ਰੱਖੜੀ ਦਾ ਛੇਵਾਂ ਪਾਵਨ ਤਿਉਹਾਰ ਮਨਾਇਆ ਰੱਖੜੀ ਉਤਸਵ ਕਮੇਟੀ ਮਾਨਸਾ ਵੱਲੋਂ
Publish Date: Tue, 25 Aug 2026 05:14 PM (IST)
Updated Date: Tue, 25 Aug 2026 05:15 PM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ ਮਾਨਸਾ ਰੱਖੜੀ ਉਤਸਵ ਕਮੇਟੀ ਮਾਨਸਾ ਵੱਲੋਂ ਰੱਖੜੀ ਦਾ ਛੇਵਾਂ ਪਾਵਨ ਤਿਉਹਾਰ ਸ਼ਰਧਾ, ਉਤਸ਼ਾਹ ਅਤੇ ਅਧਿਆਤਮਕ ਭਾਵਨਾ ਨਾਲ ਅਗਰਸੈਨ ਭਵਨ ਵਿਖੇ ਕਮੇਟੀ ਦੇ ਪ੍ਰਬੰਧਕ ਅਹੁਦੇਦਾਰ ਭੂਸ਼ਨ ਸਿੰਗਲਾ ਤੇ ਨਾਜ਼ਰ ਸਿੰਘ ਨੰਬਰਦਾਰ ਦੀ ਰਹਿਨੁਮਾਈ ਹੇਠ ਮਨਾਇਆ। ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵੱਜੋਂ ਅਰਪਿਤ ਸਿੰਗਲਾ ਚੌਧਰੀ ਕੌਂਸਲਰ, ਚਰਨਜੀਤ ਸਿੰਘ ਅੱਕਾਂਵਾਲੀ, ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ, ਗੁਨਜੀਤ ਕੌਰ ਬਾਂਸਲ, ਡਾ. ਜਨਕ ਰਾਜ ਸਿੰਗਲਾ, ਗੁਰਮੀਤ ਸਿੰਘ ਖੁਰਮੀ ਪਹੁੰਚੇ। ਇਸ ਮੌਕੇ ਪਹੁੰਚੀ ਗੁਨਜੀਤ ਕੌਰ ਬਾਂਸਲ ਨੇ ਕਿਹਾ ਕਿ ਰੱਖੜੀ ਕੇਵਲ ਧਾਗੇ ਦਾ ਬੰਧਨ ਨਹੀਂ,ਸਗੋਂ ਇਕ, ਦੂਜੇ ਪ੍ਰਤੀ ਪਿਆਰ, ਵਿਸਵਾਸ, ਸਤਿਕਾਰ ਅਤੇ ਸੁਰੱਖਿਆ ਦੀ ਭਾਵਨਾ ਨੂੰ ਮਜ਼ਬੂਤ ਕਰਨ ਦਾ ਪ੍ਰਤੀਕ ਹੈ। ਇਹ ਤਿਉਹਾਰ ਪਵਿੱਤਰਤਾ ਅਤੇ ਚੰਗੇ ਸੰਸਕਾਰਾ ਨਾਲ ਜੁੜਨ ਦੀ ਪ੍ਰੇਰਨਾ ਦਿੰਦਾ ਹੈ। ਇਸ ਮੌਕੇ ਆਏ ਹੋਏ ਮਹਿਮਾਨਾਂ ਨੇ ਬੱਚਿਆਂ ਤੋ ਰੱਖੜੀਆਂ ਬਣਵਾਇਆ ਤੇ ਭੈਣਾਂ ਨੇ ਭਰਾਵਾਂ ਦੇ ਰੱਖੜੀਆਂ ਬੰਨ੍ਹ ਕੇ ਆਪਣੇ ਦੁੱਖ ਸਾਂਝੇ ਕੀਤੇ ਤੇ ਮੁਨੀਸ ਕੁਮਾਰ ਬੱਬੀ ਦਾਨੇਵਾਲੀਆ ਵੱਲੋਂ ਵਿਧਵਾ ਔਰਤਾਂ ਨੂੰ ਰੱਖੜੀ ਦੇ ਤੋਹਫੇ ਵੱਜੋਂ ਸੂਟ ਦਿੱਤੇ ਤੇ ਇਸ ਮੌਕੇ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਤੇ ਪਿੰਡਾਂ ਅਤੇ ਸਹਿਰਾਂ ਚੋਂ ਪਹੁੰਚੇ ਵੱਖ ਵੱਖ ਭੈਣਾਂ ਅਤੇ ਬੱਚਿਆਂ ਨੇ ਇਸ ਪ੍ਰੋਗਰਾਮ ਦਾ ਪੂਰਾ ਆਨੰਦ ਲਿਆ ਤੇ ਭੈਣਾਂ ਵੱਲੋਂ ਉਮੀਦ ਕੀਤੀ ਗਈ ਕਿ ਇਸ ਤਰਾ ਦੇ ਪ੍ਰੌਗਾਮ ਹਰ ਜ਼ਿਲ੍ਹੇ ਵਿੱਚ ਹੋਣੇ ਚਾਹੀਦੇ ਹਨ। ਇਸ ਮੌਕੇ ਕਮੇਟੀ ਮੈਂਬਰ ਨਰਿੰਦਰ ਜਿੰਦਲ, ਡਾਕਟਰ ਗੁਰਪ੍ਰੀਤ ਕੌਰ, ਸੂਬੇਦਾਰ ਨਛੱਤਰ ਸਿੰਘ, ਸੀਮਾ ਸਰਮਾ, ਸੰਜੀਵ ਕੁਮਾਰ, ਮਾਸਟਰ ਸਮਸੇਰ ਸਿੰਘ, ਸੰਦੀਪ ਸਿੰਘ ਖਿਆਲਾ, ਮਾਨ ਮਸੀਹਾ ਫ਼ਾਊਂਡੇਸ਼ਨ ਦੇ ਚੇਅਰਮੈਨ ਸੰਜੀਵ ਸਰਮਾ, ਪ੍ਰਧਾਨ ਮੰਜੁ ਬਾਂਸਲ, ਪ੍ਰਿਯੰਕਾ ਜਿੰਦਲ ਤੇ ਦਸਮੇਸ ਪਬਲਿਕ ਸਕੂਲ ਦਾ ਸਮੂਹ ਸਟਾਫ ਹਾਜ਼ਰ ਸਨ।