ਸ਼੍ਰੀ ਰਾਮ ਜਨਮ ਦੇ ਦ੍ਰਿਸ਼ ਪੇਸ਼ ਸ੍ਰੀ ਸੁਭਾਸ਼ ਡਰਾਮਾਟਿਕ ਕਲੱਬ ਦੀ ਸੁਨਿਹਰੀ
Publish Date: Sun, 11 Oct 2026 04:52 PM (IST)
Updated Date: Sun, 11 Oct 2026 04:53 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਸ੍ਰੀ ਸੁਭਾਸ਼ ਡਰਾਮਾਟਿਕ ਕਲੱਬ ਦੀ ਸੁਨਹਿਰੀ ਸਟੇਜ ਤੋਂ ਸ਼੍ਰੀ ਰਾਮ ਜਨਮ ਅਤੇ ਸ਼੍ਰੀ ਹਨੂੰਮਾਨ ਜਨਮ ਦੇ ਦ੍ਰਿਸ਼ ਦਿਖਾਏ ਗਏ ਅਤੇ ਦਰਸ਼ਕਾਂ ਵੱਲੋਂ ਜ਼ੋਰਦਾਰ ਤਾੜੀਆਂ ਦੀ ਗੜਗੜਾਹਟ ਵਿੱਚ ਸ਼੍ਰੀ ਰਾਮ ਜਨਮ ਦੇ ਦ੍ਰਿਸ਼ ਮੌਕੇ ਆਪਣੀ ਖੁਸ਼ੀ ਅਤੇ ਉਤਸ਼ਾਹ ਦਾ ਪ੍ਰਗਟਾਵਾ ਕੀਤਾ ਗਿਆ। ਸ੍ਰੀ ਰਾਮ ਲੀਲਾ ਜੀ ਦੇ ਮੰਚਨ ਦੀ ਦੂਜੀ ਨਾਇਟ ਦਾ ਉਦਘਾਟਨ ਪ੍ਰਸ਼ੋਤਮ ਜਿੰਦਲ ਸ਼ਹਿਰੀ ਪ੍ਰਧਾਨ ਅਗਰਵਾਲ ਸਭਾ ਮਾਨਸਾ ਨੇ ਰਿਬਨ ਕੱਟ ਕੇ ਕੀਤਾ ਅਤੇ ਸੁਰੇਸ਼ ਨੰਦਗੜ੍ਹੀਆ ਪ੍ਰਧਾਨ ਰਿਟੇਲ ਕਰਿਆਨਾ ਐਸੋਸੀਏਸ਼ਨ ਮਾਨਸਾ ਵੱਲੋਂ ਅਦਾ ਕੀਤੀ ਗਈ। ਉਨ੍ਹਾਂ ਕਿਹਾ ਕਿ ਸਾਨੂੰ ਸ੍ਰੀ ਰਾਮ ਚੰਦਰ ਜੀ ਦੀਆਂ ਸਿੱਖਿਆਵਾਂ ਤੋ ਪ੍ਰੇਰਣਾ ਲੈਣੀ ਚਾਹੀਦੀ ਹੈ। ਇਸ ਮੌਕੇ ਮੁਨੀਸ਼ ਜਿੰਦਲ ਦੀ ਅਗਵਾਈ ਹੇਠ ਸ਼੍ਰੀ ਰਾਧਾ ਨਾਮ ਸੰਕੀਰਤਨ ਮੰਡਲ ਭੀਖੀ ਦੇ ਮੈਂਬਰਾਂ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ। ਕਲੱਬ ਦੇ ਚੇਅਰਮੈਨ ਅਸੋਕ ਗਰਗ ਤੇ ਪ੍ਰਧਾਨ ਪ੍ਰਵੀਨ ਗੋਇਲ ਵੱਲੋਂ ਮੁੱਖ ਮੁਹਿਮਾਨ ਅਤੇ ਹੋਰ ਪਤਵੰਤੇ ਵਿਅਕਤੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ। ਕਲੱਬ ਦੇ ਜਨਰਲ ਸਕੱਤਰ-ਕਮ-ਪ੍ਰੈਸ ਸਕੱਤਰ ਬਲਜੀਤ ਸ਼ਰਮਾ ਨੇ ਕਲੱਬ ਦੀ ਸੁਨਿਹਰੀ ਸਟੇਜ ਤੋਂ ਪਿਛਲੇ ਕਈ ਸਾਲਾਂ ਤੋਂ ਦਿਖਾਈ ਜਾਂਦੀ ਸ਼੍ਰੀ ਰਾਮ ਲੀਲਾ ਜੀ ਬਾਰੇ ਜਾਣਕਾਰੀ ਸਾਂਝੀ ਕੀਤੀ। ਦੂਜੇ ਦਿਨ ਦੀ ਨਾਈਟ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਦੱਸਿਆ ਕਿ ਸ਼੍ਰੀ ਗਣੇਸ ਜੀ ਦੀ ਆਰਤੀ ਤੋਂ ਸ਼ੁਰੂਆਤ ਕਰਦਿਆਂ ਕੈਲਾਸ ਪਰਬਤ ਤੇ ਭੋਲੇ ਸ਼ੰਕਰ ਦੀ ਅਰਾਧਨਾ ਕੀਤੀ ਗਈ। ਪ੍ਰਧਾਨ ਐਕਟਰ ਬਾਡੀ ਵਰਣ ਬਾਂਸਲ ਵੀਨੂੰ ਅਤੇ ਚੇਅਰਮੈਨ ਸੂਰਿੰਦਰ ਨੰਗਲੀਆ ਨੇ ਦੱਸਿਆ ਕਿ ਵਿਸ਼ਨੂੰ ਭਗਵਾਨ ਦੇ ਰੋਲ ਵਿਚ ਵਿਪਨ ਅਰੋੜਾ, ਨੰਦੀਗਣ ਸੋਨੂੰ ਰੱਲਾ, ਸ਼ੰਕਰ ਜੀ ਰਿੰਕੂ ਬਾਂਸਲ, ਵੇਦਵਤੀ ਗਗਨਦੀਪ ਵਿੱਕੀ, ਰਾਵਣ ਮੁਕੇਸ਼ ਬਾਂਸਲ, ਦਸ਼ਰਥ ਰਾਜੇਸ਼ ਨਾਗਪਾਲ, ਭਸਮਾਸੁਰ ਅਮਨ ਗੁਪਤਾ, ਬ੍ਰਹਮਾ ਮਨੋਜ ਅਰੋੜਾ, ਵਿਸ਼ਵਮੋਹਿਨੀ ਮਨੀ, ਸਾਧੂ ਸੇਵਕ ਸੰਦਲ, ਕੇ.ਸੀ. ਸ਼ਰਮਾ, ਬੰਟੀ ਸਰਮਾ, ਵਿਜੈ ਸ਼ਰਮਾ, ਪੁਨੀਤ ਸ਼ਰਮਾ ਗੋਗੀ, ਸ਼ੰਟੀ ਅਰੋੜਾ, ਵਿਸ਼ਾਲ ਵਿੱਕੀ, ਤਰਸੇਮ ਹੋਂਡਾ, ਗਗਨਦੀਪ ਵਿੱਕੀ, ਮਨੋਜ ਕੁਮਾਰ ਮੋਨੂੰ, ਹੈਰੀ, ਗੌਰਵ ਬਜਾਜ, ਚੇਤਨ, ਬੰਟੀ, ਨਰੇਸ਼ ਬਾਂਸਲ, ਰਮੇਸ਼ ਬਚੀ, ਜੁਨੇਦ, ਅਨੀਸ਼ ਕੁਮਾਰ, ਅਮਰੀਸ਼ ਗਰਗ ਜੋਨੀ, ਸਾਹਿਲ, ਧਰੁਵ ਰੱਲਾ ਨੇ ਬਹੁਤ ਹੀ ਵਧੀਆ ਢੰਗ ਨਾਲ ਨਿਭਾਈਆਂ। ਮੋਹਨ ਸੋਨੀ, ਜਸ਼ਨ ਅਤੇ ਯੋਗੇਸ਼ ਵੱਲੋ ਬਾਖੂਬੀ ਢੰਗ ਨਾਲ ਸੰਗੀਤ ਦਿੱਤਾ ਗਿਆ।