ਆਪ ਦੀ ‘ਮਾਨ ਦੇ ਮੁਨਾਫ਼ੇ’ ਮੁਹਿੰਮ ਦੀ ਲੋਕ ਮਿਲਣੀ ਨੇ ਧਾਰਿਆ ਰੈਲੀ ਦਾ ਰੂਪ ਹਵੇਲੀ ਪੈਲੇਸ ਝੁਨੀਰ ਵਿਖੇ ਮਾਨ ਦੇ ਮੁਨਾਫ਼ੇ
Publish Date: Thu, 24 Sep 2026 04:37 PM (IST)
Updated Date: Fri, 25 Sep 2026 04:03 AM (IST)
ਫ਼ੋਟੋ : 02 ਐਮਏਅੇਨ ਕੈਪਸ਼ਨ : ਲੋਕ ਮਿਲਣੀ ਦੌਰਾਨ ਮੰਚ ’ਤੇ ਬੈਠੇ ਹੋਏ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਤੇ ਹੋਰ। ਰਮਨਦੀਪ ਸਿੰਘ ਸੰਧੂ, ਪੰਜਾਬੀ ਜਾਗਰਣ ਝੁਨੀਰ : ਹਵੇਲੀ ਪੈਲੇਸ ਝੁਨੀਰ ਵਿਖੇ ਮਾਨ ਦੇ ਮੁਨਾਫ਼ੇ ਮੁਹਿੰਮ ਤਹਿਤ ਹਲਕਾ ਸਰਦੂਲਗੜ੍ਹ ਦੀ ਵਰਕਰ ਮਿਲਣੀ ਕੀਤੀ ਗਈ, ਜੋ ਕਿ ਇਕ ਰੈਲੀ ਦਾ ਰੂਪ ਧਾਰਨ ਕਰ ਗਈ। ਆਏ ਹੋਏ ਸਾਰੇ ਵਰਕਰਾਂ ਦਾ ਉਤਸ਼ਾਹ ਦੇਖਣਾ ਬਣਦਾ ਸੀ। ਹਰ ਵਰਗ ਮਾਨ ਸਰਕਾਰ ਵੱਲੋਂ ਕੀਤੇ ਹੋਏ ਲੋਕ ਭਲਾਈ ਕੰਮਾਂ ਦੀ ਤਾਰੀਫ਼ ਕਰਦਾ ਹੈ। ਇਸ ਮੌਕੇ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ‘ਮਾਨ ਦੇ ਮੁਨਾਫ਼ੇ’ ਮੁਹਿੰਮ ਦਾ ਪੋਸਟਰ ਤੇ 28 ਸਤੰਬਰ ਨੂੰ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਨੂੰ ਸਮਰਪਿਤ ਹੋਣ ਵਾਲੇ ਸਮਾਗਮ ਜ਼ਸ਼ਨ-ਏ-ਇਨਕਲਾਬ ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ। ਇਸ ਮੌਕੇ ਬੋਲਦਿਆਂ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਸਾਰੇ ਹੀ ਵਿੰਗਾਂ ਦੇ ਅਹੁਦੇਦਾਰ ਬੂਥ ਪ੍ਰਧਾਨ ਤੇ ਵਰਕਰ ਪੰਜਾਬ ਸਰਕਾਰ ਵੱਲੋਂ ਕੀਤੀਆਂ ਗਈਆਂ। ਗਾਰੰਟੀਆਂ ਤੇ ਵਿਕਾਸ ਦੇ ਕੰਮਾਂ ਅਤੇ ਜੋ ਵੀ ਸਰਕਾਰ ਵੱਲੋਂ ਕੰਮ ਕੀਤੇ ਗਏ ਹਨ। ਉਨ੍ਹਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਡੋਰ ਟੂ ਡੋਰ ਮਹਿਲ ਚਲਾ ਤੀ ਲੋਕਾਂ ਨੂੰ ਯਾਦ ਤੇ ਕੀਤਾ ਜਾਵੇ ਤਾਂ ਕਿ ਆਉਣ ਵਾਲੀਆਂ ਵਿਧਾਨ ਸਭਾ 2027 ਦੀਆਂ ਚੋਣਾਂ ’ਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੁਆਰਾ ਮੌਕਾ ਦਿੱਤਾ ਜਾਵੇ ਤਾਂਕਿ ਜੋ ਰਹਿੰਦੇ ਅਧੂਰੇ ਕਾਰਜ ਪੂਰਾ ਕੀਤਾ ਜਾਵੇ। ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਇਆ ਜਾਵੇ। ਇਸ ਮੌਕੇ ਹਲਕਾ ਸੰਗਠਨ ਇੰਚਾਰਜ ਸਰਪੰਚ ਰਾਜਿੰਦਰ ਸਿੰਘ ਦਸੌਂਧੀਆਂ, ਸਰਪੰਚ ਜਗਪਾਲ ਸਿੰਘ ਖਹਿਰਾ, ਪੰਕਜ ਗਰਗ ਟਾਟਾ ਸਰਦੂਲਗੜ੍ਹ, ਪਰਮਜੀਤ ਕੌਰ ਮਾਨਸਾ ਇਸਤਰੀ ਆਗੂ ਸਾਰੇ ਬਲਾਕ ਪ੍ਰਧਾਨ, ਵੱਖ-ਵੱਖ ਵਿੰਗਾਂ ਦੇ ਹਲਕਾ ਤੇ ਬਲਾਕ ਪ੍ਰਧਾਨ, ਹਲਕੇ ਦੇ ਸਾਰੇ ਹੀ ਕੌਂਸਲਰ ਅਤੇ ਸਰਪੰਚ, ਇਸਤਰੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ, ਹਲਕਾ ਪ੍ਰਧਾਨ ਤੇ ਬਲਾਕ ਪ੍ਰਧਾਨ ਅਤੇ ਸਾਰਾ ਇਸਤਰੀ ਵਿੰਗ, ਵੱਖ-ਵੱਖ ਪਿੰਡਾਂ ਤੋਂ ਆਈਆਂ ਸਮੂਹ ਗ੍ਰਾਮ, ਪੰਚਾਇਤਾਂ, ਜੁਝਾਰੂ ਵਰਕਰ ਸਾਥੀ ਵੱਖ-ਵੱਖ ਪਿੰਡਾਂ ਦੇ ਵਾਸੀ ਮੌਜੂਦ ਸਨ।