ਮਾਨਸਾ ਸਿਵਲ ਹਸਪਤਾਲ 'ਚ ਤਣਾਅ : ਪਰਵਿੰਦਰ ਸਿੰਘ ਝੋਟਾ ਕਤਲ ਕਾਂਡ ਦੇ ਮਾਮਲੇ 'ਚ 'ਆਪ' ਵਿਧਾਇਕ ਡਾ. ਵਿਜੇ ਸਿੰਗਲਾ ਦੀ ਗੱਡੀ ਦਾ ਘਿਰਾਓ
ਪਰਵਿੰਦਰ ਸਿੰਘ ਝੋਟੇ ਦੇ ਸਮਰਥਕ ਨਿਹੰਗ ਸਿੰਘਾਂ ਨੇ ਕਿਹਾ ਕਿ ਇਹ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ। ਉਨ੍ਹਾਂ ਇਸ ਤੇ ਇਤਰਾਜ਼ ਜਤਾਇਆ ਕਿ ਵਿਧਾਇਕ ਡਾਕਟਰ ਵਿਜੇ ਸਿੰਗਲਾ ਇੱਥੇ ਕਿਉਂ ਆਏ ਹਨ। ਜਗਸੀਰ ਸਿੰਘ ਸੀਰਾ ਨੇ ਕਿਹਾ ਕਿ ਸਾਢੇ ਚਾਰ ਸਾਲ ਪਹਿਲਾਂ ਉਨ੍ਹਾਂ ਨੇ ਵੀ ਜਦ ਡਾਕਟਰ ਵਿਜੇ ਸਿੰਗਲਾ ਸਿਹਤ ਮੰਤਰੀ ਸਨ
Publish Date: Sat, 17 Oct 2026 01:07 PM (IST)
Updated Date: Sat, 17 Oct 2026 01:11 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਪਰਵਿੰਦਰ ਸਿਘ ਝੋਟਾ ਦੇ ਕਤਲ ਮਾਮਲੇ ਵਿੱਚ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਅੱਜ ਉਦੋਂ ਮਾਹੌਲ ਤਨਾਅ ਪੂਰਨ ਹੋ ਗਿਆ, ਜਦ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਵਿਜੇ ਸਿੰਗਲਾ ਜਖਮੀਆਂ ਦਾ ਪਤਾ ਲੈ ਕੇ ਵਾਪਸ ਜਾਣ ਲੱਗੇ। ਇਸ ਦੌਰਾਨ ਡਾਕਟਰ ਵਿਜੇ ਸਿੰਗਲਾ ਜੀ ਗੱਡੀ ਦਾ ਪਰਵਿੰਦਰ ਸਿੰਘ ਦੇ ਸਮਰਥਕਾਂ ਵੱਲੋਂ ਘਿਰਾਓ ਕਰਕੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਵਿਧਾਇਕ ਦੀ ਗੱਡੀ ਨੂੰ ਘੇਰ ਕੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਆਪਣਾ ਰੋਸ ਜ਼ਾਹਰ ਕੀਤਾ।
![naidunia_image]()
ਪਰਵਿੰਦਰ ਸਿੰਘ ਝੋਟੇ ਦੇ ਸਮਰਥਕ ਨਿਹੰਗ ਸਿੰਘਾਂ ਨੇ ਕਿਹਾ ਕਿ ਇਹ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ। ਉਨ੍ਹਾਂ ਇਸ ਤੇ ਇਤਰਾਜ਼ ਜਤਾਇਆ ਕਿ ਵਿਧਾਇਕ ਡਾਕਟਰ ਵਿਜੇ ਸਿੰਗਲਾ ਇੱਥੇ ਕਿਉਂ ਆਏ ਹਨ। ਜਗਸੀਰ ਸਿੰਘ ਸੀਰਾ ਨੇ ਕਿਹਾ ਕਿ ਸਾਢੇ ਚਾਰ ਸਾਲ ਪਹਿਲਾਂ ਉਨ੍ਹਾਂ ਨੇ ਵੀ ਜਦ ਡਾਕਟਰ ਵਿਜੇ ਸਿੰਗਲਾ ਸਿਹਤ ਮੰਤਰੀ ਸਨ ਤਾਂ ਉਨ੍ਹਾਂ ਦੇ ਸਾਹਮਣੇ ਚਿੱਟਾ ਲਿਆ ਕੇ ਰੱਖਿਆ ਗਿਆ ਸੀ ਅਤੇ ਅਜੇ ਤੱਕ ਇਹ ਨਸ਼ਾ ਖ਼ਤਮ ਨਹੀਂ ਹੋਇਆ।
ਉਨ੍ਹਾਂ ਨੇ ਕਿਹਾ ਕਿ ਜਦ ਇਥੇ ਸਭ ਕੁਝ ਸ਼ਾਂਤਮਈ ਚੱਲ ਰਿਹਾ ਹੈ ਤਾਂ ਇੱਥੇ ਆ ਕੇ ਰਾਜਨੀਤੀ ਨਹੀਂ ਕਰਨੀ ਚਾਹੀਦੀ। ਇਸ ਦੇ ਪਹਿਲਾਂ ਵਿਧਾਇਕ ਡਾਕਟਰ ਸਿੰਗਲਾ ਵੱਲੋਂ ਸਿਵਲ ਹਸਪਤਾਲ ਵਿੱਚ ਦੋ ਜ਼ਖ਼ਮੀਆਂ ਦਾ ਪਤਾ ਲੈ ਗਿਆ ਸੀ ਤੇ ਉਹ ਇਸ ਸਮੇਂ ਆਪਣੀ ਗੱਡੀ ਵਿੱਚ ਬੈਠਣ ਲਈ ਆ ਰਹੇ ਸਨ। ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਮਾਨਸਾ ਨਵਜੋਤ ਕੌਰ ਅਤੇ ਸੀਨੀਅਰ ਪੁਲਿਸ ਕਪਤਾਨ ਵੈਭਵ ਚੌਧਰੀ ਵੀ ਮੌਜੂਦ ਸਨ।