ਰੋੜਕੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਵਿਖੇ ਸਹਿਕਾਰੀ ਦਿਵਸ ਦਾ ਆਖ਼ਰੀ ਦਿਨ ਮਨਾਇਆ
73ਵੇਂ ਸਰਬ ਭਾਰਤੀ ਸਹਿਕਾਰੀ ਸਪਤਾਹ ਦਾ ਆਖਰੀ
Publish Date: Sun, 22 Nov 2026 04:17 PM (IST)
Updated Date: Sun, 22 Nov 2026 04:19 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ 73ਵੇਂ ਸਰਬ ਭਾਰਤੀ ਸਹਿਕਾਰੀ ਸਪਤਾਹ ਦਾ ਆਖ਼ਰੀ ਦਿਨ ਏਆਰ ਸਰਕਲ ਸਰਦੂਲਗੜ੍ਹ ਵਿਚ ਪੈਂਦੀ ਦੀ ਰੋੜਕੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਵਿਖੇ ਮਨਾਇਆ। ਰਾਜਦੀਪ ਸਿੰਘ ਸਕੱਤਰ ਸਭਾ ਰੋੜਕੀ ਨੇ ਆਏ ਹੋਏ ਅਫ਼ਸਰਾਂ ਨੂੰ ਜੀ ਆਇਆਂ ਨੂੰ ਆਖਿਆ ਤੇ ਸਭਾ ਦੀ ਪ੍ਰਗਤੀ ਰਿਪੋਰਟ ਪੜ੍ਹ ਕੇ ਸੁਣਾਈ। ਅੰਮ੍ਰਿਤਪਾਲ ਸਿੰਘ ਸੇਲ ਅਫ਼ਸਰ ਮਾਰਕਫ਼ੈੱਡ ਨੇ ਮਾਰਕਫੈਡ ਦੀਆਂ ਦਵਾਈਆਂ ਤੇ ਮਾਰਕਫੈਡ ਦੇ ਪ੍ਰੋਡਕਟਾਂ ਬਾਰੇ ਵਿਚਾਰ ਚਰਚਾ ਕੀਤੀ। ਯਾਦਵਿੰਦਰ ਸਿੰਘ ਐਫਐਸਏ ਇਫ਼ਕੋ ਨੇ ਇਫ਼ਕੋ ਦੀਆਂ ਖਾਦ ਅਤੇ ਦਵਾਈਆਂ ਬਾਰੇ ਚਾਨਣਾ ਪਾਇਆ ਤੇ ਸੰਕਟ ਹਰਨ ਬੀਮਾ ਯੋਜਨਾ ਬਾਰੇ ਵੀ ਦੱਸਿਆ। ਹੇਮਰਾਜ ਸ਼ਰਮਾ ਐਫ਼ਐਲਸੀ ਕੌਂਸਲਰ ਸੈਂਟਰਲ ਕੋਆਪਰੇਟ ਬੈਂਕ ਮਾਨਸਾ ਨੇ ਬੈਂਕ ਦੀਆਂ ਸਕੀਮਾਂ ਬਾਰੇ ਵਿਚਾਰ ਚਰਚਾ ਕੀਤੀ।ਗੁਰਮੀਤ ਗਾਗੋਵਾਲ ਮੈਨੇਜ਼ਰ ਡੀਸੀਜੂ ਮਾਨਸਾ ਨੇ ਕਿਹਾ ਕਿ ਸਹਿਕਾਰੀ ਸਭਾਵਾਂ ਦੀ ਚੰਗੀ ਕਾਰਜ ਗੁਜ਼ਾਰੀ ਸਾਂਝੇ ਉੱਦਮ ਦੀ ਇੱਕ ਉੱਤਮ ਮਿਸਾਲ ਹੈ। ਪ੍ਰੋਗਰਾਮ ਵਿਚ ਮਹਾਸਾ ਸਿੰਘ, ਸੰਦੀਪ ਸਿੰਘ, ਸੁਖਦੀਪ ਸਿੰਘ ਤੇ ਨੰਦ ਲਾਲ ਤੋਂ ਇਲਾਵਾ ਬਹੁਤ ਸਾਰੇ ਕਿਸਾਨ ਮੈਂਬਰ ਹਾਜ਼ਰ ਸਨ। ਇਸ ਮੌਕੇ ਪਣਕੋਫੈਡ ਚੰਡੀਗੜ੍ਹ ਵੱਲੋਂ ਜਾਰੀ ਲਿਟਰੇਚਰ ਵੀ ਵੰਡਿਆ ਗਿਆ।