ਕੁਲ ਹਿੰਦ ਕਿਸਾਨ ਮਹਾਂ ਸਭਾ ਦਾ ਕੇਂਦਰੀ ਇਜਲਾਸ ਸਮਾਪਤ ਆਲ ਇੰਡੀਆ ਕਿਸਾਨ ਮਹਾਂ ਸਭਾ ਦਾ ਦੋ
Publish Date: Thu, 24 Sep 2026 07:17 PM (IST)
Updated Date: Fri, 25 Sep 2026 04:10 AM (IST)
* 147 ਮੈਂਬਰੀ ਕੇਂਦਰੀ ਕਮੇਟੀ ਚੁਣੀ, ਪੰਜਾਬ ਨੂੰ ਮਿਲੀ ਭਰਵੀਂ ਪ੍ਰਤੀਨਿਧਤਾ ਫ਼ੋਟੋ : 17 ਐਮਏਐਨ ਕੈਪਸ਼ਨ : ਕੁਲ ਹਿੰਦ ਕਿਸਾਨ ਮਹਾਂ ਸਭਾ ਦੇ ਕੇਂਦਰੀ ਇਜ਼ਲਾਸ ਦੌਰਾਨ ਕਮੇਟੀ ਚੁਣਨ ਮੌਕੇ ਦੀ ਤਸਵੀਰ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਆਲ ਇੰਡੀਆ ਕਿਸਾਨ ਮਹਾਂ ਸਭਾ ਦਾ ਦੋ ਰੋਜ਼ਾ ਕੇਂਦਰੀ ਇਜ਼ਲਾਸ 20-21 ਸਤੰਬਰ ਨੂੰ ਜਲੰਧਰ ਵਿਖੇ ਸ਼ਾਨਦਾਰ ਸਫ਼ਲਤਾ ਨਾਲ ਸੰਪੰਨ ਹੋ ਗਿਆ। ਇਸ ਵਿੱਚ 20 ਰਾਜਾਂ ਤੋਂ ਡੈਲੀਗੇਟ ਪਹੁੰਚੇ। ਇਸ ਮੌਕੇ ਜੱਥੇਬੰਦੀ ਦੀ ਮਜ਼ਬੂਤੀ ਅਤੇ ਅਗਲੇ ਟੀਚਿਆਂ ਨੂੰ ਮੁੱਖ ਰੱਖਦਿਆਂ ਸਰਬਸੰਮਤੀ ਨਾਲ ਡਾ. ਸਤਨਾਮ ਸਿੰਘ ਅਜਨਾਲਾ ਨੂੰ ਕੁਲ ਹਿੰਦ ਕਿਸਾਨ ਮਹਾਂ ਸਭਾ ਦੇ ਕੇਂਦਰੀ ਪ੍ਰਧਾਨ ਅਤੇ ਪ੍ਰਸ਼ੋਤਮ ਸ਼ਰਮਾ ਨੂੰ ਸਕੱਤਰ ਚੁਣਿਆ ਗਿਆ ਹੈ। ਇਜਲਾਸ ਦੌਰਾਨ 147 ਮੈਂਬਰੀ ਨਵੀਂ ਕੇਂਦਰੀ ਕਮੇਟੀ ਅਤੇ 57 ਮੈਂਬਰੀ ਕੌਮੀ ਕਾਰਜਕਾਰਨੀ ਦੀ ਚੋਣ ਕੀਤੀ ਗਈ, ਜਿਸ ਵਿੱਚ ਪੰਜਾਬ ਨੂੰ ਭਰਵੀਂ ਪ੍ਰਤੀਨਿਧਤਾ ਦਿੰਦਿਆਂ ਖਾਸ ਤੌਰ ਤੇ 22 ਮੈਂਬਰ ਸ਼ਾਮਲ ਕੀਤੇ ਗਏ। ਆਲ ਇੰਡੀਆ ਦੇ ਪਹਿਲੇ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੂੰ ਫਾਉਂਡਰ ਮੈਂਬਰ ਵਜੋਂ ਰਾਸ਼ਟਰੀ ਕਾਰਜਕਾਰਨੀ ਵਿੱਚ ਲਿਆ ਗਿਆ। ਆਲ ਇੰਡੀਆ ਕਿਸਾਨ ਮਹਾਂ ਸਭਾ ਦੇ ਕੇਂਦਰੀ ਕਮੇਟੀ ਮੈਂਬਰ ਗੁਰਜੰਟ ਸਿੰਘ ਮਾਨਸਾ, ਗੁਰਨਾਮ ਸਿੰਘ ਭੀਖੀ, ਗੋਰਾ ਸਿੰਘ ਭੈਣੀ ਬਾਘਾ ਅਤੇ ਨਰਿੰਦਰ ਕੌਰ ਬੁਰਜ ਹਮੀਰਾ ਨੇ ਕਿਹਾ ਕਿ ਮੌਜੂਦਾ ਹਾਲਾਤਾਂ ਵਿੱਚ ਲੋਕ ਵਿਰੋਧੀ ਨੀਤੀਆਂ ਦਾ ਟਾਕਰਾ ਕਰਨ ਲਈ ਅਜਿਹੇ ਇਜ਼ਲਾਸ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਨਵੀਂ ਚੁਣੀ ਗਈ ਕਮੇਟੀ ਆਮ ਲੋਕਾਂ ਅਤੇ ਕਿਸਾਨਾਂ ਦੇ ਹੱਕਾਂ ਲਈ ਸੰਘਰਸ਼ਾਂ ਨੂੰ ਹੋਰ ਪ੍ਰਚੰਡ ਕਰੇਗੀ। ਉਨ੍ਹਾਂ ਖੱਬੇਪੱਖੀ ਕਾਫ਼ਲੇ ਵਿੱਚੋਂ ਸਦਾ ਲਈ ਵਿਛੜ ਗਏ ਨਵਾਂ ਜ਼ਮਾਨਾ ਦੇ ਸੰਪਾਦਕ ਚੰਦ ਫਤਹਿਪੁਰੀ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਆਗੂਆਂ ਨੇ ਇਜ਼ਲਾਸ ਨੂੰ ਸਫ਼ਲ ਬਣਾਉਣ ਲਈ ਤਨਦੇਹੀ ਨਾਲ ਜੁਟੇ ਸਮੂਹ ਵਰਕਰਾਂ, ਸਮਰਥਕਾਂ ਅਤੇ ਭਰਾਤਰੀ ਜਥੇਬੰਦੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ, ਜਿਨ੍ਹਾਂ ਨੇ ਹਰ ਤਰ੍ਹਾਂ ਦਾ ਸਹਿਯੋਗ ਦੇ ਕੇ ਇਸ ਸਮਾਗਮ ਨੂੰ ਇਤਿਹਾਸਕ ਬਣਾਇਆ।