- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਿਨ ਸ਼ਾਸਨ ਦੀ ਪ੍ਰਭਾਵਨਾ ਦਾ ਅਦਵਿੱਤੀਆ

- ਪੁਣੇ ਤੋਂ ਅਭਯ ਪ੍ਰਭਾਵਨਾ ’ਚ ਪਹੁੰਚੇ ਸੰਤਾਂ ਦਾ ਕੀਤਾ ਭਰਪੂਰ ਸਵਾਗਤ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ‘ਅਭਯ ਪ੍ਰਭਾਵਨਾ’ ਤੀਰਥ ਇੱਕ ਅਨੋਖਾ ਅਤੇ ਪ੍ਰੇਰਨਾਦਾਇਕ ਕੇਂਦਰ ਵਜੋਂ ਉੱਭਰ ਕੇ ਸਾਹਮਣੇ ਆਇਆ ਹੈ। ਰਾਸ਼ਟਰ ਸੰਤ ਸ਼੍ਰਮਣ ਸੰਘੀ ਉਪ ਪ੍ਰਵਰਤਕ ਪੂਜਨੀਕ ਪੰਕਜ ਮੁਨੀ ਮਹਾਰਾਜ ਸਾਹਿਬ, ਭਾਰਤ ਗੌਰਵ ਪੂਜਨੀਕ ਡਾ. ਵਰੁਣ ਮੁਨੀ ਮਹਾਰਾਜ ਸਾਹਿਬ ਅਤੇ ਮੁਨੀਰਤਨ ਕਰਮਯੋਗੀ ਰੁਪੇਸ਼ ਮੁਨੀ ਮਹਾਰਾਜ ਦਾ ਪੁਣੇ ਤੋਂ ਵਿਹਾਰ ਕਰਦੇ ਹੋਏ ਅਭਯ ਪ੍ਰਭਾਵਨਾ ਤੀਰਥ ਵਿੱਚ ਮੰਗਲਮਈ ਪਹੁੰਚਣਾ ਹੋਇਆ। ਇਸ ਦਿਵਯ ਸੰਸਥਾ ਦੀ ਸਥਾਪਨਾ ਪ੍ਰਸਿੱਧ ਉਦਯੋਗਪਤੀ, ਸਮਾਜ ਰਤਨ ਅਤੇ ਦਾਨਵੀਰ ਭਾਮਾਸ਼ਾਹ ਸ਼੍ਰੀ ਅਭਯ ਜੀ ਫ਼ਿਰੋਦੀਆ ਵੱਲੋਂ ਕੀਤੀ ਗਈ ਹੈ। ਇਹ ਕੇਂਦਰ ਜੈਨ ਧਰਮ ਦਾ ਇੱਕ ਜੀਵੰਤ ਅਤੇ ਆਧੁਨਿਕ ਰੂਪ ਪੇਸ਼ ਕਰਦਾ ਹੈ, ਜਿੱਥੇ ਭਗਵਾਨ ਮਹਾਵੀਰ ਦੀਆਂ ਸਿੱਖਿਆਵਾਂ ਅਤੇ ਸਿਧਾਂਤਾਂ ਨੂੰ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਇਆ ਗਿਆ ਹੈ। ਇੱਥੇ ਦਿਗੰਬਰ, ਸ਼ਵੇਤਾਂਬਰ, ਮੂਰਤੀਪੂਜਕ, ਸਥਾਨਕਵਾਸੀ ਅਤੇ ਤੇਰਾਪੰਥ-ਸਭ ਧਾਰਾਵਾਂ ਦਾ ਅਦਭੁੱਤ ਸਮਨਵਯ ਵੇਖਣ ਨੂੰ ਮਿਲਦਾ ਹੈ। ਆਤਮਾ, ਪਰਮਾਤਮਾ, ਕਰਮ, ਪੁਨਰਜਨਮ, ਸਭਿਆਚਾਰ ਅਤੇ ਇਤਿਹਾਸ ਵਰਗੇ ਗੂੜ੍ਹੇ ਵਿਸ਼ਿਆਂ ਨੂੰ ਆਧੁਨਿਕ ਆਡੀਓ-ਵੀਡੀਓ ਤਕਨੀਕ ਅਤੇ ਆਰਟ ਗੈਲਰੀ ਰਾਹੀਂ ਆਸਾਨ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਨੌਜਵਾਨ ਪੀੜ੍ਹੀ, ਬੱਚਿਆਂ ਅਤੇ ਬਜ਼ੁਰਗਾਂ ਲਈ ਇਹ ਕੇਂਦਰ ਵਿਸ਼ੇਸ਼ ਤੌਰ ’ਤੇ ਪ੍ਰੇਰਨਾਦਾਇਕ ਸਾਬਤ ਹੋ ਰਿਹਾ ਹੈ। ਸਿਰਫ਼ ਜੈਨ ਸਮਾਜ ਹੀ ਨਹੀਂ, ਸਗੋਂ ਹਰ ਵਿਅਕਤੀ ਨੂੰ ਆਪਣੇ ਜੀਵਨ ਵਿੱਚ ਘੱਟੋ-ਘੱਟ ਇੱਕ ਵਾਰ ਇਸ ਪਵਿੱਤਰ ਸਥਾਨ ਦੇ ਦਰਸ਼ਨ ਜ਼ਰੂਰ ਕਰਨੇ ਚਾਹੀਦੇ ਹਨ, ਤਾਂ ਜੋ ਨੈਤਿਕ ਮੁੱਲਾਂ ਦੀ ਗਹਿਰੀ ਸਮਝ ਪ੍ਰਾਪਤ ਹੋ ਸਕੇ। ਅਸਲ ਵਿੱਚ ਇਸ ਨੂੰ ਜੈਨ ਧਰਮ ਦਾ ‘ਐਨਸਾਈਕਲੋਪੀਡੀਆ’ ਕਿਹਾ ਜਾਵੇ ਤਾਂ ਕੋਈ ਅਤਿਸ਼ਯੋਕਤੀ ਨਹੀਂ ਹੋਵੇਗੀ।
ਸ਼੍ਰੀ ਅਭਯ ਫ਼ਿਰੋਦੀਆ ਦੀ ਪੁਤਰੀ ਬਹਿਨ ਸੁਨੰਦਾ ਫ਼ਿਰੋਦੀਆ ਵੀ ਇਸ ਸੰਸਥਾ ਦੇ ਸੰਚਾਲਨ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ ਅਤੇ ਇਸ ਨੂੰ ਨਵੀਆਂ ਉਚਾਈਆਂ ਤੱਕ ਲੈ ਕੇ ਜਾ ਰਹੀ ਹੈ। ਇਸ ਕੇਂਦਰ ਦੀ ਖ਼ਾਸੀਅਤ ਇਹ ਹੈ ਕਿ ਇੱਥੇ 24 ਤੀਰਥੰਕਰ ਭਗਵਾਨਾਂ ਦੇ ਜੀਵਨ, ਉਨ੍ਹਾਂ ਦੇ ਸਮਵਸਰਨ ਅਤੇ ਉਨ੍ਹਾਂ ਨਾਲ ਸਬੰਧਿਤ ਪ੍ਰੇਰਨਾਦਾਇਕ ਘਟਨਾਵਾਂ ਦਾ ਜੀਵੰਤ ਪ੍ਰਦਰਸ਼ਨ ਕੀਤਾ ਗਿਆ ਹੈ, ਜੋ ਦਰਸ਼ਕਾਂ ਨੂੰ ਡੂੰਘਾਈ ਨਾਲ ਪ੍ਰਭਾਵਿਤ ਕਰਦਾ ਹੈ। ਪੂਜਨੀਕ ਸੰਤਾਂ ਦਾ 2025 ਦਾ ਬੈਂਗਲੁਰੂ ਚਾਤੁਰਮਾਸ ਇਤਿਹਾਸਕ ਤੌਰ ’ਤੇ ਸੰਪੰਨ ਹੋਇਆ। ਇਸ ਤੋਂ ਬਾਅਦ ਹੰਪੀ, ਬਦਾਮੀ, ਗੋਆ ਅਤੇ ਕੋਲਹਾਪੁਰ ਹੁੰਦੇ ਹੋਏ ਪੁਣੇ ਅਤੇ ਉੱਥੋਂ ਅਭਯ ਪ੍ਰਭਾਵਨਾ ਵਿੱਚ ਪਹੁੰਚ ਹੋਈ। ਇਸ ਪਵਿੱਤਰ ਸਥਾਨ ਨੂੰ ਦੇਖ ਕੇ ਸਭ ਦੇ ਮਨਾਂ ਵਿੱਚ ਖੁਸ਼ੀ ਅਤੇ ਸ਼ਰਧਾ ਦਾ ਭਾਵ ਉੱਭਰਿਆ। ਇਸ ਮੌਕੇ ਤਪਸਵਿਨੀ ਮੀਰਾ ਬਾਈ ਲੂਨੀਆ, ਬਹਿਨ ਅਨੀਤਾ ਭੰਡਾਰੀ, ਬਹਿਨ ਸੁਰੇਖਾ ਛਾਜੇੜ ਸਮੇਤ ਕਈ ਗੁਰੂ ਭਗਤ ਵੀ ਮੌਜੂਦ ਰਹੇ। ਇੱਥੇ ਦਾ ਨਿਮਰ ਅਤੇ ਸੰਸਕਾਰਵਾਨ ਸਟਾਫ, ਸਾਤਵਿਕ ਭੋਜਨ, ਸੁੰਦਰ ਰਹਿਣ ਦੀ ਵਿਵਸਥਾ ਅਤੇ ਪ੍ਰਕਿਰਤੀ ਦੀ ਗੋਦ ਵਿੱਚ ਸਥਿਤ ਇਹ ਕੇਂਦਰ ਵਾਕਈ ਅਦਭੁੱਤ ਅਤੇ ਪ੍ਰੇਰਨਾਦਾਇਕ ਹੈ। ਆਉਣ ਵਾਲੇ ਸਮੇਂ ਵਿੱਚ ਇਹ ਸੰਸਥਾ ਨਿਸ਼ਚਿਤ ਤੌਰ ’ਤੇ ਮਨੁੱਖਤਾ ਲਈ ਇੱਕ ਪ੍ਰਕਾਸ਼ ਸਤੰਭ ਬਣ ਕੇ ਨਵੀਂ ਦਿਸ਼ਾ ਦੇਵੇਗੀ। ਇਸ ਮੌਕੇ ਪੂਜਨੀਕ ਗੁਰਦੇਵਾਂ ਨੇ ਸ਼੍ਰੀ ਅਭਯ ਫਿਰੋਦੀਆ ਵੱਲੋਂ ਕੀਤੇ ਜਾ ਰਹੇ ਇਸ ਮਹਾਨ ਸੇਵਾ ਕਾਰਜ ਲਈ ਉਨ੍ਹਾਂ ਨੂੰ ਸਾਧੁਵਾਦ ਦਿੰਦਿਆਂ ਮੰਗਲ ਆਸ਼ੀਰਵਾਦ ਪ੍ਰਦਾਨ ਕੀਤਾ।