ਰੋਟਰੀ ਕਲੱਬ ਮਾਨਸਾ ਰੋਇਲ ਨੇ ਹੋਟਲ ਰੋਮਾਂਜ਼ਾ ਇਨ ਵਿਖੇ ਧੂਮਧਾਮ ਨਾਲ ਮਨਾਈ ਦੀਵਾਲੀ ਰੋਟਰੀ ਕਲੱਬ ਮਾਨਸਾ ਰਾਇਲ ਵੱਲੋਂ ਦੀਵਾਲੀ
Publish Date: Mon, 09 Nov 2026 04:26 PM (IST)
Updated Date: Tue, 10 Nov 2026 04:03 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਰੋਟਰੀ ਕਲੱਬ ਮਾਨਸਾ ਰਾਇਲ ਵੱਲੋਂ ਦੀਵਾਲੀ ਦਾ ਪਵਿੱਤਰ ਤਿਉਹਾਰ ਹੋਟਲ ਮਾਨਸਾ ਵਿਖੇ ਬੜੇ ਉਤਸ਼ਾਹ, ਖੁਸ਼ੀਆਂ ਅਤੇ ਆਪਸੀ ਸਾਂਝ ਨਾਲ ਮਨਾਇਆ ਗਿਆ। ਇਸ ਮੌਕੇ ਕਲੱਬ ਦੇ ਮੈਂਬਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਸਮਾਗਮ ਦਾ ਮਾਹੌਲ ਰੌਣਕਾਂ, ਹਾਸੇ-ਠੱਠੇ ਅਤੇ ਮਨੋਰੰਜਕ ਗਤੀਵਿਧੀਆਂ ਨਾਲ ਭਰਪੂਰ ਰਿਹਾ। ਸਮਾਗਮ ਦੀ ਅਗਵਾਈ ਕਲੱਬ ਦੇ ਚੀਫ਼ ਐਡਵਾਈਜ਼ਰ ਪ੍ਰੇਮ ਅਗਰਵਾਲ, ਪ੍ਰਧਾਨ ਪਰਮਿੰਦਰ ਗੋਇਲ ਅਤੇ ਰੋਟੇਰੀਅਨ ਰਮੇਸ਼ ਜ਼ਿੰਦਲ ਨੇ ਕੀਤੀ। ਸਮਾਗਮ ਦੇ ਪ੍ਰੋਜੈਕਟ ਚੇਅਰਮੈਨ ਰਾਜ ਕੁਮਾਰ ਤੇ ਕੋ- ਚੇਅਰਮੈਨ ਜੀਵਨ ਸਿੰਗਲਾ ਨੇ ਸਮਾਗਮ ਨੂੰ ਸਫ਼ਲ ਬਣਾਉਣ ਲਈ ਅਹਿਮ ਭੂਮਿਕਾ ਨਿਭਾਈ। ਮੈਂਬਰਾਂ ਦੇ ਮਨੋਰੰਜਨ ਲਈ ਕਈ ਦਿਲਚਸਪ ਗਤੀਵਿਧੀਆਂ ਦਾ ਪ੍ਰਬੰਧ ਕੀਤਾ ਗਿਆ। ਰਾਜ ਕੁਮਾਰ ਵੱਲੋਂ ਤੰਬੋਲਾ ਗੇਮ ਕਰਵਾਈ ਗਈ, ਜਿਸ ਵਿੱਚ ਮੈਂਬਰਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਜੀਵਨ ਕੁਮਾਰ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਕਪਲ ਗੇਮ ਕਰਵਾਈ ਗਈ, ਜਿਸ ਨੇ ਸਮਾਗਮ ਵਿੱਚ ਖੂਬ ਰੌਣਕ ਲਗਾਈ। ਬੱਚਿਆਂ ਲਈ ਗੇਮ ਦਾ ਪ੍ਰਬੰਧ ਰਾਕੇਸ਼ ਸੇਠੀ ਵੱਲੋਂ ਕੀਤਾ ਗਿਆ, ਜਿਸ ਵਿੱਚ ਬੱਚਿਆਂ ਨੇ ਪੂਰੇ ਜੋਸ਼ ਨਾਲ ਹਿੱਸਾ ਲਿਆ। ਰੰਗੋਲੀ ਮੁਕਾਬਲਾ ਅਤੇ ਬੱਚਿਆਂ ਵੱਲੋਂ ਪੇਸ਼ ਕੀਤੀਆਂ ਗਈਆਂ ਮਨਮੋਹਕ ਸੱਭਿਆਚਾਰਕ ਪੇਸ਼ਕਾਰੀਆਂ ਸਮਾਗਮ ਦਾ ਵਿਸ਼ੇਸ਼ ਆਕਰਸ਼ਣ ਰਹੀਆਂ। ਬੱਚਿਆਂ ਦੀ ਪ੍ਰਤਿਭਾ ਅਤੇ ਉਨ੍ਹਾਂ ਦੀਆਂ ਪੇਸ਼ਕਾਰੀਆਂ ਨੇ ਹਾਜ਼ਰ ਸਾਰੇ ਮੈਂਬਰਾਂ ਦਾ ਮਨ ਮੋਹ ਲਿਆ। ਇਸ ਮੌਕੇ ਕਲੱਬ ਦੇ ਆਗੂਆਂ ਨੇ ਸਾਰਿਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਅਜਿਹੇ ਪਰਿਵਾਰਕ ਸਮਾਗਮ ਰੋਟਰੀ ਪਰਿਵਾਰ ’ਚ ਆਪਸੀ ਪਿਆਰ, ਸਾਂਝ, ਏਕਤਾ ਅਤੇ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਦੇ ਹਨ। ਅੰਤ ’ਚ ਸਾਰਿਆਂ ਨੇ ਮਿਲ ਕੇ ਦੀਵੇ ਅਤੇ ਪਟਾਕੇ ਚਲਾਕੇ ਦੀਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਅਤੇ ਸਮਾਗਮ ਯਾਦਗਾਰੀ ਬਣ ਗਿਆ। ਰੋਟਰੀ ਕਲੱਬ ਮਾਨਸਾ ਰੋਇਲ ਵੱਲੋਂ ਮੁਫ਼ਤ ਸਿਹਤ ਜਾਂਚ ਕੈਂਪ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ। ਇਸ ਮੌਕੇ ਪ੍ਰੇਮ ਅਗਰਵਾਲ, ਪਰਮਿੰਦਰ ਗੋਇਲ, ਰਮੇਸ਼ ਜਿੰਦਲ, ਰਾਜ ਕੁਮਾਰ ਬਾਂਸਲ, ਜੀਵਨ ਸਿੰਗਲਾ, ਹਰੀਸ਼ ਗਰਗ, ਡਾ. ਜਨਕ ਰਾਜ, ਡਾਕਟਰ ਸੁਨੀਲ ਬਾਂਸਲ, ਡਾ. ਅਮਿਤ ਗੋਇਲ, ਰਾਕੇਸ਼ ਸੇਠੀ, ਜਗਦੀਸ਼ ਜੋਗਾ, ਰੋਮੀ ਬਾਂਸਲ, ਕ੍ਰਿਸ਼ਨ ਜੋਗਾ, ਪੁਨੀਤ ਗੋਇਲ, ਕਮਨਦੀਪ ਗੋਇਲ, ਸੰਜੇ ਗੋਇਲ, ਮਨੋਜ ਗੋਇਲ, ਦੀਪਕ ਗੋਇਲ, ਭੂਸ਼ਣ ਜਿੰਦਲ, ਵਿਨੋਦ ਜਿੰਦਲ, ਲੱਕੀ ਤਾਇਲ, ਸੰਜੀਵ ਬਾਂਸਲ, ਨਵਦੀਪ ਜਿੰਦਲ, ਪਿੰਕੂ ਕੁਮਾਰ, ਕਮਲ ਗਰਗ ਤੇ ਡਾ. ਸ਼ੈਕੀ ਬਾਂਸਲ, ਰੋਟਰੈਕਟਰ ਆਸ਼ੀਸ਼ ਅਗਰਵਾਲ ਤੇ ਕੇਤਨ ਗਰਗ ਆਦਿ ਹਾਜ਼ਰ ਸਨ। ਇਸ ਸਮਾਗਮ ਦੀ ਮੰਚ ਸੰਚਾਲਨ ਦੀ ਭੂਮਿਕਾ ਸੰਜੀਵ ਅਰੋੜਾ ਤੇ ਰਮੇਸ਼ ਜਿੰਦਲ ਵੱਲੋਂ ਬਹੁਤ ਬਾਖੂਬੀ ਨਿਭਾਈ ਗਈ।