ਸ੍ਰੀ ਸ਼ਿਵ ਤ੍ਰਿਵੈਣੀ ਮੰਦਰ ਕਮੇਟੀ ਮਾਨਸਾ ਵੱਲੋਂ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਸ੍ਰੀ ਸ਼ਿਵ ਤ੍ਰਿਵੈਣੀ ਮੰਦਰ ਕਮੇਟੀ
Publish Date: Sun, 06 Sep 2026 04:17 PM (IST)
Updated Date: Sun, 06 Sep 2026 04:19 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਸ੍ਰੀ ਸ਼ਿਵ ਤ੍ਰਿਵੈਣੀ ਮੰਦਰ ਕਮੇਟੀ ਮਾਨਸਾ ਵੱਲੋਂ ਸ਼ਿਵ ਤ੍ਰਿਵੈਣੀ ਮੰਦਰ ਪਾਰਕ ਰੋਡ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਸਵੇਰ ਵੇਲੇ ਮੰਦਰ ਵਿਚ ਮੰਦਰ ਕਮੇਟੀ ਪ੍ਰਧਾਨ ਰਵੀ ਮਾਖਾ ਤੇ ਮੰਦਰ ਦੇ ਸਮੂਹ ਅਹੁਦੇਦਾਰ ਵੱਲੋਂ ਹਵਨ ਕੀਤਾ ਤੇ ਰਾਤ ਨੂੰ ਵਿਸ਼ਾਲ ਸੰਕੀਰਤਨ ਕੀਤਾ। ਇਸ ਮੌਕੇ ਪੂਜਨ ਦੀ ਰਸਮ ਤੇ ਜੋਤੀ ਪ੍ਰਚੰਡ ਦੀ ਰਸਮ ਤਰਸੇਮ ਪੱਪੂ ਠੇਕੇਦਾਰ ਨੇ ਕਰਦਿਆਂ ਕਿਹਾ ਕਿ ਇਹ ਇਕ ਬਹੁਤ ਹੀ ਪਵਿੱਤਰ ਤਿਊਹਾਰ ਹੈ। ਦੇਸ਼ ਵਿਦੇਸ਼ ਵਿਚ ਇਸ ਤਿਉਹਾਰ ਦੀ ਪ੍ਰਸਿੱਧੀ ਦੇਖਣ ਨੂੰ ਮਿਲਦੀ ਹੈ। ਇਸ ਮੌਕੇ ਅਕਾਲੀ ਆਗੂ ਪ੍ਰੇਮ ਅਰੋੜਾ, ਭਾਜਪਾ ਆਗੂ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ, ਸੁਮੀਰ ਛਾਬੜਾ, ਜਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਚੁਸਪਿੰਦਰ ਚਹਿਲ, ਕਾਗਰਸੀ ਆਗੂ ਅਮਨ ਢੈਪਈ, ਹਲਕਾ ਮਾਨਸਾ ਦੇ ਵਿਧਾਇਕ ਡਾ ਵਿਜੈ ਸਿੰਗਲਾ, ਨਗਰ ਕੋਸਲ ਦੇ ਪ੍ਰਧਾਨ ਭੂਸਨ ਮੱਤੀ ਨੇ ਪਹੁੰਚਕੇ ਕਮੇਟੀ ਵੱਲੋਂ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ। ਕਮੇਟੀ ਦੇ ਪ੍ਰਧਾਨ ਰਵੀ ਮਾਖਾਂ, ਜਰਨਲ ਸਕੱਤਰ ਨਰੇਸ ਕੁਮਾਰ ਮੁਕੰਦੀ ਤੇ ਖਜਾਨਚੀ ਨਰੇਸ ਕੁਮਾਰ ਨੀਸਾ ਨੇ ਦੱਸਿਆ ਕਿ ਇਸ ਮੌਕੇ ਹਿੰਦੂਸਤਾਨ ਦੇ ਮਸ਼ਹੂਰ ਭਜਨ ਗਾਇਕ ਜੋਤਿਕਾ ਸਿੰਗਲਾ ਤੇ ਨੀਤਿਨ ਖੂੰਗਰ ਨੇ ਆਪਣੇ ਭਜਨਾਂ ਰਾਹੀਂ ਭਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਅਗਰਵਾਲ ਸਭਾ ਪੰਜਾਬ ਦੇ ਸੀਨੀ ਪ੍ਰਧਾਨ ਅਸੋਕ ਗਰਗ ਨੇ ਨਿਭਾਈ। ਕਮੇਟੀ ਦੇ ਪ੍ਰਧਾਨ ਰਵੀ ਮਾਖਾ ਤੇ ਸਮੂਹ ਮੈਂਬਰਾਂ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸੁੰਦਰ ਸੁੰਦਰ ਝਾਕੀਆਂ ਵੀ ਦਿਖਾਈਆਂ ਗਈਆਂ। ਇਸ ਮੌਕੇ ਰਵੀ ਕੁਮਾਰ ਮਾਖਾ, ਨਰੇਸ ਕੁਮਾਰ ਮੁਕੰਦੀ, ਨਰੇਸ ਕੁਮਾਰ ਨੀਸ਼ਾ, ਸੁਰੇਸ ਕੁਮਾਰ ਰਮੇਸ ਕੁਮਾਰ ਕੇਵਲ ਟੀ ਵੀ ਵਾਲੇ, ਵੇਦ ਪ੍ਰਕਾਸ, ਗਿਰਧਾਰੀ ਲਾਲ, ਰਾਕੇਸ ਕੁਮਾਰ ਕਾਕੂ, ਯਸਪਾਲ ਗਰਗ, ਵਿੱਕੀ ਭਾਰੇ ਵਾਲੇ, ਅਸ਼ਵਨੀ ਬੋਬੀ, ਹਾਜ਼ਰ ਸਨ।