ਦਸਮੇਸ਼ ਸਕੂਲ ਸਰਦੂਲਗੜ੍ਹ ਦੇ ਤੈਰਾਕੀ ਖਿਡਾਰੀਆਂ ਨੇ ਜਿਲ੍ਹੇ ਵਿੱਚੋ ਜਿੱਤੇ 17 ਤਗਮੇ ਦਸਮੇਸ਼ ਕਾਨਵੈਂਟ ਸੀਨੀ: ਸੈਕੰਡਰੀ ਸਕੂਲ
Publish Date: Wed, 09 Sep 2026 08:05 PM (IST)
Updated Date: Thu, 10 Sep 2026 04:07 AM (IST)
5 ਸੋਨ ਤਗਮਿਆਂ ਨਾਲ 8 ਖਿਡਾਰੀਆਂ ਦੀ ਸਟੇਟ ਪੱਧਰੀ ਖੇਡਾਂ ਲਈ ਹੋਈ ਚੋਣ ਫ਼ੋਟੋ : 27 ਐਮਏਐਨ ਕੈਪਸ਼ਨ : ਦਸਮੇਸ਼ ਸਕੂਲ ਸਰਦੁਲਗੜ੍ਹ ਦੇ ਤੈਰਾਕੀ ਸਟੇਟ ਪੱਧਰੀ ਮੁਕਾਬਲਿਆਂ ਲਈ ਚੁਣੇ ਖਿਡਾਰੀ ਅਤੇ ਕੋਚ। ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ ਸਰਦੂਲਗੜ੍ਹ : ਦਸਮੇਸ਼ ਕਾਨਵੈਂਟ ਸੀਨੀ: ਸੈਕੰਡਰੀ ਸਕੂਲ ਅਤੇ ਦਸਮੇਸ਼ ਇੰਟਰਨੈਸ਼ਨਲ ਸਕੂਲ ਸਰਦੂਲਗੜ੍ਹ ਦੇ ਖਿਡਾਰੀਆਂ ਨੇ 70 ਵੀਆਂ ਜ਼ਿਲ੍ਹਾ ਪੱਧਰੀ ਤੈਰਾਕੀ ਮੁਕਾਬਲਿਆ ਜੋ ਕਿ ਮਾਨਸਾ ਜ਼ਿਲ੍ਹੇ ਦੇ ਸਿੰਗਲ ਸਟਾਰ ਸਕੂਲ ਵਿੱਚ ਹੋਏ। ਇੰਨ੍ਹਾਂ ਮੁਕਾਬਲਿਆਂ ਵਿੱਚ ਸਕੂਲ ਦੇ ਖਿਡਾਰੀਆਂ ਨੇ ਅੰਡਰ–14, 17, 19 ਦੇ ਵੱਖ-ਵੱਖ ਵਰਗਾਂ ਵਿੱਚੋਂ ਲੜਕੇ-ਲੜਕੀਆਂ ਨੇ ਭਾਗ ਲਿਆ। ਇਨ੍ਹਾਂ ਵਿੱਚੋਂ ਵਿਹਾਨ ਸੰਧੂ ਨੇ (200 ਮੀਟਰ ਬੈਕ ਸ੍ਰਟੋਕ ਅਤੇ 400 ਮੀਟਰ ਫਰੀ ਸਟਾਇਲ) ਵਿੱਚ ਸੋਨ ਤਗਮੇ ਜਿੱਤੇ, ਯਸ਼ ਨੇ (50 ਮੀਟਰ ਬਰੈਸਟ ਸ੍ਰਟੋਕ) ਹਰਮਨ (200 ਮੀਟਰ ਫਰੀ ਸਟਾਇਲ), ਪ੍ਰੀਤਅੰਸ਼ ਕੌਰ ਨੇ (50 ਮੀਟਰ ਫ਼ਰੀ ਸਟਾਇਲ) ਜ਼ਿਲ੍ਹੇ ਵਿਚੋਂ ਪਹਿਲੇ ਨੰਬਰ ਤੇ ਰਹਿੰਦਿਆਂ 5 ਸੋਨ ਤਗਮੇ ਜਿੱਤੇ। ਇਸ ਤਰ੍ਹਾਂ ਸਿਵਕਰਨ ਸਿੰਘ ਨੇ (200 ਮੀਟਰ ਬੈਕ ਸ੍ਰਟੋਕ ) ਤਾਨਿਸ਼ ਅਤੇ ਰਾਹੁਲ ਨੇ (200 ਮੀਟਰ ਫਰੀ ਸਟਾਇਲ ) ਵਿੱਚ ਦੂਸਰੇ ਸਥਾਨ ਤੇ ਰਹਿੰਦਿਆਂ 3 ਚਾਂਦੀ ਤਗਮੇ ਜਿੱਤੇ । ਰਣਬੀਰ ਸਿੰਘ, ਦੀਪਾਸ਼ੂ ਅਤੇ ਜਪਲੀਨ ਕੌਰ (50 ਮੀਟਰ ਫਰੀ ਸਟਾਇਲ ), ਗੁਰਨੂਰ ਸਿੰਘ ਅਤੇ ਜੋਬਨਪ੍ਰੀਤ (50 ਮੀਟਰ ਬਰੈਸਟ ਸ੍ਰਟੋਕ), ਯਸ ਅਤੇ ਕਰਨਵੀਰ ਸਿੰਘ (100 ਮੀਟਰ ਫਰੀ ਸਟਾਇਲ ), ਹਰਮਨਦੀਪ ਸਿੰਘ (200 ਮੀਟਰ ਫਰੀ ਸਟਾਇਲ ) ਅਤੇ ਗੁਰਸਿਮਰਨ (200 ਮੀਟਰ ਬੈਕ ਸ੍ਰਟੋਕ) ਵਿੱਚ ਤੀਸਰੇ ਸਥਾਨ ਤੇ ਰਹਿੰਦਿਆਂ 9 ਕਾਂਸੇ ਤਗਮੇ ਜਿੱਤੇ । ਤੈਰਾਕੀ ਦੇ ਅਲੱਗ-ਅਲੱਗ ਮੁਕਾਬਲਿਆਂ ਵਿਚੋ 5 ਜਿਲ੍ਹਾ ਸੋਨ ਤਗਮੇ 3 ਚਾਂਦੀ ਤਗਮੇ ਅਤੇ 9 ਕਾਂਸੇ ਤਗਮੇ ਨਾਲ ਕੁੱਲ੍ਹ 17 ਜ਼ਿਲ੍ਹਾ ਤਗਮੇ ਜਿੱਤ ਕੇ 8 ਤੈਰਾਕੀ ਖਿਡਾਰੀਆਂ ਦੀ ਰਾਜ ਪੱਧਰੀ ਮੁਕਾਬਲਿਆਂ ਲਈ ਚੋਣ ਹੋਣ ਤੇ ਪ੍ਰਿੰਸੀਪਲ ਭੁਪਿੰਦਰ ਸਿੰਘ ਸੰਧੂ ਨੇ 8 ਖਿਡਾਰੀਆਂ ਦੀ ਸਟੇਟ ਪੱਧਰ ਲਈ ਚੁਣੇ ਜਾਣ ਤੇ ਟੀਮ ਕੋਚ ਸੁਮਨ ਬਹਿਣੀਵਾਲ ਡੀ.ਪੀ.ਈ. ਅਮਨਦੀਪ ਸਿੰਘ ਅਤੇ ਰਮਨਦੀਪ ਸਿੰਘ ਅਤੇ ਖਿਡਾਰੀਆਂ ਨੂੰ ਵਧਾਈਆਂ ਦਿੰਦਿਆਂ ਸਟੇਟ ਵਿਚੋਂ ਵੀ ਵਧੀਆ ਕਾਰਗੁਜ਼ਾਰੀ ਦਿਖਾਉਣ ਲਈ ਪ੍ਰੇਰਿਤ ਕੀਤਾ।