ਗੁਰਨਾਮ ਸਿੰਘ ਦਾਊਦ ਦਾ ਵਿਛੋੜਾ ਕਿਰਤੀ-ਕਿਸਾਨ ਲਹਿਰ ਲਈ ਵੱਡਾ ਝਟਕਾ, ਉਹ ਜਮਾਤੀ ਸੰਘਰਸ਼ਾਂ ਦੇ ਮੈਦਾਨ 'ਚ ਹਮੇਸ਼ਾ ਅਮਰ ਰਹਿਣਗੇ : ਪੰਜਾਬ ਕਿਸਾਨ ਯੂਨੀਅਨ ਕੁਲ ਹਿੰਦ ਕਿਸਾਨ ਮਹਾਂ ਸਭਾ ਦੀ ਕੌਮੀਂ
Publish Date: Tue, 01 Sep 2026 04:16 PM (IST)
Updated Date: Tue, 01 Sep 2026 04:16 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਮਾਨਸਾ ਕੁੱਲ੍ਹ ਹਿੰਦ ਕਿਸਾਨ ਮਹਾਂ ਸਭਾ ਦੀ ਕੌਮੀਂ ਕਾਨਫ਼ਰੰਸ ਦੇ ਪ੍ਰਬੰਧਾਂ ਵਿਚ ਜੁਟੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਕੇਂਦਰੀ ਕਮੇਟੀ ਦੇ ਸਿਰਕੱਢ ਆਗੂ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਜਨਰਲ ਸਕੱਤਰ ਸਾਥੀ ਗੁਰਨਾਮ ਸਿੰਘ ਦਾਊਦ ਦਾ ਇਕ ਸੜਕ ਹਾਦਸੇ ਵਿਚ ਹੋਇਆ ਬੇਵਕਤੀ ਵਿਛੋੜਾ ਪੰਜਾਬ ਦੀ ਸਮੁੱਚੀ ਕਮਿਊਨਿਸਟ, ਜ਼ਮਹੂਰੀ ਤੇ ਕਿਰਤੀ ਲਹਿਰ ਲਈ ਇਕ ਅਸਹਿ ਤੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਜ਼ਿਕਰਯੋਗ ਹੈ ਕਿ 20-21 ਸਤੰਬਰ ਨੂੰ ਜ਼ਮਹੂਰੀ ਕਿਸਾਨ ਸਭਾ ਤੇ ਪੰਜਾਬ ਕਿਸਾਨ ਯੂਨੀਅਨ ਦੋਨੋਂ ਮਿਲਕੇ ਆਲ ਇੰਡੀਆ ਕਿਸਾਨ ਮਹਾਂ ਸਭਾ ਦਾ ਕੇਂਦਰੀ ਇਜਲਾਸ ਕਰਵਾ ਰਹੀਆਂ ਹਨ ਤੇ ਦੋਹੇਂ ਧਿਰਾਂ ਦੇ ਆਪਸੀ ਰਲੇਵੇਂ ਦਾ ਅਜਿਹੇ ਇਜਲਾਸ ਵਿਚ ਐਲਾਨ ਹੋਣਾ ਹੈ, ਜਿਸਦੀ ਤਿਆਰੀ ਵਿਚ ਕਾਮਰੇਡ ਦਾਊਦ ਤਨਦੇਹੀ ਨਾਲ ਡਟੇ ਹੋਏ ਸਨ। ਆਲ ਇੰਡੀਆ ਕਿਸਾਨ ਮਹਾਂ ਸਭਾ ਦੇ ਕੌਮੀ ਪ੍ਰਧਾਨ ਰੁਲਦੂ ਸਿੰਘ ਮਾਨਸਾ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਜਰਨਲ ਸਕੱਤਰ ਗੁਰਨਾਮ ਸਿੰਘ ਭੀਖੀ, ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀ ਬਾਘਾ, ਖਜ਼ਾਨਚੀ ਗੁਰਜੰਟ ਸਿੰਘ ਮਾਨਸਾ, ਸੂਬਾ ਪ੍ਰੈਸ ਸਕੱਤਰ ਨਰਿੰਦਰ ਕੌਰ ਬੁਰਜ ਹਮੀਰਾ, ਜ਼ਿਲ੍ਹਾ ਪ੍ਰਧਾਨ ਰਾਮਫਲ ਚੱਕ ਅਲੀਸ਼ੇਰ, ਜ਼ਿਲ੍ਹਾ ਜਰਨਲ ਸਕੱਤਰ ਪੰਜਾਬ ਸਿੰਘ ਤਲਵੰਡੀ ਅਕਲੀਆ ਨੇ ਸਾਥੀ ਦਾਊਦ ਨੂੰ ਸੰਗਰਾਮੀ ਸਲਾਮ ਪੇਸ਼ ਕਰਦਿਆਂ ਇਸ ਦੁਖਦਾਈ ਘਟਨਾ ਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਗਹਿਰੇ ਸੋਗ ਦਾ ਪ੍ਰਗਟਾਵਾ ਕੀਤਾ ਹੈ।