ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ’ਚ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਦਾ ਹੋਇਆ ਰਾਜ ਤਿਲਕ ਸ਼੍ਰੀ ਸੁਭਾਸ਼ ਡਰਾਮੈਟਿਕ ਕਲੱਬ ਮਾਨਸਾ ਦੀ
Publish Date: Sun, 18 Oct 2026 05:18 PM (IST)
Updated Date: Sun, 18 Oct 2026 05:21 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਸ਼੍ਰੀ ਸੁਭਾਸ਼ ਡਰਾਮੈਟਿਕ ਕਲੱਬ ਮਾਨਸਾ ਦੀ ਸੁਨਿਹਰੀ ਸਟੇਜ ਤੋਂ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਦਾ ਰਾਜ ਤਿਲਕ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੀ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਪ੍ਰਵੀਨ ਗੋਇਲ ਅਤੇ ਜਨਰਲ ਸਕੱਤਰ ਬਲਜੀਤ ਸ਼ਰਮਾ ਨੇ ਦੱਸਿਆ ਕਿ ਕਲੱਬ ਵਿਖੇ ਮਿਤੀ 17 ਅਕਤੂਬਰ ਨੂੰ ਰਾਮਾਇਣ ਦਾ ਪਾਠ ਰੱਖਵਾਇਆ ਗਿਆ ਅਤੇ 18 ਅਕਤੂਬਰ ਨੂੰ ਪਾਠ ਦੇ ਭੋਗ ਪਾਏ ਗਏ। ਉਨ੍ਹਾਂ ਦੱਸਿਆ ਕਿ ਇਸ ਉਪਰੰਤ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਦਾ ਰਾਜ ਤਿਲਕ ਕੀਤਾ ਗਿਆ ਅਤੇ ਉਨ੍ਹਾਂ ਦਾ ਗੁਨਗਾਨ ਕੀਤਾ ਗਿਆ। ਇਸ ਮੌਕੇ ਪ੍ਰਧਾਨ ਐਕਟਰ ਬਾਡੀ ਵਰੁਣ ਕੁਮਾਰ ਬੀਨੂੰ ਨੇ ਦੱਸਿਆ ਕਿ ਰਾਜ ਤਿਲਕ ਵਿੱਚ ਪੰਡਿਤ ਪੁਨੀਤ ਸ਼ਰਮਾ ਵੱਲੋਂ ਵਿਧੀਵੱਤ ਪੂਜਾ ਅਰਚਨਾ ਕੀਤੀ ਗਈ। ਉਨ੍ਹਾਂ ਦੱਸਿਆ ਕਿ ਰਾਜ ਤਿਲਕ ਵਿਚ ਸ਼੍ਰੀ ਰਾਮ ਚੰਦਰ ਜੀ ਦੀ ਭੂਮਿਕਾ ਡਾ. ਵਿਕਾਸ ਸ਼ਰਮਾ, ਮਾਤਾ ਸੀਤਾ ਦੀ ਭੂਮਿਕਾ ਜੁਨੇਦ, ਸ਼੍ਰੀ ਲਕਸ਼ਮਣ ਜੀ ਸੋਨੂੰ ਰੱਲਾ, ਰਿਸ਼ੀ ਵਿਸਿ਼ਸ਼ਟ ਦੀ ਭੂਮਿਕਾ ਮਨੋਜ ਅਰੋੜਾ ਵੱਲੋਂ ਨਿਭਾਈ ਗਈ। ਇਸ ਮੌਕੇ ਸਰਪ੍ਰਸਤ ਜਗਮੋਹਨ ਸ਼ਰਮਾ, ਪ੍ਰੇਮ ਕੁਮਾਰ ਜਿੰਦਲ, ਡਾਇਰੈਕਟਰਜ ਪ੍ਰਵੀਨ ਟੋਨੀ ਸ਼ਰਮਾ, ਵਿਨੋਦ ਪਠਾਨ, ਕੇਸੀ ਸ਼ਰਮਾ, ਮੁਕੇਸ਼ ਬਾਂਸਲ, ਤਰਸੇਮ ਹੋਂਡਾ, ਪਰਮਜੀਤ ਜਿੰਦਲ, ਰਾਜੇਸ਼ ਪੁੜਾ, ਸਟੇਜ਼ ਸਕੱਤਰ ਅਰੁਣ ਅਰੋੜਾ, ਮਿਊਜਿ਼ਕ ਡਾਇਰੈਕਟਰ ਸੇਵਕ ਸੰਦਲ ਅਤੇ ਵਿਪਨ ਅਰੋੜਾ, ਬਨਵਾਰੀ ਲਾਲ ਬਜਾਜ, ਅਮਨ ਗੁਪਤਾ, ਹਾਰਮੋਨੀਅਮ ਅਤੇ ਕੀ-ਬੋਰਡ ਪਲੇਅਰ ਮੋਹਨ ਸੋਨੀ. ਗੋਰਵ ਬਜਾਜ, ਰਾਜ ਕੁਮਾਰ ਰਾਜੀ, ਗੋਰਾ ਸ਼ਰਮਾ, ਨਵਜੋਤ ਬੱਬੀ, ਰਿੰਕੂ ਬਾਂਸਲ, ਵਿਸ਼ਾਲ ਵਿੱਕੀ, ਬੰਟੀ ਸ਼ਰਮਾ, ਨਰੇਸ਼ ਬਾਂਸਲ, ਗਗਨਦੀਪ ਵਿੱਕੀ, ਦੀਪਕ ਦੀਪੂ, ਰਾਜੇਸ਼ ਨਾਗਪਾਲ, ਅੰਗਰੇਜ ਕੁਮਾਰ, ਬੰਟੀ, ਵਿਜੈ ਸ਼ਰਮਾ, ਜਗਨਨਾਥ ਕੋਕਲਾ, ਸ਼ੰਟੀ ਕੁਮਾਰ, ਸਮਰ ਸ਼ਰਮਾ, ਇੰਦਰਪਾਲ ਗਰਗ ਇੰਦਾ, ਕ੍ਰਿਸ਼ਨ ਮਾਸਟਰ, ਮਨਜੀਤ ਬੱਬੀ, ਜੀਵਨ ਜੁਗਨੀ, ਹੈਰੀ, ਪੰਕਜ ਕੁਮਾਰ, ਵਿਸ਼ਾਲ ਕਪਿਲ, ਲਕਸ਼ ਤੋਂ ਇਲਾਵਾ ਹੋਰ ਵੀ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਮਹੱਤਵਪੂਰਨ ਭੂਮਿਕਾ ਨਿਭਾਈ ਗਈ।