ਸ਼੍ਰੀ ਸ਼ਿਆਮ ਪਰਿਵਾਰ ਸੰਘ ਵੱਲੋਂ ਸ਼ਿਆਮ ਬਾਬਾ ਜੀ ਦਾ ਸਾਵਨ ਪੁੱਤਰਦਾ ਇਕਾਦਸ਼ੀ ਸੰਕੀਰਤਨ ਸ਼ਰਧਾ ਨਾਲ ਮਨਾਇਆ ਗਿਆ ਸ੍ਰੀ ਸਿਆਮ ਪਰਿਵਾਰ ਸੰਘ ਰਜਿ: ਮਾਨਸਾ
Publish Date: Mon, 24 Aug 2026 05:04 PM (IST)
Updated Date: Mon, 24 Aug 2026 05:06 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਸ੍ਰੀ ਸ਼ਿਆਮ ਪਰਿਵਾਰ ਸੰਘ ਰਜਿ: ਮਾਨਸਾ ਵੱਲੋ ਜੈ ਮਾਂ ਮੰਦਿਰ ਕਮੇਟੀ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਸ਼ਿਆਮ ਬਾਬਾ ਜੀ ਦਾ ਸਾਵਨ ਪੁੱਤਰਦਾ ਇਕਾਦਸ਼ੀ ਸੰਕੀਰਤਨ ਜੈ ਮਾਂ ਮੰਦਰ ਵਿਖੇ ਬਹੁਤ ਹੀ ਧੂਮਧਾਮ ਤੇ ਸ਼ਰਧਾ ਨਾਲ ਕੀਤਾ ਗਿਆ। ਪੂਜਨ ਦੀ ਰਸਮ ਕਪਿਲ ਗਰਗ ਨੇ ਪਰਿਵਾਰ ਸਮੇਤ ਕੀਤੀ। ਜੋਤੀ ਦੀ ਰਸਮ ਸਚਿਨ ਕੁਮਾਰ ਵੱਲੋਂ ਪਰਿਵਾਰ ਸਮੇਤ ਕੀਤੀ ਗਈ। ਸੰਘ ਵੱਲੋਂ ਇਹਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸੰਕੀਰਤਨ ਦੀ ਸ਼ੁਰੂਆਤ ਸੰਘ ਵੱਲੋਂ ਜੋਤੀ ਬੰਧਨਾਂ ਗਾ ਕੇ ਕੀਤੀ ਗਈ। ਸ਼ਿਆਮ ਬਾਬਾ ਜੀ ਦਾ ਸ਼ਿੰਗਾਰ ਖਿੱਚ ਦਾ ਕੇਂਦਰ ਰਿਹਾ, ਜੋ ਕਿ ਹਰੇਕ ਪ੍ਰੇਮੀ ਦੇ ਮਨ ਨੂੰ ਮੋਹ ਰਿਹਾ ਸੀ। ਇਸ ਤੋ ਬਾਅਦ ਮਸ਼ਹੂਰ ਗਾਇਕ ਜੋੜੀ ਈਸ਼ਾ ਸਰਲ ਤੇ ਬੱਬੂ ਸਰਲ ਨੇ ਆਪਣੀ ਮਧੁਰ ਅਵਾਜ਼ ਨਾਲ ਭਗਤਾਂ ਨੂੰ ਨੱਚਨ ਲਈ ਮਜ਼ਬੂਰ ਕਰ ਦਿੱਤਾ। ਭਗਤਾਂ ਲਈ ਦੁੱਧ ਦਾ ਲੰਗਰ ਲਗਾਇਆ ਗਿਆ। ਅਖੀਰ ਵਿਚ ਆਰਤੀ ਤੋਂ ਬਾਅਦ ਭਗਤਾਂ ’ਚ ਪ੍ਰਸ਼ਾਦ ਵੰਡਿਆ ਗਿਆ। ਇਸ ਤੋਂ ਇਲਾਵਾ ਸ਼ਿਆਮ ਬਾਬਾ ਜੀ ਦੀਆਂ ਰੱਖੜੀਆਂ ਵੀ ਭਗਤਾਂ ਨੂੰ ਪ੍ਰਸ਼ਾਦ ਰੂਪ ਵਿਚ ਵੰਡੀਆਂ ਗਈਆਂ। ਸਟੇਜ ਸੈਕਟਰੀ ਦੀ ਭੂਮਿਕਾ ਬਿੰਦਰਪਾਲ ਨੇ ਨਿਭਾਈ। ਇਸ ਮੌਕੇ ਸਰਜੀਵਨ ਸ਼ਰਮਾ, ਭਗਵਾਨ ਦਾਸ, ਮੁਨੀਸ਼ ਜਿੰਦਲ, ਮਨੀ ਸ਼ਰਮਾ, ਜੀਵਨ ਕੁਸਲਾ, ਭੂਸ਼ਨ ਜੀ, ਅਜੈ ਗਰਗ, ਰਜਨੀਸ਼ ਆਰਕੇ, ਧਰੂਵ ਜ਼ਿੰਦਲ, ਗਿਤੇਸ਼ ਮੋਂਗਾ, ਕਾਲਾ ਮਾਨਸਾ, ਤੇ ਸਮੂਹ ਮੈਂਬਰ ਅਤੇ ਜੈ ਮਾਂ ਮੰਦਿਰ ਕਮੇਟੀ ਦੇ ਪ੍ਰਧਾਨ ਰਾਜ ਕੁਮਾਰ, ਬਿੰਦਰਪਾਲ ਗਰਗ, ਕ੍ਰਿਸ਼ਨ ਮਦਾਨ ਤੇ ਸਮੂਹ ਮੈਂਬਰ, ਮਹਿਲਾ ਸਤਿਸੰਗ ਦੇ ਮੈਂਬਰ ਅਤੇ ਸ਼ਹਿਰ ਦੀ ਸਮੂਹ ਧਾਰਮਿਕ ਸੰਸਥਾਵਾਂ ਦੇ ਅਹੁਦੇਦਾਰ ਤੇ ਭਾਰੀ ਗਿਣਤੀ ਵਿਚ ਸ਼ਹਿਰ ਨਿਵਾਸੀ ਹਾਜ਼ਰ ਸਨ।