ਸਰਬ ਸੰਮਤੀ ਨਾਲ ਚੁਣੀ ਸਹਿਕਾਰੀ ਖੇਤੀਬਾੜੀ ਸਭਾ ਦੀ ਕਮੇਟੀ
ਦੀ ਹੋਡਲਾ ਕਲਾਂ ਬਹੁ ਮੰਤਵੀ ਸਹਿਕਾਰੀ
Publish Date: Tue, 17 Feb 2026 06:15 PM (IST)
Updated Date: Wed, 18 Feb 2026 04:10 AM (IST)
ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ, ਹੀਰੋਂ ਖ਼ੁਰਦ : ਦਿ ਹੋਡਲਾ ਕਲਾਂ ਬਹੁ ਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਲਿਮਿਟਡ ਹੋਡਲਾ ਕਲਾਂ ਦੀ ਕਮੇਟੀ ਦੀ ਚੋਣ ਸਰਬਸੰਮਤੀ ਨਾਲ਼ ਆਬਜ਼ਰਵਰ ਜਸਵੀਰ ਸਿੰਘ ਇੰਸਪੈਕਟਰ ਤੇ ਸਭਾ ਦੇ ਸਕੱਤਰ ਯਾਦਵਿੰਦਰ ਸਿੰਘ ਦੀ ਹਾਜ਼ਰੀ ਵਿੱਚ ਹੋਈ। ਇਸ ’ਚ ਹੋਡਲਾ ਕਲਾਂ ਤੇ ਬੀਰ ਖ਼ੁਰਦ ਦੇ ਸਾਰੇ ਮੈਂਬਰਾਂ ਨੇ ਹਿੱਸਾ ਲਿਆ। ਸਭਾ ਦੇ ਸਕੱਤਰ ਯਾਦਵਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਸਰਬਸੰਮਤੀ ਨਾਲ਼ ਸਭਾ ਦਾ ਪ੍ਰਧਾਨ ਸਮਸ਼ੇਰ ਸਿੰਘ ਹੋਡਲਾ ਕਲਾਂ ਤੇ ਉਪ ਪ੍ਰਧਾਨ ਬਲਵੀਰ ਸਿੰਘ ਮਾਨਸ਼ਾਹੀਆ ਬੀਰ ਖ਼ੁਰਦ ਨੂੰ ਚੁਣਿਆ। ਇਸ ਮੌਕੇ ਸਭਾ ਦੇ ਕਮੇਟੀ ਮੈਂਬਰ ਗੁਰਤੇਜ ਸਿੰਘ, ਮੇਲਾ ਸਿੰਘ, ਨਾਇਬ ਸਿੰਘ, ਸ਼ਿੰਦਰ ਕੌਰ, ਨਿਰਮਲ ਸਿੰਘ ਦਵਿੰਦਰ ਸਿੰਘ, ਬਾਬੂ ਸਿੰਘ, ਸਾਧੂ ਸਿੰਘ, ਰਵਿੰਦਰ ਸਿੰਘ, ਸਾਬਜਿੰਦਰ ਸਿੰਘ ਤੇ ਰਣਜੀਤ ਕੌਰ ਮੌਜੂਦ ਸਨ।