ਸ੍ਰੀ ਸਨਾਤਨ ਧਰਮ ਸਭਾ ਰਜਿ ਮਾਨਸਾ ਵੱਲੋਂ ਰਾਮਨੌਮੀ ਦਾ ਤਿਉਹਾਰ ਮਨਾਇਆ ਸ੍ਰੀ ਸਨਾਤਨ ਧਰਮ ਸਭਾ ਰਜਿ ਮਾਨਸਾ ਵੱਲੋਂ
Publish Date: Mon, 19 Oct 2026 04:28 PM (IST)
Updated Date: Mon, 19 Oct 2026 04:30 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਸ੍ਰੀ ਸਨਾਤਨ ਧਰਮ ਸਭਾ ਰਜਿ ਮਾਨਸਾ ਵੱਲੋਂ ਲਕਸ਼ਮੀ ਨਰਾਇਣ ਮੰਦਰ ਵਿਖੇ ਅੱਸੂ ਦੇ ਨਰਾਤਿਆਂ ਦੌਰਾਨ ਰਾਮ ਨੌਵੀਂ ਦੇ ਤਿਉਹਾਰ ਕੰਜਕਾਂ ਪੁੂਜਨ ਕਰਕੇ ਮਨਾਇਆ। ਇਸ ਮੌਕੇ ਸਭਾ ਵੱਲੋਂ 31 ਕੰਜਕਾਂ ਦਾ ਪੂਜਨ ਕੀਤਾ। ਪੂਜਨ ਦੀ ਰਸਮ ਮੰਦਰ ਦੇ ਮੁੱਖ ਪੁਜਾਰੀ ਸੰਭੂ ਪ੍ਰਸ਼ਾਦ ਨੇ ਕਰਦਿਆਂ ਕਿਹਾ ਕਿ ਧਾਰਮਿਕ ਮਾਨਤਾਵਾਂ ਕੰਜਕਾ ਪੂਜਾ ਨੂੰ ਨਾਰੀ ਸ਼ਕਤੀ ਤੇ ਮਾਤਾ ਰਾਣੀ ਦੀ ਭਗਤੀ ਦਾ ਪ੍ਰਤੀਕ ਮੰਨਿਆ ਜਾਦਾ ਹੈ। ਸਭਾ ਦੇ ਪ੍ਰਧਾਨ ਵਿਨੋਦ ਭੰਮਾ ਨੇ ਕੰਜਕਾ ਪੁੂਜਨ ਕਰਦਿਆਂ ਕਿਹਾ ਕਿ ਕੰਜਕਾ ਪੂਜਨ ਦੀ ਪ੍ਰੰਪਰਾ ਦਾ ਇੱਕ ਅਹਿਮ ਸਮਾਜਿਕ ਪੱਖ ਵੀ ਹੈ। ਇਹ ਤਿਉਹਾਰ ਧੀਆਂ ਪ੍ਰਤੀ ਸਤਿਕਾਰ ਦੀ ਭਾਵਨਾ ਮਜ਼ਬੂਤ ਕਰਨ ਦੀ ਪ੍ਰੇਰਣਾ ਦਿੰਦਾ ਹੈ ਤੇ ਕਿਹਾ ਕਿ ਇਹ ਕੰਜਕਾ ਪੁੂਜਨ ਸਿਰਫ ਇਕ ਰਸਮ ਤਕ ਸੀਮਤ ਨਾ ਰਹਿਕੇ ਧੀਆਂ ਦੇ ਸਨਮਾਨ, ਸਮਾਨਤਾ ਅਤੇ ਸੁਰੱਖਿਅਤ ਭਵਿੱਖ ਪ੍ਰਤੀ ਵਚਬਵੱਧਤਾ ਦਾ ਪ੍ਰਤੀਕ ਵੀ ਬਣਨਾ ਚਾਹੀਦਾ ਹੈ। ਸਭਾ ਦੇ ਜੂ ਸਕੱਤਰ ਬਿੰਦਰਪਾਲ ਗਰਗ ਨੇ ਦੱਸਿਆ ਕਿ ਇਸ ਮੌਕੇ ਸਮੂਹ ਭਗਤਾਂ ਨੇ ਕੰਜਕਾਂ ਦੇ ਪੈਰ ਛੂਹ ਕੇ ਉਨ੍ਹਾਂ ਦਾ ਸਤਿਕਾਰ ਕੀਤਾ ਤੇ ਉਨ੍ਹਾਂ ਨੂੰ ਮਾਤਾ ਰਾਣੀ ਦਾ ਸਰੂਪ ਮੰਨਦਿਆਂ ਪੂਰੀ ਸ਼ਰਧਾ ਨਾਲ ਪੂਜਾ ਕੀਤੀ। ਕੰਜਕਾਂ ਨੂੰ ਹਲਵੇ ਦਾ ਪ੍ਰਸ਼ਾਦ ਖੁਵਾਕੇ ਪੇਸ਼ੇ, ਤੋਹਫੇ ਤੇ ਹੋਰ ਸਮਾਨ ਵੀ ਦਿੱਤਾ। ਇਸ ਮੌਕੇ ਸਭਾ ਦੇ ਪ੍ਰਧਾਨ ਵਿਨੋਦ ਭੰਮਾ, ਵਾਇਸ ਪ੍ਰਧਾਨ ਹਰੀ ਰਾਮ ਡਿੰਪਾ, ਜਨਰਲ ਸਕੱਤਰ ਰਾਜੇਸ ਪੰਧੇਰ, ਜੁ ਸਕੱਤਰ ਬਿੰਦਰਪਾਲ ਗਰਗ, ਖਜਾਨਚੀ ਅੰਮ੍ਰਿਤਪਾਲ ਮਿੱਤਲ, ਸੰਨੀ ਗੋਇਲ, ਯੁਕੇਸ ਸੋਨੂੰ, ਲਕਸ਼ ਬਾਂਸਲ, ਰਾਕੇਸ ਕਾਕੂ ਮਾਖਾ, ਤਰਸੇਮ, ਧੁੰਨੀਕਾ, ਰਾਕੇਸ ਬਿੱਟੂ, ਜੀਵਨ ਮਾਲੀ, ਜੋਨੀ ਜ਼ਿੰਦਲ ਹਾਜ਼ਰ ਸਨ ।