ਸ੍ਰੀ ਸਨਾਤਨ ਧਰਮ ਸਭਾ ਵੱਲੋਂ ਜਨਮਅਸ਼ਟਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਸ੍ਰੀ ਸਨਾਤਨ ਧਰਮ ਸਭਾ ਵੱਲੋਂ ਹਰ ਸਾਲ
Publish Date: Sat, 05 Sep 2026 04:40 PM (IST)
Updated Date: Sat, 05 Sep 2026 04:43 PM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ ਮਾਨਸਾ ਸ੍ਰੀ ਸਨਾਤਨ ਧਰਮ ਸਭਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਨਮਅਸ਼ਟਮੀ ਦਾ ਤਿਉਹਾਰ ਬਹੁਤ ਹੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ, ਜਿਸ ਵਿਚ ਸ੍ਰੀ ਕ੍ਰਿਸ਼ਨ ਰਾਸ ਲੀਲਾ ਦੇ ਚਾਰ ਰੋਜ਼ਾ ਸਮਾਗਮ ਦੇ ਤੀਸਰੇ ਦਿਨ ਦੀ ਜੋਤੀ ਪ੍ਰਚੰਡ ਦੀ ਰਸਮ ਅਮਨ ਢੈਪਈ ਨੇ ਕੀਤੀ ਅਤੇ ਤਿਲਕ ਲਾਉਣ ਦੀ ਰਸਮ ਕੁਲਵੰਤ ਸਿੰਗਲਾ ਕਾਂਗਰਸੀ ਆਗੂ ਨੇ ਕੀਤੀ। ਝੰਡਾ ਲਹਿਰਉਣ ਦੀ ਰਸਮ ਅਗਰਵਾਲ ਸਭਾ ਦੇ ਪ੍ਰਧਾਨ ਪ੍ਰਸ਼ੋਤਮ ਬਾਂਸਲ ਨੇ ਕੀਤੀ। ਇਸ ਮੌਕੇ ਮੁੱਖ ਮਹਿਮਾਨ ਨੀਤਿਨ ਬਾਂਸਲ ਪੁੱਤਰ ਮੰਗਤ ਰਾਏ ਬਾਂਸਲ ਸਾਬਕਾ ਵਿਧਾਇਕ ਨੇ ਪਹੁੰਚ ਕੇ ਕਿਹਾ ਕਿ ਜੋ ਵੀ ਭਗਤ ਸੱਚੇ ਮਨ ਨਾਲ ਕ੍ਰਿਸ਼ਨ ਦੀ ਭਗਤੀ ਕਰਦਾ ਹੈ ਉਸ ਦੀ ਹਰੇਕ ਮਨੋਕਾਮਾਨਾ ਪੂਰੀ ਹੁੰਦੀ ਹੈ। ਸਭਾ ਦੇ ਅਹੁਦੇਦਾਰਾਂ ਵੱਲੋਂ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਇਸਕੋਨ ਟੈਂਪਲ (ਬ੍ਰਿੰਦਾਵਨ ਦੀ ਸੰਗੀਤਮਈ ਟੀਮ ਨੇ ਆਪਣੇ ਮੁਖਾਰਬਿੰਦ ਰਾਹੀ ਕ੍ਰਿਸ਼ਨ ਰਾਧਾ ਦਾ ਸੰਗੀਤਮਈ ਕਿਰਤਨ ਕੀਤਾ ਤੇ ਭਗਤਾਂ ਨੇ ਇਸਦਾ ਭਰਪੂਰ ਆਨੰਦ ਮਾਣਿਆ। ਇਸ ਮੌਕੇ ਸਭਾ ਵੱਲੋਂ ਕ੍ਰਿਸ਼ਨ ਜਨਮ ਬਾਖੂਬੀ ਦਿਖਾਇਆ ਗਿਆ, ਸਭਾ ਵੱਲੋਂ ਮੱਖਣ ਮਿਸਰੀ ਤੇ ਬੰਸਰੀਆ ਦਾ ਭੋਗ ਵੰਡਿਆ ਗਿਆ। ਸਟੇਜ ਸਕੱਤਰ ਦੀ ਭੂਮਿਕਾ ਬਿੰਦਰਪਾਲ ਗਰਗ ਨੇ ਨਿਭਾਈ। ਇਸ ਮੌਕੇ ਸਭਾ ਦੇ ਪ੍ਰਧਾਨ ਵਿਨੋਦ ਭੰਮਾ, ਵਾਇਸ ਪ੍ਰਧਾਨ ਹਰੀ ਰਾਮ ਡਿੰਪਾ, ਜਨਰਲ ਸਕੱਤਰ ਰਾਜੇਸ ਪੰਧੇਰ, ਜੂ ਸਕੱਤਰ ਬਿੰਦਰ ਪਾਲ ਗਰਗ, ਖਜਾਨਚੀ ਅੰਮ੍ਰਿਤਪਾਲ ਮਿੱਤਲ, ਯੁਕੇਸ ਸੋਨੂੰ, ਸ਼ਨੀ ਗੋਇਲ, ਲਕਸ਼ ਬਾਂਸਲ, ਸੰਜੀਵ ਬੋਬੀ, ਰਮੇਸ ਜਿੰਦਲ, ਪ੍ਰੇਮ ਕਾਟੀ, ਅਰਵਿੰਦ, ਮਨੀਸ ਗੋਇਲ, ਪ੍ਰਵੀਨ ਟੋਨੀ, ਬਲਜੀਤ ਸ਼ਰਮਾ, ਵਿਸਾਲ ਜੈਨ ਗੋਲਡੀ, ਰੁਲਦੂ ਰੋੜੀ, ਪ੍ਰੇਮ ਨੰਦਗੜ, ਅਭਿ ਜਿੰਦਲ, ਅਭਿਸ਼ੇਕ, ਸੰਜੀਵ ਕਾਲੀ, ਰਾਕੇਸ਼ ਕਾਕੁੂ ਮਾਖਾ, ਰਾਜ ਨਰਾਇਣ ਕੂਕਾ, ਡਾ ਜਨਕ ਸਿੰਗਲਾ ਤੇ ਭਾਰੀ ਗਿਣਤੀ ਵਿਚ ਸ਼ਹਿਰ ਨਿਵਾਸੀ ਹਾਂ।