ਪਰਵਿੰਦਰ ਝੋਟਾ ਕਤਲ ਕਾਂਡ ਮਗਰੋਂ ਮਾਨਸਾ 'ਚ ਤਣਾਅ ਸਿਖ਼ਰਾਂ ’ਤੇ, ਮੋਰਚਰੀ ਦਾ ਗੇਟ ਖੋਲ੍ਹ ਕੇ ਅੰਦਰ ਦਾਖ਼ਲ ਹੋਏ ਲੋਕ; ਪੁਲਿਸ ਨਾਲ ਹੋਈ ਧੱਕਾ-ਮੁੱਕੀ
ਮਾਨਸਾ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰੱਖੀ ਪਰਵਿੰਦਰ ਸਿੰਘ ਝੋਟਾ ਦੀ ਲਾਸ਼ ਨੂੰ ਬਾਹਰ ਕੱਢਣ ਲਈ ਇਕੱਠੇ ਹੋਏ ਲੋਕਾਂ ਨੇ ਪੁਲਿਸ ਦੀ ਰੋਕ ਦੇ ਬਾਵਜੂਦ ਮੋਰਚਰੀ ਦਾ ਗੇਟ ਖੋਲ੍ਹ ਦਿੱਤਾ। ਗੇਟ 'ਤੇ ਪੁਲਿਸ ਮੁਲਾਜ਼ਮਾਂ ਦੀ ਵੱਡੀ ਗਿਣਤੀ ਤਾਇਨਾਤ ਸੀ ਪਰ ਲੋਕਾਂ ਨੇ ਧੱਕਾ-ਮੁੱਕੀ ਕਰਦਿਆਂ ਗੇਟ ਖੋਲ੍ਹ ਕੇ ਅੰਦਰ ਦਾਖ਼ਲ ਹੋ ਗਏ। ਇਸ ਦੌਰਾਨ ਪੁਲਿਸ ਮੁਲਾਜ਼ਮ ਭੀੜ ਨੂੰ ਰੋਕਣ ਲਈ ਜੱਦੋ-ਜਹਿਦ ਕਰਦੇ ਨਜ਼ਰ ਆਏ।
Publish Date: Tue, 13 Oct 2026 01:42 PM (IST)
Updated Date: Tue, 13 Oct 2026 01:43 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਮਾਨਸਾ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰੱਖੀ ਪਰਵਿੰਦਰ ਸਿੰਘ ਝੋਟਾ ਦੀ ਲਾਸ਼ ਨੂੰ ਬਾਹਰ ਕੱਢਣ ਲਈ ਇਕੱਠੇ ਹੋਏ ਲੋਕਾਂ ਨੇ ਪੁਲਿਸ ਦੀ ਰੋਕ ਦੇ ਬਾਵਜੂਦ ਮੋਰਚਰੀ ਦਾ ਗੇਟ ਖੋਲ੍ਹ ਦਿੱਤਾ। ਗੇਟ 'ਤੇ ਪੁਲਿਸ ਮੁਲਾਜ਼ਮਾਂ ਦੀ ਵੱਡੀ ਗਿਣਤੀ ਤਾਇਨਾਤ ਸੀ ਪਰ ਲੋਕਾਂ ਨੇ ਧੱਕਾ-ਮੁੱਕੀ ਕਰਦਿਆਂ ਗੇਟ ਖੋਲ੍ਹ ਕੇ ਅੰਦਰ ਦਾਖ਼ਲ ਹੋ ਗਏ। ਇਸ ਦੌਰਾਨ ਪੁਲਿਸ ਮੁਲਾਜ਼ਮ ਭੀੜ ਨੂੰ ਰੋਕਣ ਲਈ ਜੱਦੋ-ਜਹਿਦ ਕਰਦੇ ਨਜ਼ਰ ਆਏ।
ਮਾਨਸਾ ਸਿਵਲ ਹਸਪਤਾਲ ਵਿੱਚ ਡੀਆਈਜੀ ਬਠਿੰਡਾ ਰੇਂਜ ਅਤੇ ਐਸਐਸਪੀ ਵੈਭਵ ਚੌਧਰੀ ਪਹੁੰਚੇ ਹੋਏ ਹਨ ਪਰ ਦੂਜੇ ਪਾਸੇ ਲੋਕਾਂ ਵੱਲੋਂ ਲਾਸ਼ ਨੂੰ ਲਿਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਲਾਸ਼ ਨੂੰ ਰੱਖ ਕੇ ਧਰਨਾ ਦਿੱਤਾ ਜਾਵੇ। ਇਸ ਦੇ ਪਹਿਲਾਂ ਲੋਕਾਂ ਵੱਲੋਂ ਮੋਰਚਰੀ ਦਾ ਗੇਟ ਖੋਲ ਕੇ ਅੰਦਰ ਦਾਖਲ ਹੋ ਗਏ ਹਨ ਅਤੇ ਪੁਲਿਸ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਡੀ ਆਈ ਜੀ ਬਠਿੰਡਾ ਰੇਂਜ ਹਰਜੀਤ ਸਿੰਘ ਅਤੇ ਐਸਐਸਪੀ ਵੈਭਵ ਚੌਧਰੀ ਵੱਲੋਂ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਹਾਲੇ ਵੀ ਮਾਹੌਲ ਤਨਾਪੂਰਨ ਬਣਿਆ ਹੋਇਆ ਹੈ। ਭਾਨਾ ਸਿੱਧੂ ਦੇ ਇਲਾਵਾ ਹੋਰ ਵੱਡੀ ਗਿਣਤੀ ਵਿੱਚ ਲੋਕ ਮੋਰਚਰੀ ਵਿੱਚ ਇਕੱਠੇ ਹੋਏ ਹੋਏ ਹਨ।
ਦੂਜੇ ਪਾਸੇ ਮਾਨਸਾ ਬਾਜ਼ਾਰ ਵਿੱਚ ਦੁਕਾਨਾਂ ਨੂੰ ਬੰਦ ਕਰਵਾਇਆ ਗਿਆ ਹੈ, ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਦੇ ਇਲਾਵਾ ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਐਡਵੋਕੇਟ ਗੁਰਲਾਭ ਮਾਹਲ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪ੍ਰੇਮ ਕੁਮਾਰ ਅਰੋੜਾ, ਆਰਟੀਆਈ ਐਕਟੀਵਿਸਟ ਮਣੀ ਕ ਗੋਇਲ, ਕਾਂਗਰਸੀ ਆਗੂ ਹਰਵਿੰਦਰ ਭਰਦਵਜ ਵੱਲੋਂ ਬਾਰਾ ਹੱਟਾ ਚੌਕ ਉੱਤੇ ਧਰਨਾ ਦਿੱਤਾ ਜਾ ਰਿਹਾ ਹੈ।
2023 'ਚ ਵੀ ਹੋਇਆ ਸੀ ਵਿਵਾਦ ਪਰਵਿੰਦਰ ਝੋਟਾ ਦਾ ਇਸੇ ਕੈਮਿਸਟ ਸ਼ਾਪ ਦੇ ਮਾਲਕ ਨਾਲ ਪਹਿਲਾਂ ਵੀ ਵਿਵਾਦ ਹੋ ਚੁੱਕਾ ਸੀ। ਸਾਲ 2023 'ਚ ਪਰਵਿੰਦਰ ਝੋਟਾ ਨੇ ਕਥਿਤ ਤੌਰ ’ਤੇ ਇਸੇ ਮੈਡੀਕਲ ਸਟੋਰ ਦੇ ਮਾਲਕ ਦਾ ਮੂੰਹ ਕਾਲਾ ਕਰਕੇ ਅਤੇ ਉਸ ਦੇ ਗਲ 'ਚ ਜੁੱਤੀਆਂ ਦੀ ਮਾਲਾ ਪਾ ਕੇ ਉਸ ਨੂੰ ਸੜਕਾਂ ’ਤੇ ਘੁਮਾਇਆ ਸੀ। ਉਸ ਸਮੇਂ ਪੁਲਿਸ ਨੂੰ ਕੈਮਿਸਟ ਸ਼ਾਪ ਦੇ ਮਾਲਕ ਦੀ ਦੁਕਾਨ ਤੋਂ ਨਸ਼ੀਲੇ ਪਦਾਰਥਾਂ ਦੀਆਂ 39 ਪੱਤੀਆਂ ਬਰਾਮਦ ਹੋਈਆਂ ਸਨ ਅਤੇ ਉਸ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਇਸ ਘਟਨਾ ਤੋਂ ਬਾਅਦ ਵੀ ਅਸ਼ਵਨੀ ਕੁਮਾਰ ਅਤੇ ਪਰਵਿੰਦਰ ਝੋਟਾ ਵਿਚਕਾਰ ਕਈ ਵਾਰ ਬਹਿਸ ਹੋ ਚੁੱਕੀ ਸੀ।
ਐੱਸਐੱਸਪੀ ਹਸਪਤਾਲ ਪਹੁੰਚੇ, ਸ਼ਹਿਰ ਬੰਦ ਕਰਨ ਦਾ ਐਲਾਨ ਘਟਨਾ ਤੋਂ ਬਾਅਦ ਐੱਸਐੱਸਪੀ ਵੈਭਵ ਚੌਧਰੀ ਮਾਨਸਾ ਦੇ ਸਿਵਲ ਹਸਪਤਾਲ ਪਹੁੰਚੇ। ਉੱਥੇ ਪਰਵਿੰਦਰ ਝੋਟਾ ਦੇ ਸਮਰਥਕਾਂ ਨਾਲ ਕਾਫ਼ੀ ਸਮੇਂ ਤੱਕ ਬਹਿਸ ਹੋਈ। ਸਮਰਥਕਾਂ ਨੇ ਸ਼ਹਿਰ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। ਉੱਧਰ, ਐੱਸਐੱਸਪੀ ਮਾਨਸਾ ਨੇ ਸਪੱਸ਼ਟ ਕੀਤਾ ਕਿ ਫਿਲਹਾਲ ਕੈਮਿਸਟ ਸ਼ਾਪ ਦਾ ਮਾਲਕ ਅਸ਼ਵਨੀ ਕੁਮਾਰ ਫ਼ਰਾਰ ਹੈ, ਪਰ ਉਸ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।