ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ ਸ੍ਰੀ ਸਨਾਤਨ ਧਰਮ ਸਭਾ ਰਜਿ: ਮਾਨਸਾ
Publish Date: Sun, 06 Sep 2026 04:13 PM (IST)
Updated Date: Sun, 06 Sep 2026 04:16 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਸ੍ਰੀ ਸਨਾਤਨ ਧਰਮ ਸਭਾ ਰਜਿ: ਮਾਨਸਾ ਵੱਲੋਂ ਮਨਾਈ ਜਾ ਰਹੀ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਚਾਰ ਰੋਜ਼ਾ ਪ੍ਰੋਗਰਾਮ ਦੇ ਸੰਬੰਧ ’ਚ ਪ੍ਰੋਗਰਾਮ ਦੇ ਚੌਥੇ ਦਿਨ ਸ੍ਰੀ ਨੰਦ ਉਤਸਤਵ ਪ੍ਰਤੀਯੋਗਤਾ ਬਹੁਤ ਹੀ ਧੂਮਧਾਮ ਤੇ ਸ਼ਰਧਾ ਨਾਲ ਮਨਾਈ। ਇਸ ਮੌਕੇ ਜੋਤੀ ਪ੍ਰਚੰਡ ਦੀ ਰਸਮ ਰਜਨੀਸ਼ ਕੁਮਾਰ ਭੋਲਾ, ਤਿਲਕ ਰਸਮ ਐੱਸਡੀ ਕਾਲਜ ਦੇ ਸਮੂਹ ਆਹੁਦੇਦਾਰ ਤੇ ਝੰਡਾ ਰਸਮ ਸੁਰਿੰਦਰ ਕੁਮਾਰ ਪੱਪੀ ਦਾਨੇਵਾਲੀਆ ਨੇ ਨਿਭਾਈ। ਇਸ ਮੌਕੇ ਅਗਰਵਾਲ ਸਭਾ ਪੰਜਾਬ ਸੀਨੀ ਮੀਤ ਪ੍ਰਧਾਨ ਅਸ਼ੋਕ ਗਰਗ ਤੇ ਸਹਿਰੀ ਪ੍ਰਧਾਨ ਪ੍ਰਸ਼ੋਤਮ ਲਾਲ ਬਾਂਸਲ ਨੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀ ਵਧਾਈ ਦਿੱਤੀ। ਇਸ ਮੌਕੇ ਸਭਾ ਦੇ ਪ੍ਰਧਾਨ ਵਿਨੋਦ ਭੰਮਾ ਨੇ ਭਾਰੀ ਗਿਣਤੀ ਵਿਚ ਇਕੱਠੇ ਹੋਏ ਸ਼ਹਿਰ ਨਿਵਾਸੀਆਂ ਨੁੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀ ਵਧਾਈ ਦਾ ਸੰਦੇਸ਼ ਦਿੱਤਾ ਤੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਮੌਕੇ ਸਮੂਹ ਸ਼ਹਿਰ ਨਿਵਾਸੀਆਂ ਦੇ ਕ੍ਰਿਸ਼ਨ ਭਗਤਾਂ ਵੱਲੋਂ ਸਭਾ ਵੱਲੋਂ ਬਣਾਈ ਗਈ ਸੁਸ਼ੋਭਿਤ ਸਟੇਜ ’ਤੇ ਲੱਡੂ ਗੋਪਾਲ ਸਜਾ ਕੇ ਬਿਰਾਜਮਾਨ ਕੀਤੇ। ਇਨ੍ਹਾਂ ਨੂੰ ਤਿੰਨ ਭਾਗਾਂ ਵਿਚ ਕੇਸਵ ਮੰਡਲ, ਮੋਹਨ ਮੰਡਲ ਤੇ ਮਾਧਵ ਮੰਡਲ ਵਿਚ ਬਿਰਾਜਮਾਨ ਕੀਤਾ ਤੇ ਇਨ੍ਹਾਂ ਤਿੰਨ ਵਿਚ ਫਸਟ, ਸੈਕਿੰਡ, ਥਰਡ ਆਉਣ ’ਤੇ ਦਿਲਕਸ ਇਨਾਮ ਦਿੱਤੇ ਗਏ। ਇਸ ਮੌਕੇ ਸ਼ਹਿਰ ਦੀਆਂ ਵੱਖ ਵੱਖ ਧਾਰਮਿਕ ਮੰਡਲੀਆਂ ਵੱਲੋਂ ਕ੍ਰਿਸ਼ਨ ਦਾ ਗੁਣਗਾਣ ਕੀਤਾ ਤੇ ਭਜਨ ਗਾਇਕਾ ਵੱਲੋਂ ਕ੍ਰਿਸ਼ਨ ਦੇ ਭਜਨ ਗਾਕੇ ਭਗਤਾਂ ਨੂੰ ਨੱਚਣ ਲਈ ਮਜਬੂਰ ਕੀਤਾ। ਇਸ ਮੌਕੇ ਮੰਦਰ ਤੇ ਪੰਡਾਲ ਨੂੰ ਵਿਸੇਸ ਰੌਸ਼ਨੀਆਂ ਅਤੇ ਵਿਸ਼ੇਸ਼ ਸਜਾਵਟ ਪੂਰੀ ਤਰ੍ਹਾਂ ਧਾਰਮਿਕ ਰੰਗਾਂ ’ਚ ਰੰਗਿਆ ਨਜ਼ਰ ਆਇਆਂ ਇੱਥੇ ਪਹੁੰਚਣ ਵਾਲੇ ਸ਼ਰਧਾਲੂਆਂ ਨੂੰ ਅਜਿਹਾ ਮਹਿਸੂਸ ਹੁੰਦਾ ਸੀ ਜਿਵੇਂ ਉਹ ਧਾਮ ਦੇ ਵਿ੍ੰਰਦਾਵਣ ਦੇ ਪਵਿੱਤਰ ਮਾਹੋਲ ’ਚ ਪਹੁੰਚ ਗਏ ਹੋਣ। ਇਸ ਮੌਕੇ ਕੱਢੀਆਂ ਗਈਆਂ ਝਾਕੀਆਂ ਦੌਰਾਨ ਪਹਿਲੇ, ਦੂਸਰੇ, ਤੀਸਰੇ ਨੰਬਰ ਤੋਂ ਆਉਣ ਵਾਲੀਆਂ ਝਾਕੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸਭਾ ਵੱਲੋਂ ਪਹਿਲੀ ਵਾਰ ਗੁਫਾ ਤੇ ਮਹਾ ਕਾਲ ਦੀ ਬਹੁਤ ਹੀ ਸੁੰਦਰ ਝਾਕੀ ਬਾਹਰੋਂ ਆਏ ਵਿਸ਼ੇਸ ਕਲਾਕਾਰ ਦੀ ਟੀਮ ਵੱਲੋਂ ਤਿਆਰ ਕੀਤੀ ਗਈ। ਇਸ ਮੌਕੇ ਸਭਾ ਵੱਲੋਂ ਆਏ ਹੋਏ ਮਹਿਮਾਨਾਂ ਤੇ ਸਹਿਯੋਗ ਦੇਣ ਵਾਲੀਆਂ ਸੰਸਥਾਵਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਸਟੇਜ ਸੈਕਟਰੀ ਦੀ ਭੂਮਿਕਾ ਹੈਰੀ ਗੋਇਲ ਤੇ ਬਿੰਦਰਪਾਲ ਗਰਗ ਵੱਲੋਂ ਬਾਖੂਬੀ ਨਿਭਾਈ ਗਈ। ਅਖੀਰ ਵਿਚ ਆਰਤੀ ਕਰਕੇ ਭਗਤਾਂ ਵਿਚ ਪ੍ਰਸ਼ਾਦ ਵੰਡਿਆ ਗਿਆ। ਇਸ ਮੌਕੇ ਸਭਾ ਦੇ ਪ੍ਰਧਾਨ ਵਿਨੋਦ ਭੰਮਾ, ਵਾਇਸ ਪ੍ਰਧਾਨ ਹਰੀ ਰਾਮ ਡਿੰਪਾ, ਜਨਰਲ ਸਕੱਤਰ ਰਾਜੇਸ ਪੰਧੇਰ, ਜੂ ਸਕੱਤਰ ਬਿੰਦਰਪਾਲ ਗਰਗ ਤੇ ਖਜਾਨਚੀ ਅੰਮ੍ਰਿਤਪਾਲ ਮਿੱਤਲ, ਸੰਨੀ ਗੋਇਲ, ਯੁਕੇਸ ਸੋਨੂੰ, ਲਕਸ਼ ਬਾਂਸਲ, ਅਭੀ, ਵਿਸਾਲ ਜੈਨ ਗੋਲਡੀ, ਪ੍ਰੇਮ ਨੰਦਗੜ, ਸੁਰੇਸ ਨੰਦਗੜ, ਲੋਕ ਰਾਜ, ਅੰਗਰੇਜ, ਰਾਜ ਮਿੱਤਲ, ਨਿਤਿਨ ਖੂੰਗਰ, ਡਾ ਜਨਕ ਰਾਜ, ਸੰਜੀਵ ਕਾਲੀ, ਸੰਜੀਵ ਬੋਬੀ, ਪ੍ਰੇਮ ਸਾਗਰ ਭੋਲਾ, ਵਾਇਸ ਪ੍ਰਧਾਨ ਨਗਰ ਕੌਂਸਲ, ਕਮਲੇਸ ਰਾਣੀ ਐਮ ਸੀ, ਕਰਿਸਨ ਬਾਂਸਲ, ਰਾਜ ਨਰਾਇਣ ਕੂਕਾ, ਟੋਨੀ ਸ਼ਰਮਾ, ਬਲਜੀਤ ਸ਼ਰਮਾ, ਰਾਕੇਸ਼ ਕੁਮਾਰ ਕਾਕੂ, ਅਗਰਵਾਲ ਵੈਲਫੈਅਰ ਬੋਰਡ ਦੇ ਪ੍ਰਧਾਨ ਹਰੀ ੳਮ ਤੇ ਭਾਰੀ ਗਿਣਤੀ ’ਚ ਸ਼ਹਿਰ ਨਿਵਾਸੀ ਹਾਜ਼ਰ ਸਨ।