ਬੀਰੋਕੇ ਕਲਾਂ ’ਚ ਖੋਲ੍ਹਿਆ 'ਬਾਲ ਸੰਸਕਾਰ ਕੇਂਦਰ'
ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵੱਲੋਂ
Publish Date: Sat, 04 Apr 2026 06:33 PM (IST)
Updated Date: Sun, 05 Apr 2026 04:08 AM (IST)
ਬਲਦੇਵ ਸਿੰਘ ਸਿੱਧੂ, ਪੰਜਾਬੀ ਜਾਗਰਣ, ਭੀਖੀ : ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵੱਲੋਂ ਪਿੰਡ ਬੀਰੋਕੇ ਕਲਾਂ (ਜ਼ਿਲ੍ਹਾ ਮਾਨਸਾ) ਵਿਖੇ 'ਸੰਤ ਬਾਬਾ ਅਲੱਖ ਰਾਮ ਜੀ ਬਾਲ ਸੰਸਕਾਰ ਕੇਂਦਰ' ਖੋਲ੍ਹਿਆ ਗਿਆ। ਸਕੂਲ ਪ੍ਰਿੰਸੀਪਲ ਡਾਕਟਰ ਗਗਨਦੀਪ ਪਰਾਸ਼ਰ ਨੇ ਦੱਸਿਆ ਕਿ ਸਰਵਹਿੱਤਕਾਰੀ ਵਿਦਿਆ ਮੰਦਰ ਭੀਖੀ ਵੱਲੋਂ ਪਹਿਲਾਂ ਵੀ ਤਿੰਨ ਬਾਲ ਸੰਸਕਾਰ ਕੇਂਦਰ ਸਫ਼ਲਤਾ ਪੂਰਵਕ ਚਲਾਏ ਜਾ ਰਹੇ ਹਨ। ਇਸੇ ਕੜੀ ਦੇ ਤਹਿਤ ਸੰਤ ਬਾਬਾ ਅਲੱਖ ਰਾਮ ਜੀ ਬਾਲ ਸੰਸਕਾਰ ਕੇਂਦਰ ਪਿੰਡ ਬੀਰੋਕੇ ਕਲਾਂ ਵਿੱਚ ਅੱਜ ਸਫ਼ਲਤਾ ਪੂਰਵਕ ਸ਼ੁਰੂ ਕੀਤਾ ਗਿਆ। ਇਸ ਮੌਕੇ ਤੇ ਪਿੰਡ ਦੀ ਪੰਚਾਇਤ, ਸੰਤ ਬਾਬਾ ਬਾਲਕ ਨਾਥ ਜੀ, ਪਿੰਡ ਵਾਸੀਆਂ, ਸਕੂਲ ਦੀ ਪ੍ਰਬੰਧਕ ਕਮੇਟੀ, ਸਾਬਕਾ ਸਰਪੰਚ ਬਲਵੀਰ ਸਿੰਘ, ਮੌਜੂਦਾ ਸਰਪੰਚ ਗੁਰਮੀਤ ਸਿੰਘ, ਸਕੂਲ ਅਧਿਆਪਕਾਂ ਦੀ ਹਾਜ਼ਰੀ ਵਿੱਚ ਬਾਲ ਸੰਸਕਾਰ ਕੇਂਦਰ ਦਾ ਉਦਘਾਟਨ ਦੀਪ ਜਗ੍ਹਾ ਕੇ ਕੀਤਾ ਗਿਆ। ਇਸ ਮੌਕੇ ਪਿੰਡ ਵਾਸੀਆਂ ਅਤੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਸਕੂਲ ਪ੍ਰਿੰਸੀਪਲ ਡਾਕਟਰ ਗਗਨਦੀਪ ਪਰਾਸ਼ਰ ਨੇ ਕਿਹਾ ਕਿ ਇਹ ਸੰਸਕਾਰ ਕੇਂਦਰ ਬੱਚਿਆਂ ਨੂੰ ਚੰਗੇ ਸੰਸਕਾਰ, ਨੈਤਿਕ ਮੁੱਲ ਅਤੇ ਸਿੱਖਿਆ ਦੇ ਨਾਲ ਜੋੜਨ ਵਾਸਤੇ ਇੱਕ ਮਹੱਤਵਪੂਰਨ ਕਦਮ ਹੈ। ਅਸੀਂ ਆਸ ਕਰਦੇ ਹਾਂ ਕਿ ਇਹ ਕੇਂਦਰ ਬੱਚਿਆਂ ਦੇ ਚੰਗੇ ਭਵਿੱਖ ਦੀ ਨੀਂਹ ਮਜ਼ਬੂਤ ਕਰੇਗਾ। ਇਸ ਮੌਕੇ ਪਿੰਡ ਦੇ 30 ਦੇ ਕਰੀਬ ਬੱਚੇ, ਉਨ੍ਹਾਂ ਦੇ ਮਾਪੇ ਹਾਜ਼ਰ ਸਨ।