ਸ਼੍ਰੀ ਸ਼ਿਆਮ ਪਰਿਵਾਰ ਸੰਘ ਵੱਲੋਂ ਸ਼ਿਆਮ ਬਾਬਾ ਜੀ ਦਾ ਪਰਿਵਰਤੀਨੀ ਇਕਾਦਸ਼ੀ ਸੰਕੀਰਤਨ ਸ਼ਰਧਾ ਨਾਲ ਮਨਾਇਆ ਸ੍ਰੀ ਸਿਆਮ ਪਰਿਵਾਰ ਸੰਘ ਰਜਿ: ਮਾਨਸਾ
Publish Date: Wed, 23 Sep 2026 05:06 PM (IST)
Updated Date: Wed, 23 Sep 2026 05:09 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਸ੍ਰੀ ਸ਼ਿਆਮ ਪਰਿਵਾਰ ਸੰਘ ਰਜਿ: ਮਾਨਸਾ ਵੱਲੋਂ ਜੈ ਮਾਂ ਮੰਦਿਰ ਕਮੇਟੀ ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਸ਼ਿਆਮ ਬਾਬਾ ਜੀ ਦਾ ਪਰਿਵਰਤੀਨੀ ਇਕਾਦਸ਼ੀ ਸੰਕੀਰਤਨ ਜੈ ਮਾਂ ਮੰਦਰ ਵਿਖੇ ਕੀਤਾ ਗਿਆ। ਪੂਜਨ ਦੀ ਰਸਮ ਹਰਜੀਤ ਸਿੰਘ ਹੈਪੀ (ਗੋਲਡਸਮਿਥ) ਨੇ ਪਰਿਵਾਰ ਸਮੇਤ ਕੀਤੀ। ਜੋਤੀ ਦੀ ਰਸਮ ਸ਼ੇਰ ਸਿੰਘ ਗਾਗੋਵਾਲ ਦੇ ਪੋਤੇ ਮਾਈਕਲ ਗਗੋਵਾਲ ਵੱਲੋਂ ਕੀਤੀ ਗਈ। ਸੰਘ ਵੱਲੋਂ ਇੰਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸੰਕੀਰਤਨ ਦੀ ਸ਼ੁਰੂਆਤ ਸੰਘ ਵੱਲੋਂ ਜੋਤੀ ਬੰਧਨਾਂ ਗਾ ਕੀਤੀ ਗਈ। ਸ਼ਿਆਮ ਬਾਬਾ ਜੀ ਦਾ ਸ਼ਿੰਗਾਰ ਖਿੱਚ ਦਾ ਕੇਂਦਰ ਰਿਹਾ। ਸ਼ਿੰਗਾਰ ਦੀ ਸੇਵਾ ਹਰਜੀਤ ਸਿੰਘ ਵਲੋਂ ਕੀਤੀ ਗਈ। ਇਸ ਬਾਅਦ ਮਸ਼ਹੂਰ ਗਾਇਕ ਵਿਨੈ ਬਾਂਸਲ ਅਨਮੋਲ ਨੇ ਆਪਣੀ ਮਧੁਰ ਅਵਾਜ਼ ਨਾਲ ਭਗਤਾਂ ਨੂੰ ਨੱਚਨ ਲਈ ਮਜਬੂਰ ਕਰ ਦਿੱਤਾ। ਭਗਤਾਂ ਲਈ ਟਿੱਕੀ ਛੋਲੇ ਦਾ ਲੰਗਰ ਲਗਾਇਆ ਗਿਆ। ਅੰਤ ਵਿਚ ਆਰਤੀ ਬਾਅਦ ਭਗਤਾਂ ਵਿੱਚ ਪ੍ਰਸ਼ਾਦ ਵੰਡਿਆ ਗਿਆ। ਸਟੇਜ ਸੈਕਟਰੀ ਦੀ ਭੂਮਿਕਾ ਬਿੰਦਰਪਾਲ ਨੇ ਨਿਭਾਈ। ਇਸ ਮੌਕੇ ਸਰਜੀਵਨ ਸ਼ਰਮਾ, ਭਗਵਾਨ ਦਾਸ, ਮੁਨੀਸ਼ ਜਿੰਦਲ, ਮਨੀ ਸ਼ਰਮਾ, ਜੀਵਨ ਕੁਸਲਾ, ਭੂਸ਼ਨ, ਅਜੈ ਗਰਗ, ਰਜਨੀਸ਼ ਆਰ.ਕੇ, ਧਰੂਵ ਜਿੰਦਲ, ਗਿਤੇਸ਼ ਮੋਂਗਾ, ਕਾਲਾ ਮਾਨਸਾ ਤੇ ਸਮੂਹ ਮੈਂਬਰ ਅਤੇ ਜੈ ਮਾਂ ਮੰਦਿਰ ਕਮੇਟੀ ਦੇ ਪ੍ਰਧਾਨ ਰਾਜ ਕੁਮਾਰ, ਬਿੰਦਰਪਾਲ ਗਰਗ, ਕ੍ਰਿਸ਼ਨ ਮਦਾਨ ਤੇ ਸਮੂਹ ਮੈਂਬਰ, ਮਹਿਲਾ ਸਤਿਸੰਗ ਦੇ ਮੈਂਬਰ ਤੇ ਹੋਰ ਹਾਜ਼ਰ ਸਨ।