ਸ੍ਰੀ ਗੁਰੁ ਨਾਨਕ ਦੇਵ ਜੀ ਮਹਾਰਾਜ ਦੇ 557ਵੇਂ ਪ੍ਰਕਾਸ਼ ਦਿਹਾੜੇ ਮੌਕੇ 7475ਵੇਂ ਅਖੰਡ ਪਾਠ ਦੇ ਭੋਗ ਪਾਏ ਸ੍ਰੀ ਗੁਰੁ ਨਾਨਕ ਦੇਵ ਜੀ ਮਹਾਰਾਜ ਦੇ 557ਵੇਂ ਪ੍
Publish Date: Tue, 24 Nov 2026 04:34 PM (IST)
Updated Date: Tue, 24 Nov 2026 04:37 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਮਾਨਸਾ ਸ੍ਰੀ ਗੁਰੁ ਨਾਨਕ ਦੇਵ ਜੀ ਮਹਾਰਾਜ ਦੇ 557ਵੇਂ ਪ੍ਰਕਾਸ਼ ਦਿਹਾੜੇ ਨੂੰ ਮਨਾਉਦੇ ਹੋਏ ਸ੍ਰੀ 108 ਮਹੰਤ ਕ੍ਰਿਪਾਲ ਮੁਨੀ ਜੀ ਮਹਾਰਾਜ ਤੇ ਸ੍ਰੀ ਸ਼੍ਰੀ 108 ਤਪਸਵੀ ਬਲਵੰਤ ਮੁਨੀ ਮਹਾਰਾਜ ਜੀ ਪਾਵਨ ਯਾਦ ਵਿਚ 46ਵਾਂ ਵਾਰਸ਼ਿਕ ਮਹਾਂਉਤਸਵ ਡੇਰਾ ਰਾਮ ਸਰਾਂ ਵਿਖੇ ਡੇਰੇ ਦੇ ਮਹੰਤ ਸੁਖਦੇਵ ਮੁਨੀ ਜੀ ਦੀ ਰਹਿਨੁਮਾਈ ਹੇਠ ਮਨਾਇਆ ਗਿਆ। ਇਸ ਮੌਕੇ ਪੰਜਾਬ ਹਰਿਆਣਾ, ਰਾਜਸਥਾਨ, ਦਿੱਲੀ ਤੋਂ ਭਾਰੀ ਗਿਣਤੀ ਵਿਚ ਸੰਤ ਮਹਾਪੁਰਸ਼ ਪਹੁੰਚੇ। ਇਸ ਮੌਕੇ 7475ਵੇਂ ਅਖੰਡ ਪਾਠ ਦੇ ਭੋਗ ਪਾਏ। ਇਸ ਮੌਕੇ ਡੇਰੇ ਦੇ ਮਹੰਤ ਸੁਖਦੇਵ ਮੁਨੀ ਨੇ ਕਿਹਾ ਕਿ ਗੁਰੁ ਦੀ ਸ਼ਰਨ ’ਚ ਆਕੇ ਨਾਮ ਦਾਨ ਹੀ ਮੰਗਣਾ ਚਾਹੀਦਾ ਹੈ ਕਿਉਂਕਿ ਨਾਮ ਨਾਲ ਹੀ ਸਭ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਇਸ ਮੌਕੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਮਹੰਤ ਸ਼ਾਂਤਾ ਨੰਦ ਬੀਰੋਕੇ ਕਲਾਂ ਵਾਲਿਆਂ ਨੇ ਬਾਖੂਬੀ ਨਿਭਾਈ। ਇਸ ਮੌਕੇ ਡੇਰੇ ਦੇ ਪ੍ਰਬੰਧਕ ਗੁਰਅਮਨਪ੍ਰੀਤ ਮੁਨੀ, ਮਹੰਤ ਯਮਨਾ ਦਾਸ ਦੂਨੇਵਾਲਾ, ਮਹੰਤ ਦਿਆਲ ਦਾਸ, ਮਹੰਤ ਕਰਨ ਦਾਸ, ਮਹੰਤ ਸ਼ਾਂਤਾ ਨੰਦ ਬੀਰੋਂ ਕੇ ਕਲਾਂ, ਮਹੰਤ ਯੋਗਿਦਰਾ ਨੰਦ ਸੰਗਰੀਆਂ, ਮਹੰਤ ਚੰਦਰ ਮੁਨੀ ਜੋ ਸ਼ੇਰੋਂ, ਮਹੰਤ ਸ਼ਿਵਾਨੰਦ ਦਿਉਲ, ਮਹੰਤ ਸੁਖਦੇਵ ਮੁਨੀ ਸੰਘੇੜਾ, ਮਹੰਤ ਗੋਪਾਲ ਦਾਸ ਕੈਲੇ ਬਾਂਦਰ, ਮਹੰਤ ਬਸੰਤ ਦਾਸ ਅਕਲੀਆ, ਮਹੰਤ ਹਰੀ ਕੁੰਭ ਦਾਸ ਨਾਨਕ ਚੱਕ, ਮਹੰਤ ਰਾਮ ਮੁਨੀ, ਮਹੰਤ ਗੁਰਮੇਲ ਦਾਸ, ਰੁੜਕੀ ਨਾਥ ਬੀਰੋਕੇ ਕਲਾਂ ਤੋਂ ਇਲਾਵਾ ਭਾਰੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ ।