ਅਧਿਆਪਕ ਹਨ।