
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਰਕਾਰੀ ਪ੍ਰਾਇਮਰੀ ਸਕੂਲ ਜੀਤਸਰ

ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ
ਹੀਰੋਂ ਖ਼ੁਰਦ
ਸਰਕਾਰੀ ਪ੍ਰਾਇਮਰੀ ਸਕੂਲ ਜੀਤਸਰ ਬੱਛੋਆਣਾ ਵਿੱਚ ਬੱਚਿਆਂ ਅਤੇ ਸਟਾਫ਼ ਦੁਆਰਾ ਮਿਲ ਕੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਸਕੂਲ ਦੀਆਂ ਅਧਿਆਪਕਾਂਵਾਂ ਮਨਦੀਪ ਕੌਰ ਅਤੇ ਲਵਦੀਪ ਕੌਰ ਵੱਲੋਂ ਬੱਚਿਆਂ ਦੇ ਵੱਖ ਵੱਖ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਚੰਗੀਆਂ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਪੰਜਾਬੀ ਪਹਿਰਾਵੇ ਵਿੱਚ ਸਜੇ ਬੱਚਿਆਂ ਨੇ ਗਿੱਧਾ, ਲੋਕ ਗੀਤਾਂ ਤੇ ਵੱਖ ਵੱਖ ਸਭਿਆਚਾਰਕ ਪੇਸ਼ਗੀਆਂ ਰਾਹੀਂ ਪੰਜਾਬ ਦੇ ਅਮੀਰ ਵਿਰਾਸਤ ਨੂੰ ਜੀਵਤ ਕੀਤਾ। ਤੀਆਂ ਦੇ ਸਮਾਗਮ ਵਿੱਚ ਸ਼ਾਮਿਲ ਬੱਚਿਆਂ ਲਈ ਸਕੂਲ ਵੱਲੋਂ ਵਿਸ਼ੇਸ਼ ਤੌਰ ਤੇ ਮਾਲ ਪੂੜੇ ਖੀਰ ਦਾ ਪ੍ਰਬੰਧ ਸਮੂਹ ਸਟਾਫ਼ ਦੁਆਰਾ ਕੀਤਾ ਗਿਆ। ਸਕੂਲ ਦਾ ਪੂਰਾ ਮਾਹੌਲ ਪੰਜਾਬੀ ਸੱਭਿਆਚਾਰ ਦੇ ਰੰਗ ’ਚ ਰੰਗਿਆ ਹੋਇਆ ਸੀ। ਇਸ ਮੌਕੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨਾਲ ਸੰਬੰਧਿਤ ਕੁਝ ਪ੍ਰਸ਼ਨ ਵੀ ਪੁੱਛੇ ਗਏ। ਤੀਆਂ ਦੇ ਸਮਾਗਮ ਨੇ ਪੂਰ੍ਹੇ ਸਕੂਲ ਨੂੰ ਪੰਜਾਬੀ ਵਿਰਸੇ ਨੂੰ ਤਾਜ਼ਾ ਅਤੇ ਰਵਾਇਤੀ ਰੰਗਾਂ ਨਾਲ ਜੋੜ ਦਿੱਤਾ। ਬੱਚਿਆਂ ਦੁਆਰਾ ਵੱਖ ਵੱਖ ਗੀਤਾਂ ਤੇ ਪੇਸ਼ਕਾਰੀ ਕੀਤੀ ਗਈ। ਚੇਅਰਮੈਨ ਗੁਰਪਿਆਰ ਸਿੰਘ ਅਤੇ ਸਮੂਹ ਕਮੇਟੀ ਮੈਬਰਾਂ ਵੱਲੋਂ ਸਕੂਲ ਸਟਾਫ਼ ਦੇ ਹਰ ਸਾਲ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ। ਸਕੂਲ ਮੁੱਖੀ ਸਤਪਾਲ ਸਿੰਘ ਵੱਲੋਂ ਵਧੀਆ ਪ੍ਰੋਗਰਾਮ ਲਈ ਸਮੂਹ ਸਟਾਫ਼ ਜਿੱਥੇ ਵਧਾਈ ਦਿੱਤੀ, ਉੱਥੇ ਕੁੱਕ ਵਰਕਰਾਂ ਵੱਲੋ ਬਣਾਏ ਸਪੈਸਲ਼ ਪਕਵਾਨ ਲਈ ਧੰਨਵਾਦ ਕੀਤਾ।