ਭਾਕਿਯੂ ਏਕਤਾ ਆਜ਼ਾਦ ਵੱਲੋਂ ਧਰਨਾ ਤੀਜੇ ਦਿਨ ਵੀ ਰਿਹਾ ਜਾਰੀ
ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ
Publish Date: Sat, 14 Feb 2026 05:58 PM (IST)
Updated Date: Sun, 15 Feb 2026 04:07 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਜਥੇਬੰਦੀ ਵੱਲੋਂ ਤੀਸਰੇ ਦਿਨ ਵੀ ਧਰਨਾ ਲਗਾਇਆ। ਪਿੰਡ ਭੈਣੀ ਬਾਘਾ ਵਿਖੇ ਕਿਸਾਨ ਪੱਪੂ ਸਿੰਘ ਦੀ ਜੋ ਜ਼ਮੀਨ ਐਫ਼ਸੀਆਈ ਦੇ ਗੁਦਾਮਾਂ ਵਿੱਚ ਅਤੇ ਪੈਟਰੋਲ ਪੰਪ ’ਚ 7 ਕਨਾਲ 14 ਮਰਲੇ ਨਿਕਲੀ ਹੈ। ਸਰਕਾਰੀ ਮਿਣਤੀ ਮੁਤਾਬਕ ਜੋ ਕਿ ਉਸ ‘ਤੇ ਇੱਕ ਪੈਟਰੋਲ ਪੰਪ ਮਾਲਕ ਸੇਠ ਵੱਲੋਂ ਨਾਜਾਇਜ਼ ਕਬਜ਼ਾ ਕਰਕੇ ਆਪਣੇ ਅਧੀਨ ਕਰਕੇ ਉਸ ਤੋਂ ਕਮਾਈ ਕਰ ਰਿਹਾ ਹੈ। ਉਸ ਸੇਠ ਤੋਂ ਕਿਸਾਨ ਦੀ ਜ਼ਮੀਨ ਛੁਡਵਾਉਣ ਵਾਸਤੇ ਤਿੰਨ ਦਿਨ ਤੋਂ ਮੌਕੇ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਵੱਲੋਂ ਧਰਨਾ ਜਾਰੀ ਹੈ। ਧਰਨੇ ਦੌਰਾਨ ਕਿਸਾਨ ਆਗੂ ਡਾ. ਸਤਿੰਦਰ ਪਾਲ ਸਿੰਘ ਠੂਠਿਆਂਵਾਲੀ ਅਤੇ ਗੁਰਮੁਖ ਸਿੰਘ ਜ਼ਿਲ੍ਹਾ ਆਗੂ ਸੋਹਨ ਲਾਲ ਗੋਬਿੰਦਪੁਰਾ, ਜ਼ਿਲ੍ਹਾ ਆਗੂ ਜਗਦੇਵ ਸਿੰਘ ਭੈਣੀ ਬਾਘਾ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਜੋ ਕਿਸਾਨ ਪੱਪੂ ਸਿੰਘ ਦੀ ਜ਼ਮੀਨ ਤੇ ਨਜਾਇਜ਼ ਕਬਜ਼ਾ ਕਰ ਗੁਦਾਮ ਬਣਾਏ ਹਨ ਅਤੇ ਪੈਟਰੋਲ ਪੰਪ ਲਗਵਾਇਆ ਗਿਆ ਹੈ, ਤੁਰੰਤ ਕਿਸਾਨ ਦੀ ਜ਼ਮੀਨ ਤੋਂ ਕਬਜ਼ਾ ਹਟਾਇਆ ਜਾਵੇ ਜਾਂ ਕਿਸਾਨ ਨੂੰ ਉਸ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ। ਜੇਕਰ ਕਿਸਾਨ ਨੂੰ ਮੁਆਵਜ਼ਾ ਨਾ ਦਿੱਤਾ ਗਿਆ ਜਾਂ ਨਾਜਾਇਜ਼ ਕਬਜ਼ਾ ਨਾ ਚੁੱਕਿਆ ਗਿਆ ਤਾਂ ਭਵਿੱਖ ’ਚ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਵੱਲੋਂ ਤਿੱਖਾ ਸੰਘਰਸ਼ ਕਰਕੇ ਕਿਸਾਨ ਨੂੰ ਉਸ ਦਾ ਹੱਕ ਦਿਵਾਇਆ ਜਾਵੇਗਾ।